ਸਰਕਾਰੀ ਬੈਂਕ ਦਾ ਹਾਲ, ਇਕ ਲਾੱਕਰ ਦੇ ਦੋ ਮਾਲਿਕ, ਹੰਗਾਮਾਂ
7ਡੇਅ ਨਿਊਜ ਸਰਵਿਸ, ਜਿਲਾ ਬਰਨਾਲਾ ਦੇ ਸ਼ਹਿਰ ਤਪਾ ਦੇ ਇਕ ਸਰਕਾਰੀ ਬੈਂਕ ਦੇ ਲਾੱਕਰ ਨੂੰ ਲੈ ਕੇ ਬੈਂਕ ਦੀ ਵੱਡੀ ਅਣਗਹਿਲੀ ਸਾਹਮਣੇ ਆਈ, ਜਿੱਥੇ ਇਕੋ ਲਾੱਕਰ ਨੂੰ ਦੋ ਵਿਅਕਤੀਆ ਦੇ ਨਾਂਅ ’ਤੇ ਜਾਰੀ ਕਰ ਦਿੱਤਾ ਗਿਆ। ਜਿਸ ਤੋ ਬਾਅਦ ਵੱਡਾ ਘੜਮੱਸ ਮਚ ਗਿਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਿੰਕੂ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀਅਨ ਤਪਾ ਨੇ ਆਪਣੇ ਚਾਚਾ ਸੋਮ ਨਾਥ ਦੀ ਹਾਜਰੀ ਵਿਚ ਬੈਂਕ ਅੰਦਰ ਪੱਤਰਕਾਰਾਂ ਨੂੰ ਦੱਸਿਆਂ ਕਿ ਉਨਾਂ ਦੇ ਪਿਤਾ ਸਵ: ਸੁਰੇਸ਼ ਕੁਮਾਰ ਪੁੱਤਰ ਰਾਮ ਚੰਦ ਵਾਸੀਅਨ ਨੇ 1999 ਵਿਚ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤਪਾ ਤੋ ਇਕ ਲਾੱਕਰ 53ਏ ਆਪਣੇ ਘਰੈਲੂ ਸਮਾਨ ਦੀ ਰੱਖਿਆ ਲਈ ਕਿਰਾਏ ’ਤੇ ਲਿਆ ਸੀ। ਜਿਸ ਤੋ ਬਾਅਦ 2005/06 ਵਿਚ ਉਨਾਂ ਨੇ ਲਾੱਕਰ ਨੂੰ ਬੈਂਕ ਦਾ ਕਿਰਾਇਆ ਭਰ ਕੇ ਛੱਡ ਦਿੱਤਾ ਪਰ ਅਚਾਨਕ ਹੀ ਕੁਝ ਦਿਨ ਪਹਿਲਾ ਬੈਂਕ ਦੇ ਕਰਮਚਾਰੀਆਂ ਨੇ ਉਨਾਂ ਕੋਲ ਲਾੱਕਰ ਦੇ ਖੜੇ ਕਿਰਾਏ ਨੂੰ ਭਰਨ ਲਈ ਲਿਖਤੀ ਰੂਪ ਵਿਚ ਨੋਟਿਸ ਕੱਢਣੇ ਸ਼ੁਰੂ ਕੀਤੇ। ਜਿਸ ’ਤੇ ਉਨਾਂ ਦੀ ਬਜੁਰਗ ਮਾਤਾ (ਵਿਧਵਾ) ਸਵ: ਸੁਰੇਸ਼ ਕੁਮਾਰ ਨੂੰ ਬੈਂਕ ਅੰਦਰ ਕਈ ਚੱਕਰ ਆਪਣੇ ਸਮੁੱਚੇ ਵਾਰਿਸਾਂ ਨਾਲ ਮਿਲ ਕੇ ਇਸ ਗੱਲੋ ਮਾਰਨੇ ਪਏ ਕਿ ਉਕਤ ਲਾੱਕਰ ਸਾਡਾ ਨਹੀ ਹੈ, ਪਰ ਬੈਂਕ ਅਧਿਕਾਰੀ ਲਗਾਤਾਰ ਇਸ ਗੱਲ ਲਈ ਬੇਜਿੱਦ ਰਹੇ ਕਿ ਉਕਤ ਲਾਂਕਰ ਤੁਹਾਡੇ ਨਾਂਅ ’ਤੇ ਹੀ ਜਾਰੀ ਹੋਇਆ ਹੈ। ਉਨਾਂ ਅੱਗੇ ਦੱਸਿਆਂ ਕਿ ਬੈਂਕ ਅਧਿਕਾਰੀਆਂ ਦਾ ਰਵੱਈਆ ਵੀ ਸਾਡੇ ਪ੍ਰਤੀ ਕੋਈ ਬਹੁਤਾ ਵਧੀਆ ਨਹੀ ਸੀ। ਉਨਾਂ ਦੁਖੀ ਮਨ ਨਾਲ ਦੱਸਿਆਂ ਕਿ ਬੈਂਕ ਅਧਿਕਾਰੀਆਂ ਨੇ ਸਾਡੇ ’ਤੇ ਐਨਾ ਦਬਾਅ ਬਣਾ ਲਿਆ ਕਿ ਤੁਹਾਡੇ ਕੋਲੋ ਲਾੱਕਰ ਦੀ ਚਾਬੀ ਗੁੰਮ ਹੋ ਗਈ ਹੈ ਅਤੇ ਹੁਣ ਤੁਸੀ ਲਾੱਕਰ ਖੋਲਣ ਦੇ ਬਹਾਨੇ ਲੱਭ ਰਹੇ ਹੋ। ਜਿਸ ਤੋ ਬਾਅਦ ਬੈਂਕ ਦੇ ਲਗਾਤਾਰ ਦਬਾਅ ਕਾਰਨ ਅਸੀ ਆਖਿਰ ਬੈਂਕ ਦੇ ਉਸ ਲਾੱਕਰ ਵੱਲ ਖੜੇ 1843 ਰੁਪੈ ਬਕਾਇਆ ਰਕਮ ਭਰ ਦਿੱਤੀ। ਜਿਸ ਤੋ ਬਾਅਦ ਬੀਤੇ ਕੱਲ ਬੈਂਕ ਵੱਲੋ ਲਾੱਕਰ ਨੂੰ ਤੋੜਣ ਵਾਲਾ ਇਕ ਮਨਪ੍ਰੀਤ ਸਿੰਘ ਦੇ ਨਾਮ ਦਾ ਇੰਜੀਨੀਅਰ ਵੀ ਬੈਂਕ ਅੰਦਰ ਪੁੱਜ ਗਿਆ, ਪਰ ਐਨ ਆਖਿਰੀ ਵੇਲੇ ਵੀ ਸਾਡੇ ਵੱਲੋ ਬੈਂਕ ਅਧਿਕਾਰੀਆਂ ਨੂੰ ਇਾ ਸੁਝਾਅ ਦਿੱਤਾ ਗਿਆ ਕਿ ਤੁਸੀ ਲਾੱਕਰ ਨੂੰ ਤੋੜਣ ਤੋ ਪਹਿਲਾ ਇਕ ਵਾਰ ਫੇਰ ਆਪਣੇ ਖਾਤੇ ਚੈਂਕ ਕਰ ਲਓ। ਜਿਸ ’ਤੇ ਬੈਂਕ ਅਧਿਕਾਰੀਆਂ ਨੇ ਪਹਿਲਾ ਪਹਿਲ ਤਾਂ ਸਾਨੂੰ ਇਹ ਕਿਹਾ ਕਿ ਅਸੀ 7 ਅਧਿਕਾਰੀ/ਕਰਮਚਾਰੀ ਇਸ ਲਈ ਜੁੰਮੇਵਾਰ ਹਾਂ, ਪਰ ਬੈਂਕ ਨੇ ਸਾਡੇ ਵੱਲੋ ਲਗਾਤਾਰ ਮਿੰਨਤ/ਸੁਝਾਅ ਦਿੱਤੇ ਜਾਣ ਤੋ ਬਾਅਦ ਆਖਿਰ ਆਪਣੇ ਵਹੀ ਖਾਤੇ ਫਰੋਲੇ। ਜਿਸ ਵਿਚ ਉਕਤ ਲਾੱਕਰ 53ਏ ਦੋ ਵਿਅਕਤੀਆਂ ਨੂੰ ਜਾਰੀ ਕੀਤਾ ਗਿਆ ਸੀ। ਜਿਸ ਵਿਚ ਇਕ ਵਿਅਕਤੀ ਸਵ: ਸੁਰੇਸ਼ ਕੁਮਾਰ ਨੂੰ ਲਾੱਕਰ ਦਾ ਕਿਰਾਏਦਾਰ ਬਣਾ ਕੇ ਉਸ ਕੋਲੋ ਕਿਰਾਇਆ ਵਸੂਲਿਆ ਜਾ ਰਿਹਾ ਸੀ ਜਦਕਿ ਅਸਲ ਮਾਲਿਕ ਬਲਰਾਮ ਦਾਸ ਪੁੱਤਰ ਹੇਮ ਰਾਜ ਉਗੋਕੇ ਵਾਲੇ ਤਪਾ ਅਸਲ ਲਾੱਕਰ ਮਾਲਿਕ ਸਨ। ਜਿਨਾਂ ਤੋ ਵੀ ਉਕਤ ਲਾਂੱਕਰ ਦਾ ਕਿਰਾਇਆ ਬੈਂਕ ਪਿਛਲੇ ਸਮੇਂ ਤੋ ਵਸੂਲ ਰਹੀ ਹੈ। ਬੈਂਕ ਅਧਿਕਾਰੀਆਂ ਨੂੰ ਆਪਣੀ ਵੱਡੀ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ, ਕਿਉਕਿ ਪਿਛਲੇ ਕਈ ਦਿਨ ਤੋ ਅਸੀ ਬੈਂਕ ਅੰਦਰ ਚੱਕਰ ਮਾਰ ਕੇ ਅਤੇ ਬੈਂਕ ਅਧਿਕਾਰੀਆਂ ਸਾਹਮਣੇ ਆਪਣਾ ਲਾੱਕਰ ਨਾ ਹੋਣ ਦਾ ਰੋਣਾ ਰੋ ਕੇ ਥੱਕ ਹਾਰ ਚੁੱਕੇ ਸੀ ਪਰ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀ ਸੀ। ਪੀੜਿਤ ਧਿਰ ਨੇ ਇਹ ਵੀ ਕਿਹਾ ਕਿ ਬੈਂਕ ਦੇ ਖਾਤੇ ਵਿਚ ਹੁਣ ਉਕਤ ਲਾੱਕਰ ਟੁੱਟ ਚੁੱਕਿਆ ਹੈ (ਭਾਵੇਂ ਅਸਲੀਅਤ ਤੌਰ ’ਤੇ ਅਜਿਹਾ ਨਹੀ ਹੋਇਆ), ਉਨਾਂ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਅਜਿਹੀਆ ਗਲਤੀਆ ਕਰਨ ਵਾਲੇ ਤਪਾ ਸ਼ਾਖਾ ਦੇ ਬੈਂਕ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਧਰ ਬੈਂਕ ਮੈਨੇਜਰ ਨੇ ਕਿਹਾ ਕਿ ਉਕਤ ਮਾਮਲੇ ਵਿਚ ਕੋਈ ਲਿਖਤੀ ਗਲਤੀ ਲੱਗ ਗਈ, ਪਰ ਪਹਿਲੀ ਧਿਰ ਸੁਰੇਸ਼ ਕੁਮਾਰ ਵੱਲੋ ਭਰੀ ਰਕਮ ਵਾਪਿਸ ਕਰਨ ਦੇ ਵੀ ਪਾਬੰਦ ਹਾਂ ਅਤੇ ਅੱਗੇ ਤੋ ਗੌਰ ਕਰਾਗੇਂ।
ਉਧਰ ਦੂਜੀ ਧਿਰ ਬਲਰਾਮ ਦਾਸ ਉਗੋਕੇ ਨੇ ਕਿਹਾ ਕਿ ਬੈਂਕ ਨੇ ਅਜੇ ਤੱਕ ਉਨਾਂ ਨੂੰ ਲਾੱਕਰ ਅਪਰੇਟ ਕਰਨ ਦੀ ਇਜਾਜਤ ਨਹੀ ਦਿੱਤੀ। ਖਬਰ ਲਿਖੇ ਜਾਣ ਤੱਕ ਮਾਮਲੇ ਨੂੰ ਸੁਲਝਾਉਦ ਲਈ ਕਈ ਮੋਹਤਬਰ ਵਿਚਕਾਰ ਪਏ ਵਿਖਾਈ ਦਿੱਤੇ।