ਪੰਜਾਬ ਸਰਕਾਰ ਨੇ ਚੌਲ ਮਿੱਲ ਮਾਲਿਕਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਲੋਨ/ਲਿਮਟ ਵਾਲੀਆ ਮਿੱਲਾਂ ਅੰਦਰ ਵੀ ਲੱਗੇਗਾ ਪਹਿਲਾ ਵਾਂਗ ਝੋਨਾ, ਜਾਣੋ ਕਿੰਨੀ ਮਿਲੀ ਰਾਹਤ
ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਦੇ 4200 ਚੌਲ ਮਿੱਲਰਾਂ ਦੀ ਸਮੱਸਿਆ ਦੇ ਹੱਲ ਵਿਚ ਪਾਇਆ ਯੋਗਦਾਨ
ਚੰੜੀਗੜ 5 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਰਾਇਸ ਮਿੱਲਰਜ ਐਸੋਸੀਏਸ਼ਨ ਅੰਦਰ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਵਿਖਾਈ ਦਿੱਤੀ ਜਦ ਪੰਜਾਬ ਸਰਕਾਰ ਵੱਲੋ ਪਿਛਲੇ ਦਿਨੀ ਜਾਰੀ ਕੀਤੇ ਆਪਣੇ ਹੁਕਮਾਂ ਜਿਨਾਂ ਵਿਚ ਚੌਲ ਮਿੱਲ ਮਾਲਿਕਾਂ ਵੱਲੋ ਆਪਣੇ ਕਾਰੋਬਾਰ ਲਈ ਪਿਛਲੇ ਸਮੇਂ ਵੱਖ ਵੱਖ ਬੈਂਕਾਂ ਤੋ ਲੋਨ ਅਤੇ ਲਿਮਟ ਲੈਣ ਉਪਰੰਤ ਬੈਂਕ ਕੋਲ ਬਤੌਰ ਗਾਰੰਟੀ ਆਪਣੀ ਮਿੱਲ ਦੀ ਜਮੀਨ ਨੂੰ ਰੱਖੇ ਜਾਣ ’ਤੇ ਪੰਜਾਬ ਸਰਕਾਰ ਦੇ ਹੁਕਮਾਂ ’ਚ ਅਜਿਹੇ ਚੌਲ ਮਿੱਲਾਂ ਅੰਦਰ ਆਉਦੇਂ ਝੌਨੇ ਦੇ ਸੀਂਜਣ ਦੌਰਾਨ ਸਰਕਾਰ ਵੱਲੋ ਝੋਨਾ ਉਸ ਵਕਤ ਤੱਕ ਲਗਾਉਣ ਤੋ ਕੋਰੀ ਨਾਹ ਕਰ ਦਿੱਤੀ ਸੀ ਜਦ ਤੱਕ ਉਕਤ ਗਾਰੰਟੀ ਵਜੋ ਮਿੱਲ ਮਾਲਿਕ ਆਪਣੀ ਮਿੱਲ ਨੂੰ ਬੈਂਕ ਅੰਦਰੋ ਕਰਜ ਭਰਕੇ ਛੁਡਾਉਦਾ ਨਹੀ ਜਾਂ ਫੇਰ ਮਿੱਲ ਦੀ ਥਾਂ ਆਪਣੀ ਕੋਈ ਹੋਰ ਜਾਇਦਾਦ ਬੈਂਕ ਕੋਲ ਬਤੌਰ ਗਾਰੰਟੀ ਨਹੀ ਰੱਖ ਦਿੰਦਾ। ਜਿਸ ਨਾਲ ਚੌਲ ਮਿੱਲ ਪੂਰੀ ਤਰਾਂ ਬੈਂਕ ਦੇ ਸਿੰਕਜੇ ਵਿਚ ਨਿਕਲ ਸਕੇ ਅਤੇ ਸਰਕਾਰ ਵੱਲੋ ਮਿੱਲ ਅੰਦਰ ਝੋਨੇ ਦੇ ਸੀਂਜਣ ਦੋਰਾਨ ਲਗਾਏ ਝੋਨੇ ਦੀ ਛੜਾਈ ਉਪਰੰਤ ਐਫ.