ਧੀ ਨਾਲ ਪੜਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਖੁਦ ਕੀਤਾ ਜਬਰ ਜਨਾਹ ਅਤੇ ਵਿਦਿਆਰਥਣ ਰਾਹੀ ਚਲਾਇਆ ਜਾ ਰਿਹਾ ਸੀ ਸੈਕਸ ਰੈਕਟ, ਇਕ ਔਰਤ ਅਤੇ ਇਕ ਮਰਦ ਕਾਬੂ
7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਇਕ ਆਪਣੀ ਹੀ ਧੀ ਨਾਲ ਪੜਦੀ ਇਕ ਨਬਾਲਿਗ ਵਿਦਿਆਰਥਣ ਰਾਹੀ ਸੈਕਸ ਰੈਕਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਭਾਵੇਂ ਮੁੱਢਲੇ ਦੌਰ ਵਿਚ ਤਪਾ ਪੁਲਿਸ ਨੇ ਪਿਛਲੇ ਕਈ ਦਿਨ ਤੋ ਡੂੰਘੀ ਪੜਤਾਲ ਦੌਰਾਨ ਇਕ ਔਰਤ ਅਤੇ ਇਕ ਮਰਦ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਮੋਹਤਬਰਾਂ ਦੀ ਹਾਜਰੀ ਵਿਚ ਪੁਲਿਸ ਦੀ ਮਹਿਲਾ ਅਧਿਕਾਰੀ ਅਨੁਸਾਰ ਉਕਤ ਮਾਮਲੇ ਵਿਚ ਇਕ ਹੋਰ ਵਿਅਕਤੀ ਦੇ ਘਰ ਛਾਪੇਮਾਰੀ ਦੀ ਗੱਲ ਵੀ ਕਹੀ ਗਈ ਸੀ ਜੋ ਉਕਤ ਨਬਾਲਿਗਾ ਨੂੰ ਵੱਖ ਵੱਖ ਸ਼ਹਿਰਾਂ ਅੰਦਰਲੇ ਹੋਟਲਾਂ ਵਿਚ ਲਿਜਾਂਦਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਲਾਇਨੋ ਪਾਰ ਦੀ ਇਕ ਦਸਵੀਂ ਜਮਾਤ ਵਿਚ ਪੜਦੀ ਵਿਦਿਆਰਥਣ ਨੇ ਪੁਲਿਸ ਕੋਲ ਦੋਸ਼ ਲਗਾਏ ਕਿ ਉਹ ਕੁੜੀਆਂ ਵਾਲੇ ਸਕੂਲ ਦੀ ਵਿਦਿਆਰਥਣ ਹੈ, ਜਿੱਥੇ ਉਸ ਦੇ ਨਾਲ ਪੜਦੀ ਸਹੇਲੀ ਦੇ ਘਰ ਉਸ ਦਾ ਆਉਣਾ ਜਾਣਾ ਸੀ, ਉਕਤ ਘਰ ਅੰਦਰ ਉਸ ਦੀ ਮੁਲਾਕਾਤ ਇਕ ਹੋਰ ਔਰਤ ਨਾਲ ਹੋਈ, ਜਿਸ ਨੇ ਨਬਾਲਿਗਾ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਆਪਣੀ ਸਹੇਲੀ ਦੇ ਪਿਤਾ ਨਾਲ ਕਥਿਤ ਤੌਰ ’ਤੇ ਸ਼ਰੀਰਕ ਸਬੰਧ ਬਣਾ ਲਵੇ, ਪੀੜਿਤਾਂ ਨੇ ਇਹ ਵੀ ਦੱਸਿਆਂ ਕਿ ਉਕਤ ਔਰਤ ਅਤੇ ਉਸ ਦੀ ਸਹੇਲੀ ਦਾ ਪਿਤਾ ਉਸ ਨੂੰ ਕਈ ਵਾਰ ਘਰੋ ਲੈ ਕੇ ਆਏ ਹਨ ਜਦਕਿ ਉਕਤ ਔਰਤ ਰਾਹ ਵਿਚ ਬਹਾਨਾ ਕਰਕੇ ਰੁਕ ਜਾਂਦੀ ਸੀ ਅਤੇ ਉਸ ਦੀ ਸਹੇਲੀ ਦਾ ਪਿਤਾ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਜਾਂਦਾ ਸੀ, ਇਸੇ ਦੌਰਾਨ ਹੀ ਉਕਤ ਔਰਤ ਨੇ ਦਬਾਅ ਬਣਾ ਕੇ ਉਸ ਦੀ ਸਹੇਲੀ ਦੇ ਪਿਤਾ ਨਾਲ ਨਜਾਇਜ ਸਬੰਧ ਬਣਵਾ ਦਿੱਤੇ। ਪੁਲਿਸ ਵੱਲੋ ਦਰਜ ਮਾਮਲੇ ਵਿਚ ਪੀੜਿਤਾਂ ਨੇ ਇਹ ਵੀ ਇਲਜਾਮ ਲਗਾਇਆ ਹੈ ਕਿ ਉਸ ਕੋਲੋ ਉਸ ਦੀ ਭੂਆ ਦੇ ਘਰੋ ਕੁਝ ਸੋਨਾ ਵੀ ਚੋਰੀ ਕਰਨ ਲਈ ਕਿਹਾ ਗਿਆ ਸੀ, ਜੋ ਉਸ ਨੇ ਇਨਾਂ ਨੂੰ ਦੇ ਦਿੱਤਾ ਜਦਕਿ ਐਫ.ਆਈ.ਆਰ ਵਿਚ ਇਹ ਦਰਸਾਇਆ ਗਿਆ ਕਿ ਉਕਤ ਮਾਮਲਾ ਵੱਖਰਾ ਹੈ, ਜਿਸ ਦੀ ਬਣਦੀ ਪੜਤਾਲ ਕੀਤੀ ਜਾਵੇਗੀ, ਕਈ ਮਹੀਨਿਆਂ ਦਾ ਰਿੜਕਿਆ ਜਾ ਰਿਹਾ ਉਕਤ ਮਾਮਲਾ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਕਿਉਕਿ ਇਕ ਵਾਰ ਕਥਿਤ ਤੌਰ ’ਤੇ ਸਮਝੋਤਾ ਹੋਣ ਜਾਣ ਕਾਰਨ ਮਾਮਲਾ ਠੰਡਾ ਪੈ ਗਿਆ ਸੀ ਪਰ ਮਾਮਲੇ ਵਿਚ ਪੀੜਿਤਾਂ ਦੀ ਸੰਤੁਸ਼ਟੀ ਨਾ ਹੋਣ ਕਾਰਨ ਪੀੜਿਤ ਧਿਰ ਨੇ ਮਹਿਲਾ ਕਮਿਸ਼ਨ ਚੇਅਰਮੈਨ, ਐਸ.ਸੀ ਕਮਿਸ਼ਨ ਚੇਅਰਮੈਨ ਸਣੇ ਕਈ ਹੋਰਨਾਂ ਉੱਚ ਅਧਿਕਾਰੀਆਂ ਦੇ ਦਰਖਾਸਤਾਂ ਪਾ ਦਿੱਤੀਆ ਸਨ। ਜਿਸ ਤੋ ਬਾਅਦ ਪੜਤਾਲ ਲਈ ਪੁੱਜੀਆਂ ਦਰਖਾਸਤਾਂ ’ਤੇ ਕਾਰਵਾਈ ਹੋਣੀ ਸੁਭਾਵਿਕ ਸੀ, ਮਾਮਲੇ ਦੇ ਮੁੜ ਕੁਝ ਦਿਨ ਬਾਅਦ ਜਾਗ ਪੈਣ ’ਤੇ ਕੱਲ ਪੀੜਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਹੋਇਆ। ਜਿਸ ਵਿਚ ਇਕ ਸਟਾਰ ਫਾਇਵ ਨਾਂਅ ਦੇ ਹੋਟਲ ਦਾ ਵੀ ਜਿਕਰ ਕੀਤਾ ਗਿਆ ਹੈ, ਜਿੱਥੇ ਪੀੜਿਤਾ ਨੂੰ ਲਿਜਾ ਕੇ ਜਬਰ ਜਨਾਹ ਕੀਤਾ ਗਿਆ। ਦੰਦਚਰਚਾ ਵਿਚ ਇਹ ਵੀ ਹੈ ਕਿ ਉਕਤ ਮਾਮਲਾ ਵਿਚ ਆਉਦੇਂ ਦਿਨਾਂ ਵਿਚ ਹੋਰ ਵੀ ਕਈ ਵਿਅਕਤੀਆਂ ਦੇ ਨਾਂਅ ਆਉਣ ਦੀ ਸੰਭਾਵਨਾ ਹੈ ਬਸ਼ਰਤੇ ਜੇਕਰ ਪੜਤਾਲ ਨਿਰਪੱਖ ਤਰੀਕੇ ਨਾਲ ਚਲੀ। ਮਾਮਲੇ ਸਬੰਧੀ ਥਾਣਾ ਮੁੱਖੀ ਨਿਰਮਲਜੀਤ ਸਿੰਘ ਸੰਧੂ ਨੇ ਦੱਸਿਆਂ ਕਿ ਪੁਲਿਸ ਨੇ ਪੀੜਿਤਾਂ ਦੇ ਬਿਆਨਾਂ ’ਤੇ ਅਮਨ ਤਾਇਲ ਅਤੇ ਅਮਨ ਕੌਰ ਨਾਅ ਦੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਪੜਤਾਲ ਦੌਰਾਨ ਜੋ ਵੀ ਸਾਹਮਣੇ ਆਇਆ, ਉਸ ਨੂੰ ਬਖਸ਼ਿਆ ਨਹੀ ਜਾਵੇਗਾ।