ਮਾਤਾ ਰਣਜੀਤ ਕੌਰ ਦੇ ਅੰਗੀਠਾ ਸੰਭਾਲਣ ਦੀ ਰਸਮ ਸਿੱਧੂ ਪਰਿਵਾਰ ਨੇ ਸ਼ਰਧਾਪੂਰਵਕ ਸਿੱਖ ਮਰਿਯਾਦਾ ਅਨੁਸਾਰ ਨਿਭਾਈ
ਤਪਾ ਮੰਡੀ 7 ਨਵੰਬਰ (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ, ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਮਾਰਕੀਟ ਕਮੇਟੀ ਤਪਾ ਦੇ ਸਾਬਕਾ ਵਾਈਸ ਚੇਅਰਮੈਨ ਭੂਪਿੰਦਰ ਸਿੰਘ ਸਿੱਧੂ ਅਤੇ ਕਿਸਾਨ ਆਗੂ ਮੁਖਤਿਆਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਧਰਮਪਤਨੀ ਸਵ: ਜੰਗ ਸਿੰਘ ਸਿੱਧੂ ਦੇ ਅੰਗੀਠਾ ਸੰਭਾਲਣ ਦੀ ਰਸਮ ਪਰਿਵਾਰ ਨੇ ਸ਼ਰਧਾਪੂਰਵਕ ਸਿੱਖ ਮਰਿਯਾਦਾ ਅਨੁਸਾਰ ਨਿਭਾਈ। ਇਸ ਮੌਕੇ ਮਾਤਾ ਰਣਜੀਤ ਕੌਰ ਦੇ ਪੁੱਤਰਾਂ ਅਤੇ ਪੋਤਰਿਆਂ ਸਣੇ ਨੇੜਲੇ ਰਿਸ਼ਤੇਦਾਰਾਂ ਨੇ ਅਗਨੀ ਭੇਂਟ ਕੀਤੀ ਮਿ੍ਰਤਕ ਦੇਹ ਦੇ ਫੁੱਲ ਚੁੱਗਣ ਉਪਰੰਤ ਪਰਿਵਾਰਿਕ ਮੈਂਬਰ ਧਾਰਮਿਕ ਰਸਮਾਂ ਨਿਭਾ ਕੇ ਗੁਰਦੁਆਰਾ ਪਤਾਲ ਪੁਰੀ ਕੀਰਤਪੁਰ ਸਾਹਿਬ ਵਿਖੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲਈ ਰਵਾਨਾ ਹੋਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ, ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਵਾਈਸ ਚੇਅਰਮੈਨ ਭੂਪਿੰਦਰ ਸਿੰਘ ਸਿੱਧੂ ਅਤੇ ਕਿਸਾਨ ਆਗੂ ਮੁਖਤਿਆਰ ਸਿੰਘ ਸਿੱਧੂ, ਸੱਤਪਾਲ ਕਛਿਆੜਾ ਸਾਬਕਾ ਪ੍ਰਧਾਨ ਸਵਰਨਕਾਰ ਸੰਘ, ਨਗਰ ਕੌਸਲ ਪ੍ਰਧਾਨ ਅਨਿਲ ਕੁਮਾਰ ਭੂਤ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਅਸ਼ੋਕ ਭੂਤ, ਨੰਬਰਦਾਰ ਬਲਵੰਤ ਸਿੰਘ, ਰਮੇਸ਼ ਪੱਖੋ, ਭਗਵੰਤ ਸਿੰਘ ਚੱਠਾ, ਬੂਟਾ ਸਿੰਘ ਸਿੱਧੂ, ਐਡਵੋਕੈਟ ਨਿਰਭੈ ਸਿੰਘ ਸਿੱਧੂ, ਜਗਮੇਲ ਸਿੰਘ ਢੱਡਵਾਲ, ਹਰਦੀਪ ਗੱਗੀ ਸਿੱਧੂ, ਮਹੰਤ ਸੇਵਕ ਦਾਸ ਸਣੇ ਵੱਡੀ ਗਿਣਤੀ ਵਿਚ ਇਲਾਕੇ ਦੀਆ ਸੰਗਤਾਂ ਹਾਜਰ ਸਨ। ਉਧਰ ਸਿੱਧੂ ਪਰਿਵਾਰ ਨਾਲ ਸੇਵਾਮੁਕਤ ਪੁਲਿਸ ਅਧਿਕਾਰੀ ਗੁਰਜੀਤ ਸਿੰਘ ਰੋਮਾਣਾ, ਵਿਜੈ ਗੋਇਲ ਸਣੇ ਸ਼ਹਿਰੀਆਂ ਨੇ ਦੁੱਖ ਸਾਂਝਾ ਕੀਤਾ।