ਹਟ ਪਿਛੇ ਨਹੀ ਗੋਲੀ ਮਾਰ ਦਿਆਗੇਂ, ਜੇ ਝੋਨਾ ਚੁੱਕਣੋ ਰੋਕਿਆ, ਸਿਸਟਮ ਨੂੰ ਚੋਰਾਂ ਦੀ ਚੁਣੋਤੀ
7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਝੋਨੇ ਦਾ ਚਾਲੂ ਝੋਨੇ ਦੇ ਸੀਂਜਣ ਦੌਰਾਨ ਜਿਣਸ ਦੀਆ ਚੋਰੀਆ ਰੁਕਣ ਦਾ ਨਾਂਅ ਨਹੀ ਲੈ ਰਹੀਆ, ਕਿਉਕਿ ਪਿਛਲੇ ਦਿਨਾਂ ਅੰਦਰ ਲਗਾਤਾਰ ਆੜਤੀਆਂ ਲਈ ਇਹ ਚੋਰੀਆਂ ਸਿਰਦਰਦੀ ਬਣ ਰਹੀਆ ਹਨ ਪਰ ਬੀਤੀ ਰਾਤ ਤਾਂ ਹੱਦ ਉਸ ਵੇਲੇ ਹੋਈ ਜਦ ਬੀਤੀ ਰਾਤ ਦੋ ਕਾਰਾਂ ਵਿਚ ਆਏ ਅਸਲਾਧਾਰਕ ਜਿਣਸ ਚੋਰਾਂ ਨੇ ਸ਼ਰੇਆਮ ਓਮ �ਿਸ਼ਨਾ ਰਾਈਸ ਮਿੱਲ ਦੇ ਦਰ ’ਤੇ ਬਣੇ ਫੜ ਵਿਚੋ ਪ੍ਰਵਾਸੀ ਮਜਦੂਰਾਂ ਨੂੰ ਮਾਰ ਦੇਣ ਦਾ ਡਰ ਵਿਖਾ ਕੇ ਹਜਾਰਾਂ ਰੁਪੈ ਦਾ ਝੋਨਾ ਚੋਰੀ ਕਰਕੇ ਲੈ ਗਿਆ ਜਦਕਿ ਤਪਾ ਦੀ ਨਵੀਂ ਅਨਾਜ ਮੰਡੀ ਅੰਦਰੋ ਵੀ ਇਕ ਆੜਤੀਏ ਦੇ ਸਵਾ ਦਰਜਣ ਝੋਨੇ ਦੇ ਗੱਟੇ ਅਨਾਜ ਮੰਡੀ ਵਿਚ ਬੈਠੇ ਚੋਕੀਦਾਰਾਂ ਦੀ ਹਾਜਰੀ ਅਤੇ ਸੈਕੜੇ ਮਜਦੂਰਾਂ ਦੇ ਹੋਣ ਦੇ ਬਾਵਜੂਦ ਚੋਰੀ ਹੋ ਗਏ, ਜੋ ਪੂਰੇ ਸਿਸਟਮ ਨੂੰ ਇਕ ਚੁਣੋਤੀ ਹੈ। ਮਿਲੀ ਜਾਣਕਾਰੀ ਅਨੁਸਾਰ ਤਪਾ-ਪੱਖੋ ਕੈਂਚੀਆਂ ਰੋਡ ’ਤੇ ਸਥਿਤ ਪਿੰਡ ਢਿਲਵਾਂ ਲਾਗੇ ਮੁੱਖ ਮਾਰਗ ’ਤੇ ਬਣੇ ਓਮ �ਿਸ਼ਨਾ ਰਾਈਸ ਮਿਲ ਦੇ ਬਾਹਰ ਬਣੇ ਫੜ ਵਿਚ ਬੀਤੀ ਅੱਧੀ ਰਾਤ ਦੋ ਕਾਰਾਂ ਆਈਆ, ਜਿਨਾਂ ਵਿਚ ਸਵਾਰ ਵਿਅਕਤੀ ਅਸਲੇ ਨਾਲ ਲੈਸ ਸਨ, ਜਿਸ ਦੇ ਸਬੰਧ ਵਿਚ ਪਤਾ ਲੱਗਿਆ ਕਿ ਚੋਰੀ ਕਰਨ ਆਏ ਵਿਅਕਤੀਆਂ ਨੇ ਰਾਖੀ ਬੈਠੇ ਵਿਅਕਤੀਆਂ ਨੂੰ ਚੁਣੋਤੀ ਦਿੱਤੀ ਕਿ ਚੋਰੀ ਵਿਚ ਅੜਿੱਕਾ ਪਾਉਣ ’ਤੇ ਗੋਲੀ ਮਾਰ ਦਿੱਤੀ ਜਾਵੇਗੀ, ਦਲੇਰਾਨਾ ਢੰਗ ਨਾਲ ਹੋਈ ਚੋਰੀ ਨੇ ਪੂਰੇ ਸਿਸਟਮ ਨੂੰ ਚੁਣੋਤੀ ਦੇ ਦਿੱਤੀ ਜਦਕਿ ਅਜਿਹਾ ਹੋਣ ਨਾਲ ਸ਼ਹਿਰ ਵਿਚ ਵੀ ਲੋਕ ਸਹਿਮ ਗਏ ਹਨ ਅਤੇ ਚੋਰ 47 ਦੇ ਕਰੀਬ ਝੋਨੇ ਦੇ ਗੱਟੇ ਕਾਰਾਂ ਵਿਚ ਹੀ ਲੱਦ ਕੇ ਲੈ ਗਏ। ਪਤਾ ਲੱਗਿਆ ਹੈ ਕਿ ਉਕਤ ਘਟਨਾ ਦੀ ਵੀਡੀਓ ਵੀ ਮਿੱਲ ਅੰਦਰਲੇ ਕੈਮਰਿਆਂ ਵਿਚ ਕੈਦ ਹੈ। ਉਧਰ ਅੰਦਰਲੀ ਅਨਾਜ ਮੰਡੀ ਵਿਚ ਓਮ ਪ੍ਰਕਾਸ਼ ਸੁਰੇਸ਼ ਕੁਮਾਰ ਨਾਂਅ ਦੀ ਫਰਮ ਦੇ ਮਾਲਿਕ ਸੁਰੇਸ਼ ਕੁਮਾਰ ਪੱਖੋ ਸਾਬਕਾ ਪ੍ਰਧਾਨ ਨਗਰ ਕੌਸਲ ਦੇ ਫੜ ਵਿਚੋ 15 ਗੱਟੇ ਝੋਨੇ ਦੇ ਬੀਤੀ ਰਾਤ ਅਣਪਛਾਤੇ ਚੋਰ ਲੈ ਗਏ ਜਦਕਿ ਅਨਾਜ ਮੰਡੀ ਦੇ ਦੋਵੇ ਮੁੱਖ ਦਰਵਾਜਿਆਂ ਦੇ ਬਾਹਰ ਪਿਛਲੀ ਹੋਈ ਚੋਰੀ ਤੋ ਬਾਅਦ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਚੌਕੀਦਾਰ ਬਿਠਾ ਦਿੱਤੇ ਸਨ, ਪਰ ਫੇਰ ਵੀ ਅਨਾਜ ਦੀ ਚੋਰੀ ਰੁਕਗਣ ਦਾ ਨਾਂਅ ਨਹੀ ਲੈ ਰਹੀ। ਉਧਰ ਘਟਨਾ ਸਬੰਧੀ ਥਾਣਾ ਮੁੱਖੀ ਸਬ ਇੰਸਪੈਕਟਰ ਮੈਡਮ ਰੇਣੂ ਪਰੋਚਾ ਨੇ ਦੱਸਿਆਂ ਕਿ ਘਟਨਾ ਸਥਾਨ ’ਤੇ ਉਹ ਖੁਦ ਜਾ ਕੇ ਆਏ ਹਨ, ਪਰ ਮੌਕੇ ’ਤੇ ਅਨਾਜ ਦੀ ਰਾਖੀ ਬੈਠਾ ਵਿਅਕਤੀ ਕਿਸੇ ਕੰਮ ਗਿਆ ਹੋਣ ਕਾਰਨ ਨਹੀ ਮਿਲ ਸਕਿਆ ਪਰ ਚੋਰਾਂ ਦੀ ਪੈੜ ਨੱਪ ਲਈ ਜਾਵੇਗੀ। ਉਨਾਂ ਚੋਰਾਂ ਦੇ ਅਸਲਾਧਾਰਕ ਹੋਣ ਸਬੰਧੀ ਕਿਹਾ ਕਿ ਵੀਡੀਓ ਆਉਣ ਅਤੇ ਸਬੰਧਤ ਅਨਾਜ ਦੇ ਰਖਵਾਲੇ ਦੇ ਆਉਣ ਤੋ ਬਾਅਦ ਸਪੱਸਟ ਹੋ ਜਾਵੇਗਾ ਜਦਕਿ ਅਣਪਛਾਤੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।