ਰੁਦਰਾ ਆਈਲੈਂਟਸ ਸੈਂਟਰ ਤਪਾ ਦੇ ਵਿਦਿਆਰਥੀ ਨੇ ਪੀ.ਟੀ.ਈ ਵਿਚ ਝੰਡੇ ਗੱਡੇ
ਤਪਾ ਮੰਡੀ, 7ਡੇਅ ਨਿਊਜ ਸਰਵਿਸ : ਵਿਦੇਸ਼ ਜਾਣ ਲਈ ਪੜਾਈ ਵਾਲੇ ਇਲਾਕੇ ਦੇ ਸਿਰਮੌਰ ਰੁਦਰਾ ਆਈਲੈਂਟਸ ਸੈਂਟਰ ਦੇ ਵਿਦਿਆਰਥੀਆਂ ਨੇ ਪੀ.ਟੀ.ਈ ਦੀ ਪ੍ਰੀਖਿਆ ਵਿਚੋ ਵਧੀਆ ਸਕੋਰ ਹਾਸਿਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਲਿਆ ਹੈ। ਜਿਸ ਦੇ ਸਬੰਧ ਵਿਚ ਸੈਂਟਰ ਦੇ ਸੰਚਾਲਕ ਭਗਤ ਰਾਮ ਪੱਪੀ ਅਤੇ ਰੋਹਿਤ ਕਾਂਸਲ ਨੇ ਦੱਸਿਆਂ ਕਿ ਸੈਂਟਰ ਦੇ ਵਿਦਿਆਰਥੀ ਗੁਰਪਿਆਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਪਾ ਨੇ ਪਹਿਲੀ ਵਾਰ ਦਿੱਤੀ ਪੀ.ਟੀ.ਈ ਦੀ ਪ੍ਰੀਖਿਆ ਵਿਚੋ 65 ਸਕੋਰ ਭਾਵ 7 ਬੈਂਡ ਹਾਸਿਲ ਕਰਕੇ ਸੰਸਥਾਂ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ ਅਤੇ ਆਪਣਾ ਵਿਦੇਸ਼ ਅੰਦਰ ਪੜਾਈ ਕਰਨ ਦਾ ਸੁਪਨਾ ਵੀ ਪੂਰਾ ਕਰ ਲਿਆ ਹੈ। ਉਧਰ ਵਿਦਿਆਰਥੀ ਗੁਰਪਿਆਰ ਸਿੰਘ ਨੇ ਦੱਸਿਆਂ ਕਿ ਸੈਂਟਰ ਅੰਦਰ ਮਾਹਿਰ ਸਟਾਫ ਵੱਲੋ ਵਿਦਿਆਰਥੀਆਂ ਨੂੰ ਵਧੀਆ ਮਾਹੋਲ ਅੰਦਰ ਪੜਾਇਆ/ਸਿਖਾਇਆ ਜਾਂਦਾ ਹੈ ਜਦਕਿ ਸੰਸਥਾਂ ਵੱਲੋ ਟੈਸਟ ਵੀ ਉੱਚ ਦਰਜੇ ਦੇ ਪੇਪਰ ਦੇ ਹਿਸਾਬ ਨਾਲ ਲਏ ਜਾਂਦੇ ਹਨ। ਜਿਸ ਕਾਰਨ ਹੀ ਕੁਝ ਸਮੇਂ ਵਿਚ ਉਹ ਆਪਣੇ ਟੀਚੇ ਨੂੰ ਹਾਸਿਲ ਕਰਨ ਵਿਚ ਸਫਲ ਹੋਏ ਹਨ। ਉਧਰ ਸੰਸਥਾਂ ਦੇ ਪ੍ਰਬੰਧਕਾਂ ਵੱਲੋ ਵਿਦਿਆਰਥੀ ਗੁਰਪਿਆਰ ਸਿੰਘ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਸਟਾਫ ਵੀ ਹਾਜਰ ਸੀ।