ਲੋਕਾਂ ਦੇ ਹੱਥ ਚਿੱਟਾ ਲਾਉਂਦਾ ਪੁਲਿਸ ਮੁਲਾਜਮ ਚੜ੍ਹਿਆ,
ਲੋਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ
ਬਠਿੰਡਾ, 7 ਫਰਵਰੀ (ਲੁਭਾਸ ਸਿੰਗਲਾ, ਗੁਰਪ੍ਰੀਤ ਸਿੰਘ)-ਸੂਬੇ ਵਿਚ ਬੇਸ਼ੱਕ ਸਰਕਾਰ ਬਦਲੀ ਪਰ ਨਸ਼ੇ ਦੀ ਵਿਕਰੀ ਨੂੰ ਕਿਸੇ ਪ੍ਰਕਾਰ ਦੀ ਠੱਲ ਨਾ ਪੇ ਸਕੀ ਜਦਕਿ ਰਾਮਪੁਰਾ ਇਲਾਕੇ ਅੰਦਰ ਚਿੱਟੇ ਦੀ ਦਲਦਲ ਵਿਚ ਆਮ ਨਸ਼ੇੜੀਆਂ ਦੇ ਨਾਲ ਕੁਝ ਪੁਲਸ ਮੁਲਾਜ਼ਮ ਵੀ ਧਸਦੇ ਵੇਖੇ ਜਾ ਰਹੇ ਹਨ। ਜਿਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਜਦੋ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜਮ ਨੂੰ ਫੜ ਲਿਆ ਗਿਆ! ਚਿੱਟਾ ਲਾਉਣ ਵਾਲੇ ਉਕਤ ਪੁਲਿਸ ਮੁਲਾਜਮ ਦੀ ਸਨਾਖਤ ਜਿਉਂਦ ਪਿੰਡ ਦੇ ਵਸਨੀਕ ਵੱਜੋ ਹੋਈ ਹੈ ਜੋ ਪੁਲਿਸ ਲਾਇਨ ਬਠਿੰਡਾ ਵਿੱਚ ਤਾਇਨਾਤ ਹੈ!ਉਕਤ ਪੁਲਿਸ ਮੁਲਾਜਮ ਦੀ ਗੱਡੀ ਵਿੱਚੋ ਦੋ ਹੱਥ ਕੜੀਆਂ ਤੇ ਇੱਕ ਲਾਲਾ ਬੱਤੀ ਤੋ ਇਲਾਵਾ ਸਿਰੰਜਾਂ ਵੀ ਮਿਲੀਆ ਹਨ!ਜਿਕਰਯੋਗ ਹੈ ਕਿ ਉਕਤ ਕਰਮਚਾਰੀ ਕੁਝ ਮਹੀਨੇ ਪਹਿਲਾ ਹੀ ਬਹਾਲ ਹੋਇਆ ਸੀ । ਫੜੇ ਗਏ ਪੁਲਿਸ ਮੁਲਾਜਮ ਨੇ ਉਕਤ ਆਪਣਾ ਨਾਮ ਪਤਾ ਦਸਦੇ ਹੋਏ ਦੱਸਿਆ ਕਿ ਉਹ ਚਿੱਟੇ ਦਾ ਟੀਕਾ ਜਰੂਰ ਲਾਉਂਦਾ ਹੈ ਪਰ ਵੇਚਦਾ ਨਹੀ!ਜਦੋ ਲੋਕਾਂ ਵੱਲੋ ਪੁਛਿਆ ਗਿਆ ਕਿ ਉਹ ਨਸਾ ਲੈ ਕੇ ਕਿਸ ਕੋਲੋ ਆਉਂਦਾ ਹੈ ਤਾ ਉਸ ਨੇ ਕਿਹਾ ਕਿ ਉਹ ਮੰਡੀ ਕਲਾਂ ਦੇ ਕਿਸੇ ਵਿਅਕਤੀ ਦਾ ਨਾਮ ਉਜਾਗਰ ਕੀਤਾ। ਪੁਲਿਸ ਮੁਲਾਜਮ ਨੇ ਕਿਹਾ ਕਿ ਉਹ ਨਸ਼ਾ ਵੇਚਣ ਵਾਲੇ ਦਾ ਘਰ ਨਹੀ ਜਾਨਦਾ ਕਿਉਂਕਿ ਉਸ ਨੂੰ ਨਸੇ ਦੀ ਸਪਲਾਈ ਨਾਲੇ ਦੇ ਪੁਲ ਜਾਂ ਕਿਸੇ ਜਨਤਕ ਥਾ ਕੋਲ ਹੀ ਕੀਤੀ ਜਾਂਦੀ ਸੀ!ਜਿਸ ਨੂੰ ਪਿੱਥੋ ਦੇ ਲੋਕਾਂ ਵੱਲੋ ਮੰਡੀ ਕਲਾਂ ਲਿਆਂਦਾ ਗਿਆ!