Sunday, April 20, 2025
BREAKING NEWS
ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

Punjab

ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਦੇ ਵਪਾਰੀ ਤੋ ਲਈ ਲੱਖਾਂ ਦੀ ਫਿਰੌਤੀ ਦਾ ਮਾਮਲਾ ਸੁਲਝਾਇਆ, ਗੈਂਗਸਟਰ ਮੰਨਾ ਦੇ ਅੱਧੀ ਦਰਜਣ ਸਾਥੀਆਂ ਨੂੰ ਲੱਖਾਂ ਰੁਪੈ ਦੀ ਨਗਦੀ ਅਤੇ ਹਥਿਆਰਾਂ ਸਮੇਤ ਫੜਣ ਦਾ ਦਾਅਵਾ

October 13, 2022 06:31 PM

ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਦੇ ਵਪਾਰੀ ਤੋ ਲਈ ਲੱਖਾਂ ਦੀ ਫਿਰੌਤੀ ਦਾ ਮਾਮਲਾ ਸੁਲਝਾਇਆ
ਗੈਂਗਸਟਰ ਮੰਨਾ ਦੇ ਅੱਧੀ ਦਰਜਣ ਸਾਥੀਆਂ ਨੂੰ ਲੱਖਾਂ ਰੁਪੈ ਦੀ ਨਗਦੀ ਅਤੇ ਹਥਿਆਰਾਂ ਸਮੇਤ ਫੜਣ ਦਾ ਦਾਅਵਾ
7ਡੇਅ ਨਿਊਜ ਸਰਵਿਸ, ਬਠਿੰਡਾ 13 ਅਕਤੂਬਰ, - ਉੱਚ ਪੁਲਿਸ ਅਧਿਕਾਰੀਆਂ ਵੱਲੋ ਤਲਵੰਡੀ ਸਾਬੋ ਵਿਖੇ ਗੈਗਸਟਰਾਂ ਵੱਲੋ ਇਕ ਵਪਾਰੀ ਤੋ ਲਏ ਲੱਖਾਂ ਰੁਪੈ ਦੀ ਫਿਰੌਤੀ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਿਸ ਵਿਚ ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੇ ਲੋੜੀਦੇ ਅੱਧੀ ਦਰਜਣ ਸਾਥੀਆਂ ਨੂੰ ਲੱਖਾਂ ਦੀ ਨਗਦੀ ਸਣੇ ਦਬੋਚ ਲਿਆ ਗਿਆ ਹੈ। ਬਠਿੰਡਾ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਦੇ ਮੁਖਵਿੰਦਰ ਸਿੰਘ ਛੀਨਾ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਤਲਵੰਡੀ ਸਾਬੋ ਦੇ ਵਪਾਰੀ ਵਿਜੈ ਕੁਮਾਰ ਪੁੱਤਰ ਰਘੂ ਨਾਥ ਰਾਏ ਵਾਸੀ ਤਲਵੰਡੀ ਸਾਬੋ ਤੋ ਪਿਛਲੇ ਦਿਨੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋ ਲੱਖਾਂ ਰੁਪੈ ਦੀ ਫਿਰੌਤੀ ਇਕ ਕੌਸਲਰ ਅਤੇ ਭੇਜੇ ਨੋਜਵਾਨ ਰਾਹੀ ਲੈਣ ਦੇ ਮਾਮਲੇ ਵਿਚ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ ਸੀ। ਆਈ.ਜੀ ਛੀਨਾ ਨੇ ਅੱਗੇ ਦੱਸਿਆਂ ਕਿ ਜਿਲਾ ਪੁਲਿਸ ਮੁੱਖੀ ਜੇ. ਇਨਲੇਚੀਅਨ ਦੀ ਅਗਵਾਈ ਵਾਲੀ ਟੀਮਾਂ ਦਾ ਗਠਿਨ ਕੀਤਾ ਗਿਆ ਸੀ। ਜਿਸ ਵਿਚ ਐਸ ਆਈ ਤਰਜਿੰਦਰ ਸਿੰਘ ਅਤੇ ਕਰਨਦੀਪ ਸਿੰਘ ਇੰਚਾਰਜ ਸੀ.ਆਈ.ਏ, ਅਤੇ ਐਸ ਆਈ ਗੁਰਵਿੰਦਰ ਸਿੰਘ ਥਾਣਾ ਮੁੱਖੀ ਤਲਵੰਡੀ ਸਾਬੋ ਵੱਲੋ ਨਾਕਾਬੰਦੀ ਦੌਰਾਨ ਪਿੰਡ ਤੰਗਰਾਲੀ ਤੋਂ ਜੋਗੇਵਾਲਾ ਨੂੰ ਜਾਂਦੀ ਸੜਕ ’ਤੇ ਇਕ ਗੱਡੀ ਵਿਚੋਂ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ। ਜਿਸ ਵਿਚ ਗੁਰਪ੍ਰੀਤ ਸਿੰਘ ਵੱਲੋ ਫੜੇ ਬੈਗ ਵਿਚੋਂ 5,85,000 ਰੁਪੈ ਬਰਾਮਦ ਹੋਏ ਜਦਕਿ ਜ਼ਸਨਦੀਪ ਸਿੰਘ ਉਰਫ ਬੌਬੀ ਕੋਲੋ ਇਕ ਪਿਸਟਲ, 3 ਰੌਂਦ, ਕਾਲਾ ਸਿੰਘ ਕੋਲੋ ਇਕ ਪਿਸਟਲ 5 ਰੌਂਦ, ਤਾਜਵੀਰ ਸਿੰਘ ਕੋਲੋ ਇਕ ਪਿਸਟਲ ਤੇ 5 ਰੌਂਦ, ਪਰਮਵੀਰ ਸਿੰਘ ਕੋਲੋ ਬੰਦੂਕ ਅਤੇ ਕਈ ਕਾਰਤੂਸ ਬਰਾਮਦ ਹੋਏ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆਂ ਕਿ ਪੁੱਛਗਿੱਛ ਦੌਰਾਨ ਤਾਜਵੀਰ ਸਿੰਘ ਵੱਲੋ ਕੀਤੇ ਇੰਕਸਾਫ ਦੇ ਅਧਾਰ 13,80,000/ ਰੁਪੈ ਦੇ ਕਰੰਸੀ ਬਰਾਮਦ ਹੋਈ, ਜਿਸ ਨੇ ਹੁਣ ਤੱਕ ਮੁੱਕਦਮਾ ਵਿਚ ਫਿਰੋਤੀ ਦੇ 20 ਲੱਖ ਰੁਪੈ ਬਰਾਮਦ ਹੋਏ। ਹਿਰਾਸਤ ਵਿਚ ਲਏ ਵਿਅਕਤੀਆ ਨੇ ਮੰਨਿਆ ਕਿ ਇਨਾਂ ਨੇ ਜੇਨ ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਵਪਾਰੀ ਪਾਸੋਂ ਫਿਰੋਤੀਆਂ ਹਾਸਿਲ ਕਰਦੇ ਹਾਂ। ਜਿਸ ਵਿਚ ਆਪਣੀ ਪਹਿਚਾਣ ਛਪਾਉਂਦੇ ਹੋਏ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਵਾਰੀ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਨਹੀ ਮੰਨਦਾ ਸੀ ਤਾਂ ਮੰਨਾ ਦੇ ਕਹਿਣ ਤੇ ਸਬੰਧਤ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਜਾਂ ਪਥਰਾਅ ਵਗੈਰਾ ਵੀ ਕਰਦੇ ਸੀ ਅਤੇ ਜਦ ਵਪਾਰੀ ਸਾਨੂੰ ਪੈਸੇ ਪਹੁੰਚਾ ਦਿੰਦੇ ਸੀ ਤਾਂ ਅਸੀਂ ਕੁਝ ਪੈਸੇ ਆਪਣੇ ਖਰਚੇ ਲਈ ਰੱਖ ਕੇ ਬਾਕੀ ਪੈਸੇ ਨਿਮਨਲਿਖਤ ਤਾਜਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਦੇ ਦਿੰਦੇ ਸੀ। ਪੁਲਿਸ ਨੇ ਦੱਸਿਆਂ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਦਾ ਸਬੰਧ ਗੋਲਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨਾਲ ਹੈ ਜਦਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੀ ਇਨਾਂ ਗੱਡੀ ਮੁਹੱਈਆ ਕਰਵਾਈ ਸੀ ਅਤੇ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਦਾ ਕਤਲ ’ਚ ਵੀ ਨਾਮਜਦ ਕੀਤਾ ਗਿਆ ਹੈ। ਉਨਾਂ ਅੱਗੇ ਦਾਅਵਾ ਕੀਤਾ ਕਿ ਪਿਛਲੇ ਦਿਨੀ ਰਾਮਾਂ ਮੰਡੀ ਦੇ ਵਪਾਰੀ ਤੋਂ ਵੀ ਕਰੋੜ ਰੁਪੈ ਦੀ ਫਿਰੌਤੀ ਵਿਚ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਫਿਰੋਤੀ ਦੀ ਮੰਗ ਕੀਤੀ ਸੀ, ਜਿਸਦੇ ਵਿਚ ਮੰਨਾ ਸਣੇ ਕਈਆ ਦੀ ਗਿ੍ਰਫਤਾਰੀ ਹੋ ਚੁੱਕੀ ਹੈ। ਪੁਲਿਸ ਨੇ ਦੱਸਿਆਂ ਕਿ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਅਤੇ ਇਸ ਮੁੱਕਦਮਾ ਵਿੱਚ ਜੋ ਇਸਦੇ ਸਾਥੀ ਗਿ੍ਰਫਤਾਰ ਕੀਤੇ ਗਏ ਹਨ। ਜੋ ਆਪਣੇ ਸਾਥੀਆਂ ਨਾਲ ਮਿਲ ਕੇ ਨਾਮਵਾਰ ਕਾਰੋਬਾਰੀਆਂ ਤੋ ਆਪਣੇ ਸਾਥੀਆਂ ਰਾਹੀ ਮੋਟੀਆਂ ਰਕਮਾਂ ਦੀਆ ਫਿਰੌਤੀਆ ਲੈਦਾ ਹੈ ਜਦਕਿ ਫਿਰੋਤੀ ਨਾ ਮਿਲਣ ਦੀ ਸੂਰਤ ਵਿਚ ਦਹਿਸ਼ਤ ਫੈਲਾੳਂਦੇ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਇਨਾਂ ਦੀ ਗਿ੍ਰਫਤਾਰੀ ਨਾਲ ਇਲਾਕੇ ਅੰਦਰ ਵਾਰਦਾਤਾਂ ਨੂੰ ਕਾਫੀ ਠੱਲ ਪਵੇਗੀ ਜਦਕਿ ਇਨਾਂ ਤੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆਂ ਕਿ ਫੜੇ ਗਏ ਨੌਜਵਾਨਾਂ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ।

 

Have something to say? Post your comment

More in Punjab

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,

ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲ

ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰ

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ

ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ

ਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ,

ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