ਸੀ.ਆਈ ਪੂਲ ਨੂੰ ਚੌਲ ਦਿੱਤੇ ਜਾਣ ਤੱਕ ਸਰਕਾਰ ਦਾ ਝੋਨਾ ਪੂਰੀ ਤਰਾਂ ਸੁਰੱਖਿਅਤ ਰਹਿ ਸਕੇ ਜਦਕਿ ਸਰਕਾਰ ਦੇ ਉਕਤ ਹੁਕਮ ਤੋ ਬਾਅਦ ਪੰਜਾਬ ਵਿਚਲੇ ਕਰੀਬ 4200 ਚੌਲ ਮਿੱਲਾਂ ਵਿਚੋ 80 ਫੀਸਦੀ ਮਿੱਲਾਂ ਤੋ ਜਿਆਦਾ ਸਰਕਾਰ ਦੀ ਇਸ ਨੀਤੀ ਵਿਚ ਆ ਗਈਆ ਸਨ। ਜਿਸ ਤੋ ਬਾਅਦ ਉਕਤ ਸਰਕਾਰ ਦੇ ਹੁਕਮਾਂ ਦੀ ਲਟਕੀ ਤਲਵਾਰ ਕਾਰੋਬਾਰੀਆਂ ਲਈ ਵੱਡੀ ਸਿਰਦਰਦੀ ਬਣ ਗਏ ਸਨ।
ਪੰਜਾਬ ਦੇ ਮਿੱਲਰਾਂ ਦੀ ਉਕਤ ਸਮੱਸਿਆ ਦੇ ਹੱਲ ਲਈ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋ ਵਿੱਢੇ ਯਤਨਾਂ ਨੂੰ ਡਾਹਢਾ ਬੂਰ ਪਿਆ। ਜਿਸ ਦੇ ਸਬੰਧ ਵਿਚ
ਪੰਜਾਬ ਰਾਇਸ ਮਿੱਲਰਜ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਜੇ ਗਰਗ ਅਤੇ
ਰਾਮਪੁਰਾ ਰਾਇਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਢਿਲੋ ਨੇ ਦੱਸਿਆਂ ਕਿ ਪੰਜਾਬ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਵਿਚ ਮਿੱਲਰਾਂ ਵੱਲੋ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਪੰਜਾਬ ਦੇ ਚੌਲ ਮਿੱਲਰਾਂ ਦੀ ਉਕਤ ਵੱਡੀ ਸਮੱਸਿਆ ਤੋ ਜਾਣੂੰ ਕਰਵਾਇਆ ਗਿਆ, ਜਦਕਿ ਸਰਕਾਰ ਦੇ ਅਜਿਹੇ ਹੁਕਮਾਂ ਤੋ ਬਾਅਦ ਪੰਜਾਬ ਦੇ ਮਿੱਲਰ ਆਰਥਿਕ ਪੱਖੋ ਤਬਾਹੀ ਦੇ ਕੰਢੇ ਪੁੱਜਣ ਦੇ ਹਾਲਾਤ ਵਿਚ ਸਨ। ਜਿਸ ’ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਸਣੇ ਹੋਰਨਾਂ ਐਸੋਸੀਏਸ਼ਨ ਦੇ ਨੁੰਮਾਇਦਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਇਕ ਮੁਲਾਕਾਤ ਸਾਰਥਿਕ ਮਾਹੋਲ ਵਿਚ ਕਰਵਾਈ। ਜਿਸ ਵਿਚ ਚੌਲ ਮਿੱਲ ਮਾਲਿਕਾਂ ਦੇ ਨੁੰਮਾਇਦਿਆਂ ਨੇ ਉਕਤ ਸਰਕਾਰੀ ਹੁਕਮਾਂ ਨਾਲ ਮਿੱਲਰਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣੂੰ ਕਰਵਾਇਆ। ਉਨਾਂ ਅੱਗੇ ਦੱਸਿਆਂ ਕਿ ਉਕਤ ਮੀਟਿੰਗ ਵਿਚ ਵਿਧਾਇਕ ਸਿੱਧੂ ਦਾ ਡਾਹਢਾ ਸਾਰਥਿਕ ਰੋਲ ਰਿਹਾ। ਜਿਸ ਕਾਰਨ ਹੀ ਐਸੋਸੀਏਸ਼ਨ ਦੇ ਨੁੰਮਾਇਦੇ ਖੁੱਲ ਕੇ ਕੈਬਨਿਟ ਮੰਤਰੀ ਕਟਾਰੂੁਚੱਕ ਨੂੰ ਦੱਸਿਆਂ ਕਿ ਮਿੱਲਰਾਂ ਨੇ ਬੈਕਾਂ ਤੋ ਕਰਜ ਅਤੇ ਲਿਮਟ ਲੈ ਕੇ ਕਾਰੋਬਾਰ ਸ਼ੁਰੂ ਕੀਤੇ ਹਨ ਜਦਕਿ ਨਵੇਂ ਮਿੱਲਰਾਂ ਨੇ ਆਪਣੀ ਸਰਕਾਰੀ ਉਦਯੋਗ ਸਬਸਿਡੀ ਵੀ ਲੈਣੀ ਹੁੰਦੀ ਹੈ, ਜੇਕਰ ਅਜਿਹਾ ਹੁਕਮ ਰਿਹਾ ਤਦ ਉਨਾਂ ਦੀ ਸਬਸਿਡੀ ਖਤਰੇ ਵਿਚ ਪੈ ਜਾਵੇਗੀ ਅਤੇ ਬਹੁਤਾਤ ਮਿੱਲਰ ਇਸ ਵੇਲੇ ਕਰਜ ਲੈ ਕੇ ਆਪਣੇ ਕਾਰੋਬਾਰ ਨੂੰ ਚਲਾ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਵਿਧਾਇਕ ਬਲਕਾਰ ਸਿੱਧੂ ਨੇ ਮਿੱਲਰਾਂ ਦੀ ਗੱਲ ਦੀ ਜੋਰਦਾਰ ਢੰਗ ਨਾਲ ਪ੍ਰੋੜਤਾ ਕੀਤੀ ਅਤੇ ਇਸ ਤੋ ਬਾਅਦ ਵਿਧਾਇਕ ਸਿੱਧੂ ਨੇ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਲਵੰਡੀ ਸਾਬੋ ਫੇਰੀ ਦੋਰਾਨ ਵੀ ਮਿੱਲਰਾਂ ਦੀ ਗੱਲ ਉਨਾਂ ਤੱਕ ਵੀ ਪੁੰਹਚਾਈ। ਜਿਸ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਚਾਰ ਵਟਾਦਰਾ ਕਰਨ ’ਤੇ ਚੌਲ ਮਿੱਲਰਾਂ ਨੂੰ ਇਸ ਸਰਕਾਰੀ ਹੁਕਮ ਵਿਚ ਵੱਡੀ ਰਾਹਤ
