ਤਪਾ ਦੇ ਵਿਦਿਆਰਥੀਆਂ ਅਸ਼ਵਿਨ ਅਤੇ ਸੰਜੀਵ ਨੇ ਨੀਟ ਦੀ ਪ੍ਰੀਖਿਆ ਚੋਂ ਝੰਡੇ ਗੱਡੇ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ, ਬਰਨਾਲਾ
ਡਾਕਟਰੀ ਪੜਾਈ ਲਈ ਯੋਗਤਾ ਪ੍ਰੀਖਿਆ ਭਾਵ ਨੀਟ (National Eligibility Entrance Test) ਦੇ ਆਏ ਨਤੀਜੇ ਵਿਚੋ ਜਿਲਾ ਬਰਨਾਲਾ ਦੇ ਸ਼ਹਿਰ ਤਪਾ ਦੇ ਡਾਕਟਰ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਅਸ਼ਵਿਨ ਕੁਮਾਰ ਨੇ ਪ੍ਰੀਖਿਆ ਵਿਚੋ 640 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚੋ 6844ਵਾਂ ਰੈਂਕ ਪ੍ਰਾਪਤ ਕੀਤਾ ਹੈ। ਜਿਸ ਤੋ ਬਾਅਦ ਪਰਿਵਾਰ ਦੇ ਘਰ ਵਧਾਈਆ ਦੇਣ ਵਾਲਾ ਦਾ ਤਾਤਾਂ ਲੱਗਿਆ ਨਜਰ ਆਇਆ। ਮਿਲੀ ਜਾਣਕਾਰੀ ਅਨੁਸਾਰ ਤਪਾ ਦੇ ਮਸ਼ਹੂਰ ਸਵ: ਡਾ ਕੇ.ਕੁਮਾਰ ਦੇ ਪੋਤੇ ਅਤੇ ਡਾਕਟਰ ਜੋੜੀ ਡਾ ਅਮਿਤ ਕੁਮਾਰ ਅਤੇ ਡਾ ਸੁਨੀਤਾ ਰਾਣੀ ਦੇ ਹੋਣਹਾਰ ਪੁੱਤਰ ਅਸ਼ਵਿਨ ਨੇ ਨੀਟ ਦੀ ਪ੍ਰੀਖਿਆ ਵਿਚੋ 640/720 ਅੰਕ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਪਿਤਾ ਪੁਰਖੀ ਡਾਕਟਰੀ ਕਿੱਤੇ ਦੀ ਪਲੇਠੀ ਪੌੜੀ ਚੜਣ ਵਾਲੇ ਵਿਦਿਆਰਥੀ ਅਸ਼ਵਿਨ ਨੇ ਨੀਟ ਦੀ ਤਿਆਰੀ ਚੰੜੀਗੜ ਦੇ ਪ੍ਰਸਿੱਧ ਇੰਸਟੀਚਿਊਟ (ALLEN) ਤੋ ਕੀਤੀ। ਡਾਕਟਰ ਬਣਨ ਜਾ ਰਹੇ ਵਿਦਿਆਰਥੀ ਅਸ਼ਵਿਨ ਨੇ ਪ੍ਰਾਪਤੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਤੋ ਬਾਅਦ ਮਾਤਾ ਪਿਤਾ, ਦਾਦੀ ਅਤੇ ਪਰਿਵਾਰ ਵੱਲੋ ਦਿੱਤੇ ਹੋਸਲਾ ਅਤੇ ਇੰਸਟੀਚਿਊਟ ਸਣੇ ਸ਼ਹਿਰ ਦੇ ਪ੍ਰਸਿੱਧ ਇੰਸਟੀਚਿਊਟ ਗੋਇਲ ਕਲਾਸਿਜ ਦੇ ਰਾਹੁਲ ਗੋਇਲ, ਫਿਜਿਕਸ ਦੇ ਮਾਹਿਰ ਪ੍ਰੋ. ਰਾਕੇਸ਼ ਹਸੀਜਾ ਅਤੇ ਉਨਾਂ ਦੀ ਮੰਮੀ ਡਾ ਸੁਨੀਤਾ ਰਾਣੀ ਦਾ ਵੀ ਵਿਸ਼ੇਸ ਤੌਰ ’ਤੇ ਜਿਕਰ ਕੀਤਾ। ਜਿਨਾਂ ਦਾ ਇਸ ਪ੍ਰਾਪਤੀ ਵਿਚ ਡਾਹਢਾ ਰੋਲ ਹੈ ਜਦਕਿ ਅਸ਼ਵਿਨ ਦੀ ਮੰਮੀ ਡਾ ਸੁਨੀਤਾ ਨੇ ਵੀ ਇਕ ਮਾਂ ਦੇ ਨਾਲ ਆਪਣੇ ਪੁੱਤਰ ਲਈ ਇਕ ਵਧੀਆ ਅਧਿਆਪਕ ਦਾ ਵੀ ਰੋਲ ਨਿਭਾਇਆ। ਅਸ਼ਵਿਨ ਨੇ ਅੱਗੇ ਦੱਸਿਆਂ
