ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਤਪਾ ਵੱਲੋ ਵੱਡਾ ਹੰਭਲਾ ਮਾਰਦਿਆਂ ਨਵੇਂ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ 7 ਸਤੰਬਰ ਨੂੰ
7ਡੇਅ ਨਿਊਜ ਸਰਵਿਸ, ਤਪਾ ਮੰਡੀ, ਸਥਾਨਕ ਸ਼ਹਿਰ ਵਿਖੇ ਪਿਛਲੇ ਲੰਬੇਂ ਸਮੇਂ ਤੋ ਬਹੁਤ ਹੀ ਘੱਟ ਰੇਟਾਂ ’ਤੇ ਲੋਕਾਂ ਨੂੰ ਲੈਬੋਰਟਰੀ ਅਤੇ ਦੰਦਾਂ ਦੀਆ ਬਿਮਾਰੀਆਂ ਨਾਲ ਸਬੰਧਤ ਇਲਾਜ/ਸਹੂਲਤਾਵਾਂ ਦੇ ਕੇ ਚਲ ਰਹੇ ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਤਪਾ ਵੱਲੋ ਇਕ ਹੋਰ ਵੱਡਾ ਹੰਭਲਾ ਮਾਰਦਿਆਂ ਨਵੇਂ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਟਰੱਸਟੀ ਧਰਮਪਾਲ ਕਾਂਸਲ ਨੇ ਦੱਸਿਆ ਕਿ ਢਿਲਵਾ ਰੋਡ ’ਤੇ ਸਬ ਡਵੀਜਨਲ ਹਸਪਤਾਲ ਕੋਲ ਮਾਂ ਨੈਣਾ ਦੇਵੀ ਚਲ ਰਹੇ ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਦੇ ਬਿਲਕੁਲ ਨਾਲ ਭਲਕੇ 7 ਸਤੰਬਰ ਨੂੰ ਨਵੇਂ ਹਸਪਤਾਲ ਦਾ ਨੀਂਹ ਪੱਧਰ ਟਰੱਸਟ ਦੇ ਸੰਸਥਾਪਕ ਵਿਨੋਦ ਕਾਂਸਲ ਪੁੱਤਰ ਸਵ: ਭੀਮ ਸੈਨ ਕਾਂਸਲ ਵੱਲੋ ਬੁੱਧਵਾਰ 8.30 ਵਜੇ ਹੋਰਨਾਂ ਟਰੱਸਟੀਆਂ ਦੇ ਸਹਿਯੋਗ ਨਾਲ ਰੱਖਿਆ ਜਾਵੇਗਾ ਜਦਕਿ ਚੈਰੀਟੇਬਲ ਟਰੱਸਟ ਵੱਲੋ ਉਸੇ ਦਿਨ ਇਕ ਵਿਸੇਸ ਕੈਂਪ ਦਾ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਫਰੀ ਚੈੱਕਅਪ, ਫਰੀ ਐਕਸਰੇ, ਦੰਦਾਂ ਦਾ ਕੱਢਣਾ, ਈ.ਸੀ.ਜੀ ਅਤੇ ਫਰੀ ਦਵਾਈਆਂ ਦਿੱਤੀਆ ਜਾਣਗੀਆ ਜਦਕਿ ਉਕਤ ਕੈਂਪ ਡਾ ਅਪਰਨਾ ਚੋਰਾਸਿਆਂ ਐਮ.ਡੀ.ਐਸ ਅਤੇ ਡਾ ਜੇ.ਕੇ.ਸਿੰਗਲਾ ਬੀ.ਡੀ.ਐਸ ਵਿਸ਼ੇਸ ਤੌਰ ’ਤੇ ਅਗਵਾਈ ਕਰਨਗੇ। ਜਿਕਰਯੋਗ ਹੈ ਕਿ ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਤਪਾ ਇਲਾਕੇ ਨੂੰ ਵਧੀਆ ਸਿਹਤ ਸਹੂਲਤਾਵਾਂ ਦੇਣ ਵਾਲੀ ਸਮਾਜਿਕ ਸੰਸਥਾਂ ਹੈ।