ਐਸ.ਡੀ.ਐਮ ਗੋਪਾਲ ਸਿੰਘ ਨੇ ਮਿੰਨੀ ਸਹਾਰਾ ਵੈਲਫੇਅਰ ਕਲੱਬ ਦੀ ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡਣ ਦੀ ਮੁਹਿੰਮ ਦੀ ਜੋਰਦਾਰ ਸ਼ਬਦਾਂ ’ਚ ਸ਼ਲਾਘਾ ਕੀਤੀ
7ਡੇਅ ਨਿਊਜ ਸਰਵਿਸ
ਤਪਾ ਮੰਡੀ, ਇਲਾਕੇ ਦੀ ਸਿਰਮੌਰ ਰਾਜ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਸਮਾਜ ਸੇਵੀ ਸੰਸਥਾ ਮਿੰਨੀ ਸਹਾਰਾ ਵੈਲਫੇਅਰ ਕਲੱਬ ਵੱਲੋ ਪਿਛਲੇ ਸਮੇਂ ਸ਼ਹਿਰ ਦੇ ਜੰਮਪਲ ਸੇਵਾਮੁਕਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰਵੀਨ ਗੋਇਲ ਦੀ ਯਤਨਾਂ ਸਦਕਾ ਲੋੜਵੰਦ ਬੱਚਿਆਂ ਨੂੰ ਮੁਫਤ ਕੱਪੜੇ ਵੰਡਣ ਦੀ ਵਿੱਢੀ ਮੁਹਿੰਮ ਤਹਿਤ ਲੋਹੜੀ/ਮਾਘੀ ਦੇ ਪਵਿੱਤਰ ਦਿਹਾੜੇ ’ਤੇ ਇਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਉਲੀਕ ਕੇ ਮੁੱਖ ਮਹਿਮਾਨ ਵਜੋ ਉਪ ਮੰਡਲ ਮੈਜਿਸਟਰੇਟ ਬਰਨਾਲਾ/ਤਪਾ ਗੋਪਾਲ ਸਿੰਘ ਰਾਹੀ ਸੈਕੜੇ ਬੱਚਿਆਂ ਵਿਚਕਾਰ ਕਲੱਬ ਦੇ ਵਲੰਟੀਅਰਜ ਨੇ ਖੁਦ ਨਾਲ ਮਿਲ ਕੇ ਕੱਪੜਿਆਂ ਦੀ ਵੰਡ ਕਰਵਾਈ।
ਉਪ ਮੰਡਲ ਮੈਜਿਸਟਰੇਟ ਗੋਪਾਲ ਸਿੰਘ ਪੀ.ਸੀ.ਐਸ ਦਾ ਨਗਰ ਕੌਸਲ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ, ਸੇਵਾਮੁਕਤ ਏ.ਡੀ.ਸੀ ਪ੍ਰਵੀਨ ਗੋਇਲ, ਸਾਬਕਾ ਕਲੱਬ ਪ੍ਰਧਾਨ ਪਵਨ ਕੁਮਾਰ ਬਤਾਰਾ, ਕਲੱਬ ਪ੍ਰਧਾਨ ਜੀਵਨ ਭੂਤ, ਪ੍ਰਵੀਨ ਗਰਗ ਪੱਤਰਕਾਰ, ਡਾ ਧੀਰਜ ਸ਼ਰਮਾ, ਰਾਜ ਕੁਮਾਰ ਮੌੜ, ਭੂਪਿੰਦਰ ਸਿੰਘ ਸਣੇ ਵੱਡੀ ਗਿਣਤੀ ਵਿਚ ਜੁੜੇ ਹਾਜਰੀਨ ਨੇ ਭਰਵਾਂ ਸੁਆਗਤ ਕੀਤਾ। ਮੁੱਖ ਮਹਿਮਾਨ ਨੇ ਰੀਬਨ ਕੱਟ ਕੇ ਇਸ ਨੇਕ ਕਾਰਜ ਦੀ ਸ਼ੁਰੂਆਤ ਕੀਤੀ। ਨਵੇਂ ਨਕੌਰ ਅਤੇ ਸਾਫ ਸੁਥਰੇ ਕੱਪੜਿਆਂ ਦੀ ਇਸ ਅਨੋਖੀ ਵੰਡ ਨੂੰ ਵੇਖ ਕੇ ਮੁੱਖ ਮਹਿਮਾਨ ਐਸ.ਡੀ.ਐਸ ਗੋਪਾਲ ਸਿੰਘ ਨੇ ਸੰਸਥਾਂ ਦੀ ਜੋਰਦਾਰ ਸ਼ਲਾਘਾ ਕੀਤੀ। ਉਨਾਂ ਸੰਸਥਾਂ ਦੇ ਵਲੰਟੀਅਰਜ ਨੂੰ ਸੇਵਾਮੁਕਤ ਅਧਿਕਾਰੀ ਪ੍ਰਵੀਨ ਗੋਇਲ ਰਾਹੀ ਕਿਹਾ ਕਿ ਅਜਿਹੀਆ ਸੰਸਥਾਵਾਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਜੋ ਕਿਸੇ ਦੂਜੇ ਦੇ ਦੁੱਖ ਦਰਦ ਨੂੰ ਸਮਝਣ ਦੇ ਨਾਲ ਬਰਾਬਰਤਾ ਦੀਆ ਸੁੱਖ ਸਹੂਲਤਾਂ ਹੋਰਨਾਂ ਨੂੰ ਪ੍ਰਦਾਨ ਕਰਦੀਆ ਹਨ। ਉਨਾਂ ਸਲਾਹ ਦਿੰਦਿਆਂ ਕਿਹਾ ਕਿ ਛੋਟੇ ਨਿਆਣਿਆਂ ਦੇ
