ਜੀ.ਐਸ. ਪਬਲਿਕ ਸਕੂਲ ਧੌਲਾ ਵੱਲੋ ਗ੍ਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਹੋਕਾ
7ਡੇਅ ਨਿਊਜ ਸਰਵਿਸ
ਤਪਾ ਮੰਡੀ, ਇਲਾਕੇ ਦੀ ਮਸਹੂਰ ਵਿੱਦਿਅਕ ਸੰਸਥਾ ਜੀ.ਐੱਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਤਸ਼ਾਹ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸੁਰੂਆਤ ਚੇਅਰਮੈਨ ਰਿਸਵ ਜੈਨ, ਮੈਨੇਜਿੰਗ ਡਾਇਰੈਕਟਰ ਸੁਰੇਸ ਬਾਂਸਲ, ਪਿ੍ਰੰਸੀਪਲ ਸ੍ਰੀਮਤੀ ਸੀਮਾ ਸਿੰਘ ਨੇ ਸਭ ਤੋਂ ਪਹਿਲਾਂ ਮਾਂ ਸਰਸਵਤੀ ਜੀ ਅੱਗੇ ਜੋਤ ਜਗਾ ਕੇ ਕੀਤੀ। ਸਕੂਲ ਵੱਲੋਂ ਸਮਾਗਮ ਦੌਰਾਨ ਅਨੇਕਾਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਇਨਾਂ ਗਤੀਵਿਧੀਆਂ ਵਿਚ ਨਰਸਰੀ ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਤਸਵੀਰ ਪੇਂਟਿੰਗ, ਡਰਾਇੰਗ ਐਕਟੀਵਿਟੀ, ਰੰਗੋਲੀ ਗਤੀਵਿਧੀਆਂ ਵਿਚ ਵਿਦਿਆਰਥੀਆਂ ਵੱਲੋਂ ਜਬਰਦਸਤ ਭਾਗ ਲਿਆ ਗਿਆ। ਦੂਸਰੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਸਕਿੱਟ ਰਾਹੀ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਜਦਕਿ ਸ੍ਰੀ ਗਣੇਸ਼ ਵੰਦਨਾ, ਸ੍ਰੀ ਰਮਾਇਣ, ਡਾਡੀਆਂ ਆਦਿ ਗਤੀਵਿਧੀਆਂ ਰਾਹੀ ਦੀਵਾਲੀ ਦੇ ਪੁਰਾਣੇ ਇਤਿਹਾਸ ਤੇ ਵੀ ਚਾਨਣਾ ਪਾਇਆ ਗਿਆ। ਉਧਰ ਨੌਂਵੀ ਕਲਾਸ ਦੀਆਂ ਵਿਦਿਆਰਥਣਾਂ ਉਪਿੰਦਰਜੀਤ ਅਤੇ ਜੈਸਮੀਨ ਕੌਰ ਨੇ ਸਿੱਖ ਧਰਮ ਵਿਚ ਦੀਵਾਲੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕੀ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ. ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ। ਇਸ ਲਈ ਸਿੱਖ ਧਰਮ ਵਿਚ ਬੰਦੀ ਛੋੜ ਦਿਵਸ ਦੇ ਰੂਪ ਵਿਚ ਦੀਵਾਲੀ ਮਨਾਈ ਜਾਂਦੀ ਹੈ। ਸਮਾਗਮ ਦੌਰਾਨ ਗਿੱਧੇ ਅਤੇ ਭੰਗੜੇ ਵਿਚ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆ। ਆਖਿਰ ਵਿਚ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ, ਚੇਅਰਮੈਨ ਰਿਸ਼ਵ ਜੈਨ, ਪਿ੍ਰੰਸੀਪਲ ਸੀਮਾ ਸਿੰਘ, ਵਾਈਸ ਪਿ੍ਰੰਸੀਪਲ ਸ੍ਰੀਮਤੀ ਪਿ੍ਰਆ ਨੇ ਭਾਸਣ ਰਾਹੀ ਬੱਚਿਆਂ ਨੂੰ ਗ੍ਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦੇ ਸੁਨੇਹਾ ਦੇਣ ਦੇ ਨਾਲ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਸਟਾਫ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਤੋਹਫੇ ਦੇ ਕੇ ਵੀ ਸਨਮਾਨਿਤ ਕੀਤਾ।