ਰਾਮਪੁਰਾ ਫੂਲ ਦੇ ਕੇਬਲ ਅਪ੍ਰੇਟਰ ਨਾਲ ਹੋਈ ਲੁੱਟ ਖੋਹ ਦੀ ਘਟਨਾ ਵਿਚ ਉਸ ਦਾ ਮੁਲਾਜਮ ਹੀ ਨਿਕਲਿਆ ਲੁਟੇਰਿਆਂ ਦਾ ਸਾਥੀ
ਪੁਲਿਸ ਨੇ ਦੋ ਦਬੋਚੇ, ਤਿੰਨ ਫਰਾਰ
ਰਾਮਪੁਰਾ ਫੂਲ (ਬਠਿੰਡਾ) 18 ਫਰਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : - ਜਿਲਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਵਿਖੇ ਬੀਤੇ ਦਿਨੀ ਇਕ ਕੇਬਲ ਅਪ੍ਰੇਟਰ ਨਾਲ ਲੁੱਟ ਖੋਹ ਦੀ ਹੋਈ ਵਾਰਦਾਤ ਵਿਚ ਲੋੜੀਦੇ ਨੋਜਵਾਨਾਂ ਨੂੰ ਪੁਲਿਸ ਨੇ ਦਬੋਚਣ ਦਾ ਦਾਅਵਾ ਕੀਤਾ ਹੈ ਜਦਕਿ ਘਟਨਾ ਨੂੰ ਅੰਜਾਮ ਦਿਵਾਉਣ ਵਿਚ ਖੁਦ ਕੇਬਲ ਆਪ੍ਰੇਟਰ ਦੇ ਮੁਲਾਜਮ ਦਾ ਹੱਥ ਸੀ। ਜਿਸ ਨੇ ਆਪਣੇ ਮਾਲਿਕ ਦੇ ਆਉਣ ਜਾਣ ਦੇ ਸਮੇਂ ਦੇ ਨਾਲੋ ਨਾਲ ਉਸ ਦੇ ਮੋਬਾਇਲ ਦਾ ਪਾਸਵਰਡ ਵੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਦੱਸਿਆਂ ਸੀ। ਜਿਸ ਨੂੰ ਵੀ ਪੁਲਿਸ ਨੇ ਮਾਮਲੇ ਵਿਚ ਨਾਮਜਦ ਕਰ ਦਿੱਤਾ ਹੈ ਜਦਕਿ ਮਾਮਲੇ ਵਿਚਲੇ ਕੁਝ ਨੌਜਵਾਨ ਅਜੇ ਪੁਲਿਸ ਦੀ ਗਿ੍ਰਫਤ ਤੋ ਪਰੇ ਹਨ। ਜਿਲਾ ਪੁਲਿਸ ਮੁੱਖੀ ਜੇ. ਇਲਨਚੇਲੀਅਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਅਜੈ ਗਾਂਧੀ ਕਪਤਾਨ ਪੁਲਿਸ, ਆਸਵੰਤ ਸਿੰਘ ਧਾਲੀਵਾਲ ਡੀ.ਐੱਸ.ਪੀ. ਸਬ ਡਵੀਜ਼ਨ ਫੂਲ ਦੀ ਅਗਵਾਈ ਵਿਚ ਲੁੱਟ ਖੋਹਾਂ ਕਰਨ ਵਾਲੇ ਇਕ ਗੈਂਗ ਦਾ ਪਰਦਾਫਾਸ ਕੀਤਾ ਗਿਆ ਹੈ। ਪੁਲਿਸ ਮੁੱਖੀ ਜੇ. ਇਲਨਚੇਲੀਅਨ ਨੇ ਦੱਸਿਆਂ ਕਿ ਲੰਘੀ 12 ਫਰਵਰੀ ਨੂੰ ਕਮਲਦੀਪ ਗਰਗ ਪੁੱਤਰ ਭੀਮ ਸੈਨ ਗਰਗ ਵਾਸੀਅਨ ਰਾਮਪੁਰਾ ਮੰਡੀ ਜੋ ਕਿ ਲਹਿਰਾ ਮੁਹੱਬਤ ਥਰਮਲ ਵਿਖੇ ਕੇਬਲ ਨੈਟਵਰਕ ਦਾ ਕੰਮ ਕਰਦਾ ਹੈ ਅਤੇ ਆਥਣ ਵੇਲੇ ਕਮਲਦੀਪ ਗਰਗ ਜਦ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਘਰ ਰਾਮਪੁਰਾ ਮੰਡੀ ਜਾ ਰਿਹਾ ਸੀ। ਸੜਕ ’ਤੇ ਜਾਂਦੇ ਸਮੇਂ ਉਸ ਨੂੰ 4 ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਉਸਦੇ ਬਰਾਬਰ ਮੋਟਰਸਾਇਕਲ ਲਗਾ ਕੇ ਉਸ ਦੀ ਬਾਹ ਪਰ ਟੰਬਾ ਮਾਰਿਆ। ਜਿਸ ਤੋ ਬਾਅਦ ਉਹ ਸਕੂਟਰੀ ਸਮੇ ਹੇਠਾ ਡਿੱਗ ਪਿਆ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਉਸ ਕੋਲੋ ਮੋਬਾਇਲ ਅਤੇ 22000 ਰੁਪੈ ਨਗਦੀ ਸਣੇ ਸਕੂਟਰੀ ਖੋਹ ਕੇ ਫਰਾਰ ਹੋ ਗਏ। ਜਿਸ ਤੇ ਕਮਲਦੀਪ ਗਰਗ ਦੇ ਬਿਆਨਾਂ ’ਤੇ ਥਾਣਾ ਸਿਟੀ ਰਾਮਪੁਰਾ ਦਰਜ ਕੀਤਾ ਗਿਆ ਅਤੇ ਉਸੇ ਪੜਤਾਲ ਦੌਰਾਨ ਤਕਨੀਕੀ ਤੱਥਾਂ ਦੇ ਆਧਾਰ ਤੇ ਖੋਹੇ ਮੋਬਾਇਲ ਫੋਨਾਂ ਦੀ ਲੁਕੇਸ਼ਨ ਅਤੇ ਪੜਤਾਲ ਦੌਰਾਨ ਹੋਰਨਾਂ ਤੱਥਾਂ ਦੇ ਸਾਹਮਣੇ ਆਉੁਣ ’ਤੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁਖਨੀ ਵਾਸੀ ਮੰਡੀ ਕਲਾਂ, ਰਮਨਦੀਪ ਸਿੰਘ ਉਰਫ ਮਨੀ, ਕਾਲੂ, ਕਾਲੂ ਦਾ ਭਰਾ ਵਾਸੀਆਨ ਮੰਡੀ ਕਲਾਂ ਅਤੇ ਸਮਿੰਦਰ ਸਿੰਘ ਵਾਸੀ ਕੋਟੜਾ ਕੋੜਾ ਵਜੋ ਹੋਈ ਹੈ। ਉਧਰ ਥਾਣਾ ਮੁੱਖੀ ਸਿਟੀ ਰਾਮਪੁਰਾ ਦੇ ਸਬ ਇੰਸਪੈਕਟਰ ਅਮਿ੍ਰਤਪਾਲ ਸਿੰਘ ਨੇ ਦੱਸਿਆਂ ਕਿ ਵਾਰਦਾਤ ਵਿਚ ਲੋੜੀਦੇ ਸੁਖਪ੍ਰੀਤ ਸਿੰਘ ਵਾਸੀ ਮੰਡੀ ਕਲ਼ਾਂ ਅਤੇ ਸ਼ਮਿੰਦਰ ਸਿੰਘ ਵਾਸੀ ਕੋਟੜਾ ਕੌੜਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਜਦਕਿ ਹੋਰਨਾਂ ਤਿੰਨ ਨਾਮਜਦ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਜਲਦ ਹੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ।
------------------------