ਨਾਲੋ ਨਾਲ ਸੀਨੀਅਰ ਸੈਕੰਡਰੀ ਜਾਂ ਫੇਰ ਕਾਲਜ ਪੜਣ ਵਾਲੇ ਵਿਦਿਆਰਥੀਆਂ ਵਿਚਕਾਰ ਵੀ ਉਨਾਂ ਦੀ ਲੋੜ ਅਨੁਸਾਰ ਕੱਪੜਿਆ ਦੀ ਵੰਡ ਬਸ਼ਰਤੇ ਪਹਿਚਾਣ ਲੁਕੋ ਕੇ ਕੀਤੀ ਜਾਵੇ ਕਿਉਕਿ ਅਕਸਰ ਵੇਖਿਆ/ਸੁਣਿਆ ਜਾਂਦਾ ਹੈ ਕਿ ਲੋੜਵੰਦ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀ ਆਰਥਿਕ ਮਜਬੂਰੀਆਂ ਕਾਰਨ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡ ਦਿੰਦੇ ਹਨ ਜਾਂ ਫੇਰ ਵਿੱਦਿਅਕ ਸੰਸਥਾਂ ਵਿਚ ਜਾਣ ਵੇਲੇ ਲੋੜੀਦੇ ਕੱਪੜੇ ਖਰੀਦਣ ਦੀ ਸਮਰੱਥਾ ਨਾ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੋਣ ਤੋ ਬਚਣ ਲਈ ਆਪਣੀ ਪੜਾਈ ਹੀ ਅੱਧਵੱਟੇ ਛੱਡ ਦਿੰਦੇ ਹਨ ਜਦਕਿ ਅਜਿਹੇ ਵਿਦਿਆਰਥੀਆਂ ਦੀ ਭਾਲ ਕਰਕੇ ਉਨਾਂ ਦੀ ਮੱਦਦ ਨੂੰ ਵੀ ਯਕੀਨੀ ਬਣਾਇਆ ਜਾਵੇ, ਜੋ ਵੱਡੀ ਰਾਹਤ ਅਤੇ ਪੁੰਨ ਦਾ ਕਾਰਜ ਹੋਵੇਗਾ। ਅਧਿਕਾਰੀ ਗੋਪਾਲ ਸਿੰਘ ਨੇ ਹਾਜਰੀਨ ਨਾਲ ਕਰੋਨਾ ਕਾਲ ਦੌਰਾਨ ਵਾਪਰੀਆਂ ਲੋੜਵੰਦਾਂ ਨਾਲ ਕਈ ਘਟਨਾਵਾਂ ਵੀ ਵਿਸ਼ੇਸ ਤੌਰ ’ਤੇ ਸਾਂਝੀਆਂ ਕੀਤੀਆ। ਜਿਕਰਯੋਗ ਹੈ ਕਿ ਮਿੰਨੀ ਸਹਾਰਾ ਵੈਲਫੇਅਰ ਕਲੱਬ ਜਿੱਥੇ ਅੱਤ ਦੀ ਪੈ ਰਹੀ ਠੰਡ ਵਿਚ ਠੁਰ ਠੁਰ ਕਰਦਿਆਂ ਲੋੜਵੰਦਾਂ ਦਾ ਤਨ ਢੱਕਣ ਦਾ ਉਪਰਾਲਾ ਕਰਦੀ ਹੈ, ਉਥੇ 365 ਦਿਨ ਕਈ ਮੀਲਾਂ ਦੀ ਦੂਰੀ ਤੱਕ ਸੜਕ ਹਾਦਸਿਆਂ ਦੇ ਜਖਮੀਆਂ ਨੂੰ ਲੋੜੀਦੀ ਡਾਕਟਰੀ ਸਹਾਇਤਾ ਵਾਲੇ ਹਸਪਤਾਲਾਂ ਤੱਕ ਪਹੁੰਚਾਉਣ ਦੇ ਨਾਲੋ ਨਾਲ ਇਲਾਕੇ ਭਰ ਵਿਚਲੇ ਬਿਮਾਰਾਂ ਨੂੰ ਵੀ ਇਲਾਜ ਦੌਰਾਨ ਵੀ ਵੱਡੇ/ਛੋਟੇ ਸਿਹਤ ਕੇਂਦਰਾਂ ਤੱਕ ਆਪਣੇ ਸਾਧਨਾਂ ਰਾਹੀ ਪਹੁੰਚਾਉਣ ਦੀ ਸੇਵਾ ਨਿਭਾਉਦੀ ਹੈ, ਜੋ ਇਲਾਕੇ ਦੇ ਲੋਕਾਂ ਲਈ ਵੱਡਾ ਰਾਹਤ ਭਰਿਆ ਕਾਰਜ ਹੈ। ਇਸ ਮੌਕੇ ਨਗਰ ਕੌਸਲ ਕਰਮਚਾਰੀ ਅਮਨਦੀਪ ਸ਼ਰਮਾ ਮਨੀ, ਤਰਸੇਮ ਬਾਂਸਲ, ਸੱਤਪਾਲ, ਕੁਲਤਾਰ ਸਿੰਘ ਤਾਰੀ ਸਿੱਧੂ ਸਣੇ ਵੱਡੀ ਗਿਣਤੀ ਵਿਚ ਲੋੜਵੰਦ ਕੱਪੜੇ ਲੈਣ ਵਾਲੀ ਸੰਗਤ ਹਾਜਰ ਸੀ।