ਨਗਰ ਕੌਸਲ ਰਾਮਪੁਰਾ ਦਾ ਰਿਸ਼ਵਤ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਾ ?
7ਡੇਅ ਨਿਊਜ ਸਰਵਿਸ,
ਨਗਰ ਕੌਸਲ ਰਾਮਪੁਰਾ ਜੋ ਆਪਣੀ ਕਾਰੁਗਜਾਰੀ ਲਈ ਪਿਛਲੇ ਲੰਬੇਂ ਸਮੇਂ ਤੋ ਚਰਚਾ ਵਿਚ ਰਹੀ ਹੈ, ਬੇਸ਼ੱਕ ਨਗਰ ਕੌਸਲ ਨੇ ਬਦਲਦੀਆ ਸਰਕਾਰਾਂ ਤਾਂ ਵੇਖੀਆ ਪਰ ਕੁਰਸੀ ’ਤੇ ਬਿਰਾਜਮਾਨ ਅਧਿਕਾਰੀਆਂ ਨੇ ਆਪਣਾ ਭਿ੍ਰਸ਼ਟਾਚਾਰੀ ਰੁਖ ਜਿਉ ਦਾ ਤਿਉ ਰੱਖਿਆ। ਜਿਸ ਕਾਰਨ ਇਕ ਤਾਜਾ ਘਟਨਾਕ੍ਰਮ ਨੂੰ ਲੈ ਕੇ ਮੁੜ ਇਕ ਵਾਰ ਨਗਰ ਕੌਸਲ ਰਾਮਪੁਰਾ ਇਕ ਰਿਸ਼ਵਤ ਮਾਮਲੇ ਵਿਚ ਚਰਚਾ ਵਿਚ ਆ ਗਈ ਹੈ। ਸੂਤਰਾਂ ਅਨੁਸਾਰ ਉਕਤ ਰਿਸ਼ਵਤ ਮਾਮਲਾ ਮੁੱਖ ਮੰਤਰੀ ਦਫਤਰ ਵਿਖੇ ਪੁੱਜ ਜਾਣ ਦੀਆ ਵੀ ਕਨਸੋਆਂ ਹਨ। ਜਿਸ ਕਾਰਨ ਉਕਤ ਮਾਮਲੇ ’ਤੇ ਇਕ ਵੱਡੇ ਐਕਸ਼ਨ ਦੀਆ ਸੰਭਾਵਨਾ ਹੈ। ਮਾਮਲੇ ਸਬੰਧੀ ਪਤਾ ਲੱਗਿਆ ਹੈ ਕਿ ਨਗਰ ਕੌਸਲ ਦੇ ਅਧਿਕਾਰੀ ਵੱਲੋ ਆਪਣੀ ਦੋ ਨੰਬਰ ਦੀ ਫੀਸ ਦੇ ਭਾਅ ਦੁੱਗਣੇ ਕਰ ਦਿੱਤੇ ਗਏ ਹਨ। ਜਿਸ ਕਾਰਨ ਠੇਕੇਦਾਰਾਂ ਵਿਚ ਹਾਹਾਕਾਰ ਮਚ ਗਈ ਹੈ। ਮਾਮਲੇ ਸਬੰਧੀ ਠੇਕੇਦਾਰ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆਂ ਕਿ ਨਗਰ ਕੌਸਲ ਤੋ ਆਪਣੇ ਕੀਤੇ ਵਿਕਾਸ ਕਾਰਜਾਂ ਦੀ ਅਦਾਇਗੀ ਲੈ ਲੈਣੀ ਹੁਣ ਕੋਈ ਹੁਣ ਖਾਲਾ ਜੀ ਦਾ ਵਾੜਾ ਨਹੀ ਰਿਹਾ, ਪਹਿਲਾ ਠੇਕਾ ਲੈਣ ਲਈ ਈ.