ਤਪਾ ਪੁਲਿਸ ਨੇ ਢਾਈ ਕਿਲੋ ਤੋ ਵਧੇਰੇ ਅਫੀਮ ਸਣੇ ਦੋ ਪ੍ਰਵਾਸੀ ਦਬੋਚੇ
7ਡੇਅ ਨਿਊਜ ਸਰਵਿਸ,
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਤਪਾ ਥਾਣੇ ਵੱਲੋ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਭਾਰੀ ਮਾਤਰਾ ਵਿਚ ਅਫੀਮ ਸਣੇ ਦੋ ਪ੍ਰਵਾਸੀਆਂ ਨੂੰ ਪੁਲਿਸ ਨੇ ਦਬੋਚ ਲਿਆ। ਉਪ ਪੁਲਿਸ ਕਪਤਾਨ ਰਾਵਿੰਦਰ ਸਿੰਘ ਰੰਧਾਵਾਂ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲਾ ਪੁਲਿਸ ਮੁੱਖੀ ਬਰਨਾਲਾ ਸੰਦੀਪ ਮਲਿਕ ਦੇ ਦਿਸਾ ਨਿਰਦੇਸ ਅਨੁਸਾਰ ਸਬ ਡਵੀਜਨ ਪੱਧਰ ’ਤੇ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਤਪਾ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਕਰਕੇ ਦੋ ਪ੍ਰਵਾਸੀਆਂ ਨੂੰ ਦਬੋਚਿਆ ਹੈ। ਉਨਾਂ ਅੱਗੇ ਦੱਸਿਆ ਕਿ ਜਦ ਥਾਣਾ ਤਪਾ ਦੇ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਤਾਜੋ ਕੈਂਚੀਆ ਤਪਾ ਤੋ ਪਿੰਡ ਤਾਜੋਕੇ ਵੱਲ ਨੂੰ ਜਾ ਰਹੇ ਸੀ, ਜਿਉ ਹੀ ਪੁਲਿਸ ਪਾਰਟੀ ਮੁੱਖ ਸੜਕ ਦੀ ਅਨਾਜ ਮੰਡੀ ਦੇ ਦਰਵਾਜੇ ਕੋਲ ਪੁੱਜੀ ਤਦ ਸਾਹਮਣਿਓ ਪੈਦਲ ਆਉਦਿਆਂ ਦੋ ਵਿਅਕਤੀ ਵਿਖਾਈ ਦਿੱਤੇ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖਕੇ ਘਬਰਾਹਟ ਵਿਚ ਅਨਾਜ ਮੰਡੀ ਦੇ ਦਰਵਾਜੇ ਵਾਲੇ ਪਾਸੇ ਮੁੜਣ ਲੱਗੇ, ਜਿਨਾਂ ’ਤੇ ਸ਼ੱਕ ਪੈਣ ਤੇ ਥਾਣਾ ਇੰਚਾਰਜ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਦੋਵਾਂ ਤੋ ਪੁੱਛਗਿੱਛ ਕੀਤੀ ਅਤੇ ਉਨਾਂ ਕੋਲੋ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਜਿਨਾਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਵਿਚ ਨਾਮਜਦ ਕੀਤੇ ਵਿਅਕਤੀਆਂ ਦੀ ਪਛਾਣ ਚੈਨਾ ਰਾਮ ਜਾਟ ਪੁੱਤਰ ਗਿਰਧਾਰੀ ਲਾਲ ਨਾਗਾ ਵਾਸੀ ਰਘੂਨਾਥਪੁਰਾ ਨਾਗੋਰ (ਰਾਜਸਥਾਨ) ਅਤੇ ਮੁਕੇਸ ਕੁਮਾਰ ਪਰਸਵਾਲ ਪੁੱਤਰ ਪ੍ਰਭਾਤੀ ਲਾਲ ਪਰਸਵਾਲ ਵਾਸੀ ਕਿਰਿਆ ਦੌਸਰੋਲੀ (ਰਾਜਸਥਾਨ) ਵਜੋਂ ਦਰਸਾਈ ਗਈ ਹੈ। ਉਧਰ ਥਾਣਾ ਮੁੱਖੀ ਨਿਰਮਲਜੀਤ ਸਿੰਘ ਸੰਧੂ ਨੇ ਦੱਸਿਆਂ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਸਿਆਲੂ ਦਿਨਾਂ ਵਿਚ ਅਜਿਹੇ ਨਸ਼ਾਂ ਤਸਕਰ ਬਾਹਰਲੇ ਰਾਜਾਂ ਵਿਚ ਅਫੀਮ ਅਤੇ ਹੋਰ ਨਸ਼ਾਂ ਵੇਚਣ ਅਕਸਰ ਹੀ ਇਨਾਂ ਪਿੰਡਾਂ ਵਿਚ ਵਿਖਾਈ ਦਿੰਦੇ ਹਨ। ਇਸ ਮੌਕੇ ਸਬ ਇੰਸਪੈਕਟਰ ਗੁਰਪਾਲ ਸਿੰਘ, ਮੁਨਸੀ ਲੱਖਾ ਸਿੰਘ ਆਦਿ ਵੀ ਹਾਜਰ ਸਨ।