ਰਾਵਨ ਰੂਪੀ ਬੁਰਾਈਆ ਦਾ ਅੰਤ ਸਾਨੂੰ ਆਪਣੇ ਵਿਚਾਰਾਂ ਅੰਦਰੋ ਕਰਨਾ ਪਵੇਗਾ-ਵਿਧਾਇਕ ਲਾਭ ਸਿੰਘ ਉਗੋਕੇ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ, ਤਪਾ ਮੰਡੀ, ਆਜਾਦ ਕਲਚਰਲ ਐਡ ਡਰਾਮਾਟਿਕ ਕਲੱਬ ਅਤੇ ਰਾਮਲੀਲਾ ਦੁਸਹਿਰਾ ਕਮੇਟੀ ਵੱਲੋ ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜਨਮ ’ਤੇ ਅਧਾਰਿਤ ਰਾਮਲੀਲਾ ਦੇ ਆਯੋਜਨ ਦੇ ਨਾਲ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਿਹਰਾ ਦਾ ਤਿਉਹਾਰ ਵੀ ਬੜੀ ਸ਼ਰਧਾਭਾਵਨਾ ਨਾਲ ਹਿੰਦੂ ਰੀਤੀ ਰਿਵਾਜਾਂ ਮਨਾਇਆ ਗਿਆ। ਜਿਸ ਵਿਚ ਰਾਮਲੀਲਾ ਕਮੇਟੀ ਵੱਲੋ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਆਕਰਸ਼ਿਕ ਉੱਚੇ ਲੰਮੇਂ ਪੁਤਲੇ ਮਨਾਏ ਗਏ। ਸਮਾਗਮ ਵਿਚ ਭਗਵਾਨ ਸ੍ਰੀ ਰਾਮ ਦਾ ਅਸ਼ੀਰਵਾਦ ਲੈਣ ਲਈ ਮੁੱਖ ਮਹਿਮਾਨ ਵਜੋ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਸਾਥੀਆਂ ਸਣੇ ਪੁੱਜੇ। ਰਾਮਲੀਲਾ ਕਮੇਟੀ ਵੱਲੋ ਆਏ ਮਹਿਮਾਨਾਂ ਸਣੇ ਸ਼ਰਧਾਲੂਆਂ ਦਾ ਖੁੱਲ-ਦਿਲੀ ਨਾਲ ਸਵਾਗਤ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਿਧਾਇਾਂਕ ਲਾਭ ਸਿੰਘ ਉਗੋਕੇ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਨੇ ਆਪਣੀਆ ਸਿਖਿਆਵਾਂ ਦੇ ਵਿਚ ਸਾਨੂੰ ਇਕ ਹੱਦ ਅੰਦਰ ਰਹਿਣ ਲਈ ਸੁਨੇਹਾ ਦਿੱਤਾ ਹੈ, ਤਦ ਹੀ ਅਸੀ ਸਮਾਜ ਅੰਦਰ ਇਕ ਚੰਗੇ ਇਨਸਾਨ ਵਾਂਗ ਵਿਚਰ ਸਕਦੇ ਹਾਂ, ਸਾਡੇ ਗੁਰੂਆਂ ਪੈਗੰਬਰਾਂ ਨੇ ਆਪਿਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ ਲਈ ਸਾਨੂੰ ਧਾਰਮਿਕ ਗੰ੍ਰਥਾਂ ਰਾਹੀ ਸਿੱਖਿਆਵਾਂ ਦਿੱਤੀਆ ਹਨ, ਜਿਨਾਂ ’ਤੇ ਅਜੌਕੇ ਮਨੁੱ ਨੂੰ ਅਮਲ ਕਰਨਾ ਚਾਹੀਦਾ ਹੈ। ਉਨਾਂ ਦੁਸਿਹਰੇ ਦੀ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆਂ ਕਿ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਿਹਰੇ ਨੂੰ ਪੂਰੇ ਸੰਸਾਰ ਅੰਦਰ ਮਨਾਇਆ ਜਾਂਦਾ ਹੈ ਜਦਕਿ ਰਾਵਨ ਰੂਪੀ ਬੁਰਾਈਆ ਦਾ ਅੰਤ ਸਾਨੂੰ ਆਪਣੇ ਵਿਚਾਰਾਂ ਅੰਦਰੋ ਕਰਨਾ ਪਵੇਗਾ ਤਦ ਹੀ ਇਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਧਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਰਾਮਲੀਲਾ ਵਿਚਲੇ ਪਾਤਰਾਂ, ਪ੍ਰਬੰਧਕ ਕਮੇਟੀ ਸਣੇ ਦੁਸਿਹਰਾ ਸਮਾਗਮ ਵਿਚ ਸਹਿਯੋਗ ਪਾਉਣ ਵਾਲੀਆ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪ੍ਰੈਸ ਕਲੱਬ ਤਪਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋ ਵਿਧਾਇਕ ਲਾਭ ਸਿੰਘ ਉਗੋਕੇ ਦਾ ਸਨਮਾਨ ਕੀਤਾ ਗਿਆ। ਸੂਰਜ ਦੀ ਟਿੱਕੀ ਛਿਪਣ ’ਤੇ ਤਿੰਨੋ ਪੁਤਲਿਆਂ ਨੂੰ ਭਗਵਾਨ ਸ੍ਰੀ ਰਾਮ, ਲਛਮਣ ਅਤੇ ਹਨੂੰਮਾਨ ਜੀ ਦੇ ਕਲਪਨਾਇਕ ਪਾਤਰਾਂ ਵੱਲੋ ਅਗਨੀ ਭੇਂਟ ਕੀਤੇ ਗਏ। ਧਾਰਮਿਕ ਸਮਾਗਮ ਵਿਚ ਉੱਪ ਕਪਤਾਨ ਪੁਲਿਸ ਰਾਵਿੰਦਰ ਸਿੰਘ ਰੰਧਾਵਾਂ ਦੀ ਅਗਵਾਈ ਹੇਠ ਥਾਣਾ ਮੁੱਖੀ ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਸੰਧੂ ਅਤੇ ਸਿਟੀ ਪੁਲਿਸ ਇੰਚਾਰਜ ਗੁਰਪਾਲ ਸਿੰਘ ਵੱਲੋ ਸੁਰੱਖਿਆਂ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਧਰਮਪਾਲ ਸ਼ਰਮਾ ਕੌਸਲਰ, ਅਰਵਿੰਦ ਰੰਗੀ ਆਪ ਆਗੂ, ਐਡਵੋਕੇਟ ਨਿਰਭੈ ਸਿੰਘ ਸਿੱਧੂ, ਮੁਨੀਸ਼ ਗਰਗ ਆਪ ਆਗੂ, ਰਾਜੀਵ ਗਰਗ ਧੂਰਕੋਟ, ਵਿਜੈ ਸ਼ਰਮਾਂ, ਪਿ੍ਰੰਸੀਪਲ ਰਮੇਸ਼ ਗੋਇਲ, ਸੁਰੇਸ਼ ਚੰਦੇਲ, ਜੀਵਨ ਭੂਤ, ਦੀਪਕ ਗੋਇਲ, ਰਮੇਸ਼ ਗੋਇਲ ਮੇਸ਼ੀ ਪ੍ਰਧਾਨ ਪ੍ਰੈਸ ਕਲੱਬ, ਅਸ਼ਵਨੀ ਬਹਾਵਲਪੁਰੀਆ, ਸੁਸ਼ੀਲ ਭੂਤ, ਪਵਨ ਕੁਮਾਰ ਬਤਾਰਾ, ਨਾਜ ਸਿੰਗਲਾ, ਦਿਨੇਸ਼ ਸਿੰਗਲਾ, ਰਾਣਾ ਸ਼ਰਮਾ, ਜਸਵਿੰਦਰ ਸਿੰਘ ਚੱਠਾ ਆਪ ਆਗੂ, ਨਰਾਇਣ ਪੰਧੇਰ ਪ੍ਰਧਾਨ, ਤੇਜਿੰਦਰ ਢਿਲੋ ਪ੍ਰਧਾਨ, ਡਾ ਬਾਲ ਚੰਦ ਬਾਂਸਲ, ਰੇਸ਼ਮ ਸਿੰਘ ਨਿੱਜੀ ਸਹਾਇਕ, ਅਮਨਦੀਪ ਸਿੰਘ ਅਮਨਾ ਦਰਾਜ ਨਿੱਜੀ ਸਹਾਇਕ, ਜੱਸੀ ਪੁਰਬਾ, ਹਰਦੀਪ ਪੁਰਬਾ ਕੌਸਲਰ, ਬਲਜੀਤ ਸਿੰਘ ਬਾਸੀ ਆਪ ਆਗੂ, ਰਾਜੀਵ ਗਰਗ ਬੁੱਕ ਡਿਪੂ, ਜਸਵੰਤ ਸਿੰਘ ਮਾਸਟਰ, ਅਚਾਰੀਆ ਰਾਕੇਸ਼ ਸ਼ਰਮਾ, ਬਲਰਾਮ ਉਗੋਕੇ ਸਣੇ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਅਤੇ ਸ਼ਹਿਰੀ ਹਾਜਰ ਸਨ।