ਸ਼ਿਵਾਲਿਕ ਪਬਲਿਕ ਸਕੂਲ ਦੇ ਦੋ ਖਿਡਾਰੀਆਂ ਨੇ ਬੈਡਮਿੰਟਨ ਟੂਰਨਾਮੈਂਟ ਵਿਚ ਸੋਨ ਤਮਗੇ ਜਿੱਤੇ
7ਡੇਅ ਨਿਊਜ ਸਰਵਿਸ
ਤਪਾ ਮੰਡੀ 20 ਅਕਤੂਬਰ (ਸੁਭਾਸ਼ ਸਿੰਗਲਾ/ਰੋਹਿਤ ਸਿੰਗਲਾ) : ਪੰਜਾਬ ਸਰਕਾਰ ਵਲੋਂ ਭਦੌੜ ਵਿਖੇ ਕਰਵਾਏ ਗਏ ਜੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਅੰਡਰ-11 ਵਿਚ ਸ਼ਿਵਾਲਿਕ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿਚ ਸਕੂਲ ਦੇ ਦੋ ਖਿਡਾਰੀਆਂ ਕਿਸ਼ਨ ਸਿੰਗਲਾ ਪੁੱਤਰ ਮਨੀਸ਼ ਸਿੰਗਲਾ ਅਤੇ ਗੋਪਾਲ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਨੇ ਸਿੰਗਲ ਅਤੇ ਡਬਲ ਟੂਰਨਾਮੈਂਟ ਵਿਚ ਸੋਨ ਤਗਮੇ ਜਿੱਤੇ ਜੇਤੂ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਿਕਾ ਨੂੰ ਸਕੂਲ ਪਿ੍ਰੰਸੀਪਲ ਵਲੋਂ ਵਧਾਈ ਦਿੱਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਤਮਗੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਇਸੇ ਤਰਾਂ ਹੀ ਆਪਣੀ ਮਿਹਨਤ ਜਾਰੀ ਰੱਖਣ ਲਈ ਕਿਹਾ ਪਿ੍ਰੰਸੀਪਲ ਅਜੈ ਸਰਮਾ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ ਨੂੰ ਸਰੀਰਕ ਅਤੇ ਬੋਧਿਕ ਵਿਕਾਸ ਦੀ ਮਹਤੱਤਾ ਦੱਸਦੇ ਹੋਏ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜਿਕਰਯੋਗ ਹੈ ਕਿ ਸ਼ਿਵਾਲਿਕ ਸਕੂਲ ਦੇ ਖਿਡਾਰੀ ਜਿੱਥੇ ਖੇਡਾਂ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ, ਉਥੇ ਸਕੂਲ ਦੇ ਵਿਦਿਆਰਥੀਆਂ ਦੀ ਵੀ ਪੜਾਈ ਵਿਚ ਝੰਡੀ ਵਿਖਾਈ ਦਿੰਦੀ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜਰ ਸੀ।