ਰਾਹਤ ਦਿੰਦਿਆਂ ਪੱਤਰ ਜਾਰੀ ਕਰ ਦਿੱਤਾ ਹੈ। ਪੱਤਰ ਸਬੰਧੀ ਐਸੋਸੀਏਸ਼ਨ ਨੁੰਮਾਇਦਿਆਂ ਨੇ ਦੱਸਿਆਂ ਕਿ ਸਰਕਾਰ ਦੇ ਮੌਜੂਦਾ ਹੁਕਮਾਂ ਸਦਕਾ ਹੁਣ ਇਕ ਅਤੇ ਡੇਢ ਟਨ ਸਮਰੱਥਾ ਵਾਲੇ ਚੌਲ ਮਿੱਲਰ ਨੂੰ 30 ਲੱਖ, 2 ਟਨ ਨੂੰ 40 ਲੱਖ, 3 ਟਨ ਨੂੰ 50 ਲੱਖ, 4 ਟਨ ਨੂੰ 60 ਲੱਖ, 5 ਟਨ ਨੂੰ 70 ਲੱਖ ਰੁਪੈ, 6 ਟਨ ਨੂੰ 90 ਲੱਖ, 7 ਟਨ ਨੂੰ ਇਕ ਕਰੋੜ, 8 ਟਨ ਨੂੰ 110 ਲੱਖ ਅਤੇ 9 ਟਨ ਨੂੰ 120 ਲੱਖ ਰੁਪੈ ਤੱਕ ਕਰਜ ਅਤੇ ਲਿਮਟ ਦੀ ਛੋਟ ਜਿੱਥੇ ਦਿੱਤੀ ਗਈ ਹੈ, ਉਥੇ ਜੇਕਰ ਫੇਰ ਵੀ ਕੋਈ ਮਿੱਲਰ ਦਾ ਕਰਜ/ਲਿਮਟ ਇਸ ਤੋ ਵੱਧ ਹੈ ਤਦ ਉਹ ਆਪਣੇ ਕਿਸੇ ਜਾਣਕਾਰ ਦੇ ਕਰਜ ਮੁਕਤ ਚੌਲ ਮਿੱਲ ਦੀ ਗਾਰੰਟੀ ਇਸ ’ਤੇ ਪਾ ਸਕਦਾ ਹੈ ਪਰ ਇਸ ਤੋ ਇਲਾਵਾ ਵੀ ਇਕ ਹੋਰ ਰਾਹਤ ਵਿਚ ਉਹ ਬੈਂਕ ਗਾਰੰਟੀ ਵੀ ਦਿਵਾ ਸਕਦਾ ਹੈ। ਉਧਰ ਮਿੱਲ ਮਾਲਿਕਾਂ ਵੱਲੋ ਸਰਕਾਰ ਦੇ ਉਕਤ ਜਾਰੀ ਹੁਕਮ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ।
ਰਾਇਸ ਮਿੱਲਰ ਰਵੀ ਸਿੰਗਲਾ ਭੁੱਚੋ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਅਜਿਹਾ ਵਿਧਾਇਕ ਬਲਕਾਰ ਸਿੱਧੂ ਦੇ ਯਤਨਾਂ ਨਾਲ ਸੰਭਵ ਹੋ ਸਕਿਆ ਹੈ ਜਦਕਿ ਅਜਿਹਾ ਹੋਣ ਨਾਲ ਪੰਜਾਬ ਦੇ ਮਿੱਲਰਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਸਰਕਾਰ ਦੇ ਉਕਤ ਫੈਸਲੇ ’ਤੇ ਚੌਲ ਮਿੱਲ ਮਾਲਿਕ ਰਵੀ ਸਿੰਗਲਾ ਭੁੱਚੋ, ਅਸ਼ੋਕ ਕੁਮਾਰ ਭੂਤ, ਸੰਜੀਵ ਕੁਮਾਰ ਜਿੰਦਲ, ਸੰਜੂ ਗੁਪਤਾ, ਆਸ਼ੂ ਭੂਤ, ਰਾਕੇਸ਼ ਬਾਹੀਆ ਸਾਬਕਾ ਪ੍ਰਧਾਨ, ਕਮਲ ਕਾਂਤ ਗੋਇਲ, ਇੰਦਰਜੀਤ ਸਿੰਘ ਢਿਲੋ ਰਾਮਪੁਰਾ, ਅਰਵਿੰਦ ਰੰਗੀ ਸਣੇ ਸੂਬੇ ਭਰ ਵਿਚੋ ਵੱਖ ਵੱਖ ਚੌਲ ਮਿੱਲ ਨਾਲ ਜੁੜੇ ਕਾਰੋਬਾਰੀਆਂ ਨੇ ਸਵਾਗਤ ਕੀਤਾ ਹੈ।