ਤਪਾ ਵਿਖੇ ਰਾਮਪੁਰਾ ਅਤੇ ਬਰਨਾਲਾ ਦੇ ਮਸ਼ਹੂਰ ਸੱਟੇਬਾਜ ਕਾਬੂ, ਮਾਮਲਾ ਦਰਜ, ਰਿਹਾਅ,
ਅਮੀਰਜਾਦੇ ਸਮੁੱਚੇ ਸ਼ੌਕ ਪੂਰੇ ਕਰਨ ਲਈ ਪੁੱਜਦੇ ਨੇ ਇਕ ਕੋਠੀ ’ਚ
7ਡੇਅ ਨਿਊਜ ਸਰਵਿਸ,
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਤਪਾ ਮੰਡੀ, ਸੱਟੇ ਦੇ ਕਾਰੋਬਾਰ ਵਿਚ ਮਸ਼ਹੂਰ ਹੋਈ ਮੰਡੀ ਤਪਾ ਵਿਖੇ ਹੁਣ ਰਾਮਪੁਰਾ ਅਤੇ ਬਰਨਾਲਾ ਦੇ ਸੱਟੇਬਾਜਾਂ ਨੇ ਵੀ ਆਪਣੀਆ ਦੁਕਾਨਾਂ ਸਜਾਈਆ ਹੋਈਆ ਹਨ, ਇਸ ਦੇ ਕਾਰਨਾਂ ਬਾਰੇ ਭਾਵੇਂ ਵੱਡੀ ਚੁੰਝ ਚਰਚਾ ਅਕਸਰ ਸੱਥਾਂ ਵਿਚ ਸੁਣਨ ਨੂੰ ਮਿਲਦੀ ਹੈ। ਪਰ ਅੱਜ ਸੀ.ਆਈ.ਏ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਤਪਾ ਤੋ ਬਰਨਾਲਾ ਅਤੇ ਰਾਮਪੁਰਾ ਦੇ ਸੱਟੇਬਾਜਾਂ ਨੂੰ ਦਬੋਚਣ ਦੀ ਖਬਰ ਪ੍ਰਾਪਤ ਹੋਈ ਹੈ। ਜਿਨਾਂ ਤੋ ਹਜਾਰਾਂ ਦੀ ਰਾਸ਼ੀ ਬਰਾਮਦ ਕਰ ਲੈਣ ਦੇ ਨਾਲੋ ਨਾਲ ਦੋਵਾਂ ਖਿਲਾਫ ਤਪਾ ਥਾਣਾ ਵਿਖੇ ਮਾਮਲਾ ਵੀ ਦਰਜ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਨੇ ਸ਼ਹਿਰ ਅੰਦਰਲੇ ਇਨਾਂ ਸੱਟੇਬਾਜਾਂ ਤੋ ਛੇ ਹਜਾਰ ਰੁਪੈ ਦੀ ਨਗਦੀ ਸਣੇ ਪਰਚੀਆਂ ਅਤੇ ਹੋਰ ਸਮਾਨ ਬਰਾਮਦ ਕਰਕੇ ਦੋਵਾਂ ਖਿਲਾਫ ਜੂਆ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਭਾਵੇਂ ਪੁਲਿਸ ਨੇ ਮਾਮਲੇ ਵਿਚ ਫੜੀ ਰਾਸ਼ੀ ਬਾਰੇ ਪੂਰੇ ਤੱਥ ਉਜਾਗਰ ਨਹੀ ਕੀਤੇ। ਉਧਰ ਥਾਣਾ ਤਪਾ ਤੋ ਮਿਲੀ ਜਾਣਕਾਰੀ ਅਨੁਸਾਰ ਮਾਮਲੇ ਵਿਚ ਨਾਮਜਦ ਕੀਤੇ ਵਿਅਕਤੀਆਂ ਦੀ ਪਛਾਣ ਪ੍ਰਭਾਤ ਬਾਂਸਲ ਰਾਮਪੁਰਾ ਫੂਲ ਅਤੇ ਪੰਕਜ ਕੁਮਾਰ ਬਰਨਾਲਾ ਵਜੋ ਹੋਈ ਹੈ। ਪੁਲਿਸ ਨੇ ਇਹ ਵੀ ਦੱਸਿਆਂ ਕਿ ਨਾਮਜਦ ਕੀਤੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਤੋ ਬਾਅਦ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਦਰਾਜ ਫਾਟਿਕ ਤੋ ਪਾਰ ਭਦੌੜ ਰੋਡ ’ਤੇ ਸਥਿਤ ਇਕ ਕੋਠੀ ਅੰਦਰ ਲੱਖਾਂ ਰੁਪੈ ਦੇ ਸੱਟੇ ਅਤੇ ਲੱਖਾਂ ਰੁਪੈ ਦਾ ਜੂਆ ਰੋਜਾਨਾਂ ਚਲਦਾ ਹੈ, ਜਿੱਥੇ ਦੂਰ ਦੁਰੇਡੇ ਤੋ ਆਏ ਅਮੀਰਜਾਦੇ ਆਪਣੇ ਸਮੁੱਚੇ ਸ਼ੌਕ ਪੂਰੇ ਕਰਦੇ ਹਨ।