ਉਹ ਮੈਡੀਸਨ ਦੇ ਮਾਹਿਰ ਬਣ ਕੇ ਕਿੱਤੇ ਰਾਹੀ ਲੋਕ ਸੇਵਾ ਕਰਨਾ ਚਾਹੁੰਦੇ ਹਨ। ਅਸ਼ਵਿਨ ਦੀ ਪ੍ਰਾਪਤੀ ’ਤੇ ਡਾਕਟਰ ਭਾਈਚਾਰੇ ਸਣੇ ਤਪਾ ਕਲੱਬ ਦੇ ਪ੍ਰਧਾਨ ਡਾ ਜਗਸੀਰ ਸਿੰਗਲਾ ਲੱਕੀ, ਡਾ ਨਰੇਸ਼ ਬਾਂਸਲ, ਅਸ਼ਵਨੀ ਕੁਮਾਰ ਆਸ਼ੂ ਭੂਤ, ਵਿਜੈ ਗੋਇਲ, ਪ੍ਰੋ ਅਮਰੀਸ਼ ਕੁਮਾਰ, ਮੁਨੀਤ ਮੌੜ ਨੋਨੀ, ਰਾਜੇਸ਼ ਕੁਮਾਰ ਆਰ.ਕੇ, ਡਾ ਧੀਰਜ ਸ਼ਰਮਾ, ਐਡਵੋਕੈਟ ਜਨਕ ਰਾਜ ਗਾਰਗੀ, ਲੁਭਾਸ਼ ਸਿੰਗਲਾ, ਡਾ ਅੰਜਲੀ ਸਿੰਗਲਾ, ਡਾ ਮੁਕਤਾ ਬਾਂਸਲ, ਸਪਨਾ ਗਰਗ, ਰਵੀ ਗੋਇਲ, ਪਿ੍ਰੰਸੀਪਲ ਨੀਨਾ ਗਰਗ, ਅਲਕਾ ਗਰਗ, ਨੀਨਾ ਗਰਗ, ਡਾ ਸੰਗੀਤਾ ਸ਼ਰਮਾ, ਕਿਮੀ ਗਾਰਗੀ, ਪੂਨਮ ਸਿੰਗਲਾ ਨੇ ਅਸ਼ਵਿਨ ਸਣੇ ਡਾ ਅਮਿਤ ਕੁਮਾਰ ਅਤੇ ਡਾ ਸੁਨੀਤਾ ਨੂੰ ਮੁਬਾਰਕਬਾਦ ਦਿੱਤੀ। ਸੀਨੀਅਰ ਮੈਡੀਕਲ ਅਫਸਰ ਡਾ ਨਵਜੋਤਪਾਲ ਸਿੰਘ ਭੁੱਲਰ ਅਤੇ ਸਮਾਜ ਸੇਵੀ ਅਲਬੇਲ ਸਿੰਘ ਢਿਲਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਜਿਕਰਯੋਗ ਹੈ ਕਿ ਅਸ਼ਵਿਨ ਇਲਾਕੇ ਦਾ ਅਜੇ ਤੱਕ ਨੀਟ ਵਿਚੋ ਸਭ ਤੋ ਵਧੇਰੇ ਅੰਕ ਲੈਣ ਵਾਲਾ ਵਿਦਿਆਰਥੀ ਸਾਬਿਤ ਹੋਇਆ ਹੈ।
ਅਸ਼ਵਿਨ ਦੀ ਪ੍ਰਾਪਤੀ ਵਿਚ ਗੋਇਲ ਕਲਾਸਜ ਦਾ ਡਾਹਢਾ ਰੋਲ ਉਧਰ ਗੋਇਲ ਕਲਾਸਜ ਦੇ ਐਮ.ਡੀ ਇੰਜ: ਰਾਹੁਲ ਗੋਇਲ ਨੇ ਅਸ਼ਵਿਨ ਦੀ ਪ੍ਰਾਪਤੀ ’ਤੇ ਮੁਬਾਰਕਬਾਦ ਦਿੰਦਿਆਂ ਉਸ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ। ਉਨਾਂ ਕਿਹਾ ਕਿ ਅਸ਼ਵਿਨ ਨੇ ਮਾਪਿਆਂ ਸਣੇ ਗੋਇਲ ਅਕਾਸਜ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਵਿਦਿਆਰਥੀ ਅਸ਼ਵਿਨ ਦੇ ਉਜਵਾਲ ਭਵਿੱਖ ਦੀ ਕਾਮਨਾ ਕੀਤੀ।
