ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਤੋੜਣ ਦੀ ਅਸਫਲ ਕੋਸਿਸ ਕਰਨ ਵਾਲਾ ਪੁਲਿਸ ਨੇ ਕਾਬੂ ਕੀਤਾ, ਮਾਮਲਾ ਦਰਜ
ਰਾਮਪੁਰਾ ਫੂਲ 14 ਜਨਵਰੀ () : ਜਿਲਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਵਿਖੇ ਸੰਘਣੀ ਆਬਾਦੀ ਵਾਲੀ ਥਾਂ ’ਤੇ ਇਕ ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਲੁੱਟਣ ਦੀ ਅਸਫਲ ਕੋਸ਼ਿਸ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਣਜਾਨ ਚੋਰਾਂ ਵੱਡੋ ਜਿਉ ਹੀ ਏ.ਟੀ.ਐਮ ਨੂੰ ਅਸਿੱਧੇ ਤਰੀਕੇ ਨਾਲ ਤੋੜਣ ਜਾਂ ਖੋਲਣ ਦੀ ਕੋਸ਼ਿਸ ਕੀਤੀ ਤਿਉ ਹੀ ਬੈਂਕ ਦੇ ਹੈਡਕੁਆਟਰ ਵਿਚ ਅਲਾਰਮ ਨੇ ਦਸਤਕ ਦੇ ਦਿੱਤੀ ਅਤੇ ਕਾਲ ਬੈਂਕ ਅਧਿਕਾਰੀਆਂ ਕੋਲ ਪੁੱਜ ਗਈ। ਪਤਾ ਲੱਗਿਆ ਕਿ ਬੈਂਕ ਮੈਨੇਜਰ ਨੇ ਇਸ ਸਬੰਧ ਵਿਚ ਰਾਮਪੁਰਾ ਪੁਲਿਸ ਨੂੰ ਸੂਚਿਤ ਕੀਤਾ, ਜਿੱਥੇ ਥਾਣਾ ਮੁੱਖੀ ਅੰਮਿ੍ਰਤਪਾਲ ਸਿੰਘ ਨੇ ਤਿਉ ਹੀ ਘਟਨਾ ਸਥਾਨ ’ਤੇ ਪੁੱਜ ਕੇ ਇਕ ਵਿਅਕਤੀ ਨੂੰ ਮੌਕੇ ’ਤੇ ਦਬੋਚ ਲਿਆ। ਉਧਰ ਪੁਲਿਸ ਨੇ ਇਸ ਸਬੰਧ ਵਿਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਤਾ ਲੱਗਿਆ ਹੈ ਕਿ ਬੈਂਕ ਅਧਿਕਾਰੀ ਵੱਲੋ ਘਟਨਾ ਸਬੰਧੀ ਫੜੇ ਵਿਅਕਤੀ ਦਾ ਸਿੱਧੇ ਤੌਰ ’ਤੇ ਨਾਂਅ ਨਾ ਰੱਖੇ ਜਾਣ ਕਾਰਨ ਪੁਲਿਸ ਨੂੰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨਾ ਪਿਆ ਹੈ।