ਕਿਉ ਮੇਰੇ ਸ਼ਹਿਰ ’ਚ ਸੁੰਨ ਪਸਰੀ, ਪੁਲਿਸ ਸੁਨਿਆਰੇ ਦੀ ਲੁੱਟ ਵਾਲੇ ਕਾਂਡ ’ਚ ਲੋੜੀਦੇ ਲੁਟੇਰਿਆਂ ਦੀ ਪੈੜ ਨੱਪਣ ਵਿਚ ਲਗਭਗ ਕਾਮਯਾਬ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਪਿਛਲੇ ਕੁਝ ਸਮੇਂ ਤੋ ਵਾਪਰ ਰਹੀਆ ਘਟਨਾਵਾਂ ਨੇ ਸ਼ਹਿਰੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਭਾਵੇਂ ਇਸ ਡਰ ਅਤੇ ਭੈਅ ਦੇ ਮਾਹੋਲ ਵਿਚੋ ਬਾਹਰ ਨਿਕਲਣ ਦਾ ਯਤਨ ਹਰੇਕ ਸ਼ਹਿਰੀ ਕਰ ਰਿਹਾ ਹੈ ਪਰ ਲਗਾਤਾਰ ਦਿਨ ਬ ਦਿਨ ਵਾਪਰ ਰਹੀਆ ਘਟਨਾਵਾਂ ਨੇ ਹਰ ਇਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਹੁਣ ਹਾਲਾਤ ਇਹ ਬਣ ਗਏ ਹਨ ਕਿ ਦੁਪਿਹਰ ਵੇਲੇ ਰੋਟੀ ਖਾਣ ਆਇਆ ਵਿਅਕਤੀ ਕੁਝਕਿ ਮਿੰਟਾਂ ਬਾਅਦ ਗਲੀ ਵੱਲ ਝਾਤ ਮਾਰਦਾ ਹੈ ਕਿ ਮੇਰਾ ਦਰਾਂ ’ਤੇ ਖੜਾ ਦੋਪਹੀਆ ਵਾਹਨ ਸਲਾਮਤ ਹੈ, ਜਦਕਿ ਪਹਿਲੀ ਵਾਰ ਆਮ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਕੁਝ ਘੰਟੇ ਘਰੋ ਬਾਹਰ ਕੰਮ ’ਤੇ ਗਿਆ ਵਿਅਕਤੀ ਆਪਣੇ ਘਰ ਫੋਨ ’ਤੇ ਸਭ ਟੱਬਰ ਦੇ ਸਹੀ ਸਲਾਮਤ ਹੋਣ ਦਾ ਪਤਾ ਪੁੱਛਦਾ ਹੈ, ਇਸ ਨੂੰ ਇਹ ਮੰਨੀਏ ਕਿ ਉਹ ਆਪਣੇ ਕੰਮ ’ਤੇ ਜਾਣ ਦੇ ਬਾਵਜੂਦ ਵੀ ਆਪਣੀ ਸੁਰਤ ਆਪਣੀ ਘਰ ਹੀ ਛੱਡ ਆਉਦਾ ਹੈ। ਪਿਛਲੇ ਦਿਨੀ ਇਕ ਸੁਨਿਆਰੇ ਦੀ ਦੁਕਾਨ ’ਤੇ ਵਾਪਰੀ ਘਟਨਾ ਨੇ ਸਾਡੇ ਸਿਸਟਮ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਕਿਉਕਿ ਘੌਖ ਕਰਨ ’ਤੇ ਪਤਾ ਲੱਗਿਆ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਸੁਨਿਆਰੇ ਦੇ ਇੱਕਲੇ ਹੋਣ ਦੀ ਤਾਕ ਵਿਚ ਕਈ ਘੰਟਿਆਂ ਤੱਕ ਸ਼ਹਿਰ ਅੰਦਰ ਰਹੇ, ਅਤੇ ਬੋਖੌਫ ਦੋ ਵਾਰ ਬਿਨਾਂ ਕਿਸੇ ਹੀਲ ਹੁੱਜਤ ਤੋ ਦੁਕਾਨ ’ਤੇ ਆਏ ਅਤੇ ਆਖਿਰੀ ਵਾਰ ਹਥੋੜੀ ਨਾਲ ਕਾਰੋਬਾਰੀ ਦੇ ਸਿਰ ’ਤੇ ਵਾਰ ਕਰਕੇ ਆਪਣਾ ਕੰਮ ਕਰਕੇ ਚਲਦੇ ਬਣੇ ਭਾਵੇਂ ਇਹ ਕੋਈ ਪਹਿਲੀ ਅਪਰਾਧਿਕ ਵਾਪਰੀ ਘਟਨਾ ਨਹੀ ਸੀ, ਜਿਸ ਵਿਚ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੋਵੇ, ਪਰ ਇਹ ਇਕ ਵੱਖਰੇ ਕਿਸਮ ਦੀ ਘਟਨਾ ਜਰੂਰ ਸੀ, ਜਿਸ ਵਿਚ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਕਾਰਵਾਈ ਦਲੇਰਾਨਾ ਸੀ, ਜੋ ਘਟਨਾ ਨੂੰ ਕਿਸੇ ਵੀ ਹੀਲੇ ਅੰਜਾਮ ਦੇਣ ਲਈ ਬੇਜਿੱਦ ਸਨ। ਜਿਸ ਤੋ ਸਾਫ ਜਾਪਿਆ ਕਿ ਅਜਿਹੇ ਅਨਸਰ ਇਲਾਕੇ ਅੰਦਰ ਪਣਪ ਚੁੱਕੇ ਹਨ, ਜਿਨਾਂ ਸਾਹਮਣੇ ਤੁਹਾਡਾ ਜੋਰ ਜਾਂ ਫੇਰ ਸਿਆਣਪ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕੋਈ ਮੁਸੀਬਤ ਬਣ ਸਕਦਾ ਹੈ। ਇਸ ਮਾਮਲੇ ਤੋ ਬਾਅਦ ਸ਼ਹਿਰੀਆਂ ਅਤੇ ਕਾਰੋਬਾਰੀਆਂ ਨੇ ਇਕ ਵਾਰ ਰੋਸ ਜਰੂਰ ਜਤਾਇਆ, ਪਰ ਸਿੱਟਾ ਸ਼ਾਇਦ ਅਜੇ ਤੱਕ ਸਾਹਮਣੇ ਨਹੀ ਆਇਆ। ਲੋਕ ਜਿੱਥੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਾਨੂੰੂਨੀ ਸਜਾ ਦੇ ਅੰਜਾਮ ਤੱਕ ਪਹੁੰਚਾਉਣ ਵਾਲੇ ਪੁਲਸੀਏ ਵਰਦੀ ’ਤੇ ਟਿਕਟਿਕੀ ਲਾਈ ਬੈਠੇ ਹਨ, ਉਥੇ ਸ਼ਹਿਰ ਅਤੇ ਸ਼ਹਿਰੀਆਂ ਦੀ ਸੁਰੱਖਿਆਂ ਲਈ ਪੁਲਿਸ ਪ੍ਰਸਾਸਨ ਨੂੰ ਕੋਈ ਠੋਸ ਅਤੇ ਸਖਤ ਕਦਮ ਚੁੱਕਵਾਉਣ ਲਈ ਵੀ ਕਾਹਲੇ ਹਨ ਤਾਂ ਜੋ ਅਮਨ ਸ਼ਾਤੀ ਨਾਲ ਵੱਸਣ ਵਾਲੇ ਲੋਕ ਆਪਣੀ ਨੀਂਦ ਸੌ ਕੇ ਆਪਣੇ ਕੰਮਾਂਕਾਰਾਂ ਵਿਚ ਖੁਦ ਨੂੰ ਵਿਅੁਸਤ ਕਰ ਸਕਣ।
ਉਧਰ ਘਟਨਾ ਸਬੰਧੀ ਜਦ ਇਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਦ ਉਨਾਂ ਦੱਸਿਆਂ ਕਿ ਘਟਨਾ ਨੂੰ ਲਗਭਗ ਸੁਲਝਾ ਲਿਆ ਹੈ ਭਾਵੇਂ ਉਨਾਂ ਪੂਰਨ ਵੇਰਵੇ ਅਜੇ ਤੱਕ ਨਹੀ ਦੱਸੇ, ਪਰ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਲਾਗਲੇ ਜਿਲਾ ਬਠਿੰਡਾ ਦੇ ਹੋਣ ਬਾਰੇ ਭਿਣਕ ਲੱਗੀ ਹੈ।