ਜਿਸ ਤੋ ਬਾਅਦ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਚਿੱਟਾ ਵੇਚਣ ਵਾਲੇ ਆਦਮੀਆਂ ਦੀ ਗਰਿਫਤਾਰੀ ਕਰਵਾਉਣ ਲਈ ਮੌੜ ਰਾਮਪੁਰਾ ਰੋੜ ਤੇ ਮੰਡੀ ਕਲਾਂ ਦੀ ਡਰੇਨ ਦੇ ਪੁਲ ਤੇ ਧਰਨਾ ਲਾ ਦਿੱਤਾ ਗਿਆ! ਇਸ ਸਮੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਧਾਨ ਬਲਰਾਜ ਸਿੰਘ,ਗੁਰਦੀਪ ਸਿੰਘ ਔਲਖ,ਲੱਖਾ ਸਿੰਘ ਨੇ ਦੋਸ ਲਾਇਆ ਕਿ ਚਿੱਟੇ ਦਾ ਕਾਰੋਬਾਰ ਹਲਕਾ ਮੌੜ ਦੇ ਪਿੰਡਾਂ ਵਿੱਚ ਪੁਲਸ ਦੀ ਅਣਗਿਹਲੀ ਕਾਰਨ ਵਧ ਰਿਹਾ ਹੈ!ਬਲਰਾਜ ਸਿੰਘ ਨੇ ਕਿਹਾ ਕਿ ਸਰਕਾਰ ਵੱਲੋ ਇਸ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ। ਉਕਤ ਆਗੂਆਂ ਵੱਲੋ ਪੰਜਾਬ ਸਰਕਾਰ ਨੂੰ ਵੀ ਰਗੜੇ ਲਾਉਂਦਿਆਂ ਕਿਹਾ ਗਿਆ ਕਿ ਜੋ ਆਪ ਪਾਰਟੀ ਪੰਦਰਾ ਦਿਨਾਂ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰ ਰਹੀ ਸੀ!ਅੱਜ ਸਾਲ ਬੀਤ ਜਾਣ ਤੇ ਵੀ ਚਿੱਟਾ ਬੰਦ ਨੀ ਕਰਵਾ ਸਕੀ ਸਗੋ ਆਮ ਦੀ ਸਰਕਾਰ ਦੇ ਸਮੇ ਵਿੱਚ ਚਿੱਟਾ ਦਾ ਨਸਾ ਵਧ ਰਿਹਾ ਹੈ ਅਤੇ ਹਰ ਰੋਜ ਨੌਜਵਾਨ ਚਿੱਟੇ ਦੀ ਭੇਟ ਚੜ ਰਹੇ ਹਨ!ਇਸ ਮੌਕੇ ਧਰਨਾਕਾਰੀਆਂ ਨਾਲ ਗੱਲ ਕਰਨ ਲਈ ਥਾਨਾ ਬਾਲਿਆਂਵਾਲੀ ਦੇ ਐਸ ਐਚ ਓ ਮਨਜੀਤ ਸਿੰਘ ਪਹੁੰਚੇ ਪਰ ਧਰਨਾਕਾਰੀ ਇਸ ਗੱਲ ਤੇ ਅੜੇ ਹੋਏ ਸੀ ਕਿ ਐਸ ਐਸ ਪੀ ਬਠਿੰਡਾ ਆ ਕੇ ਗੱਲ ਕਰੇ ਧਰਨਾ ਚੁੱਕਣ ਵਾਰੇ ਫਿਰ ਹੀ ਸੋਚਿਆਂ ਜਾਵੇਗਾ!ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਆਗੂਆਂ ਵੱਲੋ ਮੰਗ ਨਾ ਮੰਨੇ ਜਾਣ ਤੇ ਬਠਿੰਡਾ ਜੀਰਕਪੁਰ ਨੈਸਨਲ ਹਾਈਵੇ ਜਾਮ ਕਰਨ ਦੀ ਚਿਤਾਵਨੀ ਵੀ ਪ੍ਰਸਾਸਨ ਨੂੰ ਦਿੱਤੀ ਗਈ ਹੈ!ਇਸ ਮੌਕੇ ਲੱਖਾ ਸਿਧਾਣਾ ਵੀ ਆਪਣੇ ਸਾਥੀਆ ਸਮੇਤ ਪਹੁਚ ਚੁੱਕਾ ਸੀ!