ਬ੍ਰਾਹਮਕੁਮਾਰੀਜ ਮਿਸ਼ਨ ਦੇ ਸੂਰਿਯਾ ਗਿਆਨ ਭਵਨ ਦਾ ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿਬੜਿਆ
ਸੂਰੀਆ ਗਿਆਨ ਭਵਨ ਮਨੁੱਖ ਨੂੰ ਤਣਾਅ, ਨਸ਼ਾਂ ਅਤੇ ਅੰਧਕਾਰ ਨੂੰ ਮਿਟਾਉਣ ਸਣੇ ਜਿੰਦਗੀ ਲਈ ਨਵਾਂ ਰਾਹ ਦਸੇਰਾ ਬਣੇਗਾ-ਬੁਲਾਰੇ
7ਡੇਅ ਨਿਊਜ ਸਰਵਿਸ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਰੋਹਿਤ ਸਿੰਗਲਾ
ਸਥਾਨਕ ਸ਼ਹਿਰ ਦੇ ਸੂਰਿਆ ਸਿਟੀ ਕਾਲੋਨੀ ਵਿਖੇ ਬ੍ਰਾਹਮਕੁਮਾਰੀਜ ਆਸ਼ਰਮ ਦੇ ਨਵੇਂ ਸੂਰਿਯਾ ਗਿਆਨ ਭਵਨ ਦਾ ਰਸਮੀ ਉਦਘਾਟਨ ਸੇਵਾਮੁਕਤ ਨਿਆਂਮੂਰਤੀ ਏ.ਕੇ ਜਿੰਦਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬ੍ਰਾਹਮਕੁਮਾਰੀਜ ਮਿਸ਼ਨ ਦੇ ਪੰਜਾਬ ਇੰਚਾਰਜ ਭੈਣ ਪ੍ਰੇਮ, ਸੰਤ ਭਗਵਾਨ ਦਾਸ ਸੰਚਾਲਕ ਡੇਰਾ ਬਾਬਾ ਇੰਦਰਦਾਸ, ਮਿਊੁਜਮ ਇੰਚਾਰਜ ਜਗਰੁੂਪ ਚੰਦ, ਅਰੁਣ ਕੁਮਾਰ, ਵਿਜੇ ਕੁਮਾਰ, ਬ੍ਰਾਹਮਕੁਮਾਰੀਜ ਆਸ਼ਰਮ ਤਪਾ ਦੇ ਸੰਚਾਲਕ ਡਾ ਲੇਖ ਰਾਜ ਅਤੇ ਸੰਚਾਲਕ ਭੈਣ ਊਸ਼ਾ ਜੀ ਨਾਲ ਮਿਲ ਕੇ ਕੀਤਾ। ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਭਰ ਵਿਚੋ ਬ੍ਰਾਹਮਕੁਮਾਰੀਜ ਮਿਸ਼ਨ ਨਾਲ ਜੁੜੀਆਂ ਭੈਣਾਂ ਸਣੇ ਵੱਡੀ ਗਿਣਤੀ ਵਿਚ ਸ਼ਹਿਰੀਆਂ ਅਤੇ ਇਲਾਕੇ ਦੇ ਸਮਾਜ ਸੇਵੀਆਂ ਨੇ ਪੁੰਹਚ ਕੇ ਆਪਣੇ ਵਿਚਾਰ ਰੱਖੇ। ਨਵੇਂ ਆਸ਼ਰਮ ਦੇ ਉਦਘਾਟਨ ਮੌਕੇ ਸਟੇਜ ਸਮਾਗਮ ਦੌਰਾਨ ਸ਼ਮਾਂ ਰੋਸ਼ਨ ਕੀਤੀ ਗਈ। ਸਮਾਗਮ ਦੌਰਾਨ ਬੁਲਾਰਿਆਂ ਵਿਚ ਪੰਜਾਬ ਇੰਚਾਰਜ ਭੈਣ ਪ੍ਰੇਮ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਵਿਸ਼ਵ ਭਰ ਵਿਚ ਵੱਸਦੇ ਲੋਕ ਤਣਾਅ, ਅਸ਼ਾਂਤੀ ਵਿਚਕਾਰ ਦੇ ਗੁਜਰ ਰਹੇ ਹਨ, ਮਨੁੱਖ ਮਾਨਸਿਕ ਤੌਰ ’ਤੇ ਥੱਕ ਟੁੱਟ ਰਿਹਾ ਹੈ, ਪਰ ਸ਼ਾਂਤੀ, ਸਕੂਨ ਕਿਤੇ ਨਜਰ ਨਹੀ ਆ ਰਿਹਾ। ਜਿਸ ਦਾ ਪ੍ਰਮੁੱਖ ਕਾਰਨ ਮਨੁੱਖ ਖੁਦ ਨੂੰ ਸਮਝ ਨਹੀ ਰਿਹਾ ਕਿ ਉਸਦਾ ਜਨਮ ਕਿਸ ਲਈ ਹੋਇਆ ਹੈ। ਉਨਾਂ ਸ੍ਰੀ ਰਮਾਇਣ ਅਤੇ ਮਹਾਂਭਾਰਤ ਵਿਚੋ ਅਨੇਕਾਂ ਮਿਸਾਲਾਂ ਦਿੱਤੀਆ। ਜਿਸ ਵਿਚ ਭਗਵਾਨ ਸ੍ਰੀ �ਿਸ਼ਨ ਮਹਾਂਰਥੀ ਅਰਜੁਣ ਨੂੰ ਯੁੱਧ ਦੌਰਾਨ ਸਿੱਖਿਆਂ ਦਿੰਦੇ ਹਨ। ਜਿਨਾਂ ਤੋ ਸਾਨੂੰ ਸੇਧ ਮਿਲਦੀ ਹੈ, ਪਰ ਅਫਸੋਸ ਅਸੀ ਭਗਦੜ ਦੀ ਜਿੰਦਗੀ ਵਿਚ ਮਨ ਦੀ ਸ਼ਾਂਤੀ ਗ੍ਰਹਿਣ ਕਰਨ ਲਈ ਤਿਆਰ ਨਹੀ। ਉਨਾਂ ਕਿਹਾ ਕਿ ਮਨੁੱਖ ਨੂੰ ਆਤਮਾ ਬਾਰੇ ਸਮਝਣ ਦੀ ਲੋੜ ਹੈ। ਜਿਸ ਵਿਚ ਬ੍ਰਾਹਮਕੁਮਾਰੀਜ ਮਿਸ਼ਨ ਵੱਡਾ ਰੋਲ ਅਦਾ ਕਰਦਾ ਹੈ। ਮੁੱਖ ਮਹਿਮਾਨ ਸੇਵਾਮੁਕਤ ਨਿਆਂਮੂਰਤੀ ਏ.ਕੇ ਜਿੰਦਲ ਨੇ ਆਪਣੇ ਸੰਬੋਧਨ ਵਿਚ ਡਾ ਲੇਖ ਰਾਜ ਨਾਲ ਆਪਣੇ ਸੁਖਾਂਵੇਂ ਸਬੰਧਾਂ ਸਣੇ ਉਨਾਂ ਰਾਹੀ ਬ੍ਰਾਹਮਕੁਮਾਰੀਜ ਮਿਸ਼ਨ ਨਾਲ ਜੁੜਣ ਬਾਰੇ ਆਪਣੀਆ ਪੁਰਾਣੀਆਂ ਯਾਦਾਂ ਨੂੰ ਜਿੱਥੇ ਤਾਜਾ ਕੀਤਾ, ਉਥੇ ਉਨਾਂ ਰਾਜਯੋਗ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਜਰੀਨ ਨਾਲ ਸਾਂਝੀ ਕੀਤੀ। ਉਨਾਂ ਅੱਗੇ ਕਿਹਾ ਕਿ ਵਿਸ਼ਾਲ ਘੇਰੇ ਵਿਚੋ ਬ੍ਰਾਹਮਕੁਮਾਰੀਜ ਮਿਸ਼ਨ ਨਾਲ ਜੁੜ ਕੇ ਮਨ ਨੂੰ ਸ਼ਾਂਤੀ ਅਤੇ ਪ੍ਰਮਾਤਮਾ ਤੱਕ ਉਪੜਣ ਦਾ ਰਾਹ ਵਿਖਾਈ ਦਿੱਤਾ। ਵਿਜੈ ਕੁਮਾਰ ਜੀਂਦ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿਚ ਕਿਹਾ ਕਿ ਸੂਰਿਯਾ ਗਿਆਨ ਭਵਨ ਅਧਿਆਤਮਕ ਗਿਆਨ ਦੇ ਨਾਲ ਇਕ ਹਸਪਤਾਲ ਵਜੋ ਵੀ ਕੰਮ ਕਰਦਾ ਹੈ, ਕਿਉਕਿ ਇਨਸਾਨ ਦਾ ਸਭ ਤੋ ਪਹਿਲਾ ਮਨ (ਵਿਚਾਰ) ਬਿਮਾਰ ਹੁੰਦੇ ਹਨ ਅਤੇ ਹੋਲੀ-2 ਉਹ ਸ਼ਰੀਰ ’ਤੇ ਭਾਰੂ ਪੈ ਕੇ ਸਮੁੱਚੇ ਸ਼ਰੀਰ ਨੂੰ ਆਪਣੀ ਜਕੜ ਵਿਚ ਲੈ ਲੈਂਦੇ ਹਨ ਪਰ ਸੂਰਿਯਾ ਗਿਆਨ ਭਵਨ ਨਾਲ ਜੁੜ ਕੇ ਇਨਸਾਨ ਸ਼ਰੀਰਕ ਦੇ ਨਾਲੋ ਨਾਲ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਨਜਰ ਆਵੇਗਾ। ਜਿਸ ਦੀਆ ਅਨੇਕਾਂ ਮਿਸਾਲਾਂ ਸਮਾਜ ਅੰਦਰ ਹਨ। ਮਿਊਜਮ ਇੰਚਾਰਜ ਜਗਰੂੁਪ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸੂਰੀਆ ਗਿਆਨ ਭਵਨ ਇਕ ਨਵਾਂ ਸੁਨੇਹਾ, ਕ੍ਰਾਂਤੀ ਲੈ ਕੇ ਆਵੇਗਾ, ਪਰ ਸੋਚਣ ਦੀ ਲੋੜ ਹੈ ਕਿ ਆਪਾਂ (ਮਨੁੱਖ) ਜਿਸ ਪ੍ਰਮਾਤਮਾ ਦੀ ਔਲਾਦ ਹੈ, ਉਹ ਉਸ ਵਰਗੇ ਕਰਮ ਹੀ ਕਰੇ, ਕਿਉਕਿ ਸਾਨੂੰ ਸਭ ਨੂੰ ਇਹ ਸੋਚਣ ਦੀ ਲੋੜ ਹੈ ਕਿ ਮੈਂ ਕੀ ਕਰਮ ਕਰ ਰਿਹਾ ਹੈ। ਉਨਾਂ ਇਤਿਹਾਸ ਦੇ ਪੰਨੇਂ ਫਰੋਲਦਿਆਂ ਕਿਹਾ ਕਿ ਮੲਾਭਾਰਤ ਦੇ ਸਮੇਂ ਇਕ ਦਰੋਪਦੀ ਦਾ ਚੀਰ ਹਰਣ ਹੋਣ ’ਤੇ ਐਨਾ ਵੱਡਾ ਯੁੱਧ ਹੋਇਆ ਪਰ ਅਫਸੋਸ ਅੱਜ ਅਨੋਕਾਂ ਬੱਚੀਆ ਸਣੇ ਸਮਾਜ ਅੰਦਰ ਹੋਰਨਾਂ ਮਹਾਂ ਪਾਪ ਜਨਮ ਲੈ ਰਹੇ ਹਨ, ਪਰ ਇਸ ਦੇ ਬਾਵਜੂਦ ਸਕਾਰਤਮਿਕ ਪ੍ਰਚਾਰ, ਧਰਮ ਦਾ ਪੱਲੜਾ ਅੱਜ ਵੀ ਭਾਰੂ ਹੈ। ਪਰ ਲੋੜ ਹੈ ਮਨੁੱਖ ਨੂੰ ਆਪਣੀਆ ਇੰਦਰੀਆਂ ਨੂੰ ਕਾਬੂ ਵਿਚ ਰੱਖਣ ਅਤੇ ਅਧਿਆਤਮਿਕ ਤੌਰ ’ਤੇ ਪ੍ਰਮਾਤਮਾ ਨਾਲ ਜੁੜਣ ਦੀ, ਤਾਂ ਜੋ ਸਰਬ ਕਲਿਆਣ ਵਿਚ ਅਸੀ ਯੋਗਦਾਨ ਪਾ ਸਕੀਏ। ਬ੍ਰਾਹਮਕੁਮਾਰੀਜ ਆਸ਼ਰਮ ਤਪਾ ਦੇ ਸੰਚਾਲਕ ਭੈਣ ਉੂਸ਼ਾ ਜੀ ਨੇ ਆਪਣੇ ਸੰਬੋਧਨ ਵਿਚ ਭਗਵਾਨ ਸ਼ਿਵ ਦਾ ਸਭ ’ਤੇ ਅਸ਼ੀਰਵਾਦ ਰਹਿਣ ਸਣੇ ਅਲੌਕਿਕ ਸ਼ਕਤੀਆ ਕਦੇ ਦੂਰ ਨਹੀ ਜਾਂਦੀਆ ਭਾਵੇਂ ਉਹ ਸ਼ਰੀਰ ਜਰੁੂਰ ਬਦਲ ਲੈਂਦੀਆ ਹਨ। ਜਿਸ ਕਾਰਨ ਉਨਾਂ ਦੀ ਅਸੀਮ �ਿਪਾ ਹਮੇਸ਼ਾਂ ਸਾਡੇ ‘ਤੇ ਬਣੀ ਰਹੇਗੀ। ਉਨਾਂ ਅੱਜ ਤੋ 22 ਵਰੇਂ ਪਹਿਲਾ ਤਪਾ ਦੀ ਧਰਤੀ ’ਤੇ ਬ੍ਰਾਹਮਕੁਮਾਰੀਜ ਮਿਸ਼ਨ ਦੀ ਸ਼ੁਰੂਆਤ ਦੇ ਦੌਰ ਨੂੰ ਯਾਦ ਕਰਨ ਅਤੇ ਲੋਕਾਂ ਦੇ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਦਾ ਧੰਨਵਾਦ ਕਰਨ ਦੇ ਨਾਲ ਭਵਿੱਖ ਵਿਚ ਵੀ ਇੰਝ ਹੀ ਪਿਆਰ, ਸਤਿਕਾਰ ਅਤੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨਵੇਂ ਬਣੇ ਸੂਰੀਆ ਗਿਆਨ ਭਵਨ ਆਪਣੇ ਮਿਸ਼ਨ ਅਨੁਸਾਰ ਤਣਾਅ, ਨਸ਼ਾਂ ਅਤੇ ਅੰਧਕਾਰ ਨੂੰ ਮਿਟਾਉਣ ਸਣੇ ਜਿੰਦਗੀ ਲਈ ਨਵਾਂ ਰਾਹ ਦਸੇਰਾ ਬਣੇਗਾ। ਸਮਾਗਮ ਦੌਰਾਨ ਸਟੇਜ ਸਕੱਤਰ ਅਤੇ ਲੰਬਾਂ ਸਮਾਂ ਭਾਸ਼ਣ ਦੇਣ ਵਾਲੇ ਅਰੁਣ ਜੀ ਨੇ ਆਪਣੇ ਜਿੰਦਗੀ