--ਫਿਜਿਕਸ ਦੇ ਮਾਹਿਰ ਰਾਕੇਸ਼ ਸਰ ਨੇ ਅਸ਼ਵਿਨ ਦੇ ਫਿਜਿਕਸ ਵਿਸ਼ੇ ਦੀ ਔਖੀ ਪੜਾਈ ਨੂੰ ਕੀਤਾ ਸੀ ਸੌਖਾ ਇਲਾਕੇ ਅੰਦਰ ਪਿਛਲੇ ਕਈ ਦਹਾਕਿਆਂ ਤੋ ਫਿਜਿਕਸ ਦੀ ਕੋਚਿੰਗ ਵਿਚ ਧਾਕ ਜਮਾਉਣ ਵਾਲੇ ਪਿ੍ਰੰਸੀਪਲ ਰਾਕੇਸ਼ ਹਸੀਜਾ ਦਾ ਵੀ ਅਸ਼ਵਿਨ ਦੀ ਪ੍ਰਾਪਤੀ ਵਿਚ ਡਾਹਢਾ ਰੋਲ ਹੈ। ਅਸ਼ਵਿਨ ਨੇ ਦੱਸਿਆਂ ਕਿ ਉਹ ਫਿਜੀਕਸ ਦੇ ਡਾਟਸ ਰਾਕੇਸ਼ ਸਰ ਤੋ ਹੀ ਕਲੀਅਰ ਕਰਦੇ ਰਹੇ ਹਨ। ਉਧਰ ਰਾਕੇਸ਼ ਸਰ ਨੇ ਦੱਸਿਆਂ ਕਿ ਅਸ਼ਵਿਨ ਮੁੱਢ ਤੋ ਹੀ ਪੜਾਈ ਵਿਚ ਹੁਸ਼ਿਆਰ ਸੀ ਅਤੇ ਸਿਰਫ ਦਿਸ਼ਾ ਦੇਣ ਦੀ ਜਰੂੁਰਤ ਹੁੰਦੀ ਹੈ, ਉਨਾਂ ਅਸ਼ਵਿਨ ਨੂੰ ਭਵਿੱਖ ਵਿਚ ਬੁਲੰਦੀਆ ਛੂਹਣ ਦੀਆ ਸੁਭਕਾਮਨਾਵਾਂ ਦਿੱਤੀਆ।
------------------
ਸੰਜੀਵ ਸਿੰਘ ਦੀ ਸਫਲਤਾ ਦਾ ਵੱਖਰਾ ਸਫਰ, ਵਾਹ ਉਧਰ ਤਪਾ ਦੇ ਇਕ ਹੋਰ ਵਿਦਿਆਰਥੀ ਸੰਜੀਵ ਸਿੰਘ ਪੁੱਤਰ ਹਰਿੰਦਰ ਸਿੰਘ ਗੋਗੀ ਨੇ 605/720 ਅੰਕ ਪ੍ਰਾਪਤ ਕਰਕੇ ਵੱਡਾ ਮਾਰਕਾ ਮਾਰਿਆ ਹੈ। ਮਾਪਿਆਂ ਸਣੇ ਇਲਾਕੇ ਦੀਆ ਸਮਾਜ ਸੇਵੀ ਸੰਸਥਾਵਾਂ ਨੇ ਵਿਦਿਆਰਥੀ ਸੰਜੀਵ ਸਿੰਘ ਦੀ ਇਸ ਪ੍ਰਾਪਤੀ ’ਤੇ ਮਾਣ ਹਾਸਿਲ ਕੀਤਾ ਹੈ। ਵਿਦਿਆਰਥੀ ਸੰਜੀਵ ਸਿੰਘ ਦੇ ਪਿਤਾ ਜਿੱਥੇ ਇਕ ਆਰ.ਐਮ.ਪੀ ਡਾਕਟਰ ਵਜੋ ਕਿੱਤੇ ਨਾਲ ਜੁੜੇ ਹੋਏ ਹਨ, ਉਥੇ ਮਾਤਾ ਨੇ ਵੀ ਆਪਣੇ ਬੱਚੇ ਦੀ ਪ੍ਰਾਪਤੀ ਲਈ ਵੱਡੀ ਘਾਲਣਾ ਘਲੀ। ਵਿਦਿਆਰਥੀ ਸੰਜੀਵ ਸਿੰਘ ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ ਬਣ ਕੇ ਪੇਸ਼ੇ ਰਾਹੀ ਲੋਕ ਸੇਵਾ ਵਿਚ ਜੁੜਣਾ ਚਾਹੁੰਦਾ ਹੈ। ਉਧਰ ਵਿਦਿਆਰਥੀ ਸੰਜੀਵ ਸਿੰਘ ਦੀ ਪ੍ਰਾਪਤੀ ’ਤੇ ਡਾਕਟਰਜ ਐਸੋਸੀਏਸ਼ਨ ਸਣੇ ਸੀਨੀਅਰ ਮੈਡੀਕਲ ਅਫਸਰ ਡਾ ਨਵਜੋਤਪਾਲ ਸਿੰਘ ਭੁੱਲਰ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।