ਟੈਡਰਿੰਗ ਦੀ ਪ੍ਰੀ�ਿਆ ਵਿਚੋ ਗੁਜਰਣਾ ਪੈਦਾ ਹੈ, ਫੇਰ ਸਬੰਧਤ ਵਿਕਾਸ ਕਾਰਜ ਨੂੰ ਨੇਪਰੇ ਚਾੜਣ ਤੋ ਬਾਅਦ ਜਦ ਪਿਛਲੇ ਦਿਨੀ ਆਪਣੀ ਖੜੀ ਬਕਾਇਆ ਰਾਸ਼ੀ ਲਈ ਨਗਰ ਕੌਸਲ ਤੋ ਅਦਾਇਗੀ ਦੀ ਮੰਗ ਕੀਤੀ ਤਦ ਉਸ ਵੇਲੇ ਹੈਰਾਨੀ ਹੋਈ ਜਦ ਨਗਰ ਕੌਸਲ ਅੰਦਰ ਵੱਡੀ ਕੁਰਸੀ ’ਤੇ ਤੈਨਾਤ ਅਧਿਕਾਰੀ ਨੇ ਚੈਂਕ ਕੱਟਣ ਬਦਲੇ ਵੱਡੇ ਕਮਿਸ਼ਨ ਦੀ ਮੰਗ ਲਿਆ। ਭਾਵੇਂ ਅਜਿਹਾ ਸੁਣ ਇਕ ਵਾਰ ਤਾਂ ਦੰਗ ਹੋ ਗਿਆ ਪਰ ਕੀਤੇ ਵਿਕਾਸ ਕਾਰਜਾਂ ਲਈ ਬਾਜਾਰ ਦੀਆ ਉਧਾਰੀਆਂ ਅਤੇ ਮਜਬੂਰੀਵੱਸ ਸਭ ਕੁਝ ਕਰਨਾ ਪੈਣ ਵਰਗਾ ਹੀਆ ਬਣਾ ਲਿਆ। ਉਨਾਂ ਅੱਗੇ ਦੱਸਿਆਂ ਕਿ ਚਾਰ ਲੱਖ ਰੁਪੈ ਦੇ ਚੈਂਕ ਬਦਲੇ ਅਧਿਕਾਰੀ ਨੂੰ ਕਥਿਤ ਤੋਰ ’ਤੇ 40 ਹਜਾਰ ਰੁਪੈ ਦਿੱਤੇ। ਉਨਾਂ ਇਹ ਵੀ ਕਿਹਾ ਕਿ ਇਕਲੇ ਮੇਰੇ ਕੋਲੋ ਹੀ ਨਹੀ ਬਲਕਿ ਦੋ ਹੋਰ ਠੇਕੇਦਾਰਾਂ ਤੋ ਵੀ ਕਥਿਤ ਤੌਰ ’ਤੇ 10 ਫੀਸਦੀ ਕਮਿਸ਼ਨ ਹੀ ਅਧਿਕਾਰੀ ਵੱਲੋ ਵਸੂਲਿਆ ਗਿਆ। ਉਨਾਂ ਇਹ ਵੀ ਕਿਹਾ ਕਿ ਮਾਮਲੇ ਸਬੰਧੀ ਨੁੰਮਾਇਦਿਆਂ ਨੂੰ ਵੀ ਜਾਣੂੰ ਕਰਵਾ ਦਿੱਤਾ ਹੈ। ਉਧਰ ਮਾਮਲੇ ਸਬੰਧੀ ਜਦ ਨਗਰ ਕੌਸਲ ਦੇ ਅਧਿਕਾਰੀ ਨੇ ਦੋਸ਼ਾਂ ਨੂੰ ਮੁੱਢ ਤੋ ਨਕਾਰਦਿਆਂ ਕਿਹਾ ਕਿ ਅਜਿਹਾ ਕੁਝ ਨਹੀ ਹੈ, ਮੈਂ ਤਾਂ ਪਿਛਲੇ ਕਈ ਦਿਨ ਤੋ ਬਿਮਾਰ ਹਾਂ, ਮੈਂ ਕਦੇ ਕੋਈ ਰਿਸ਼ਵਤ ਨਹੀ ਲਈ, ਨਾ ਹੀ ਕੋਈ ਚੈਂਕ ਕੱਟੇ ਹਨ।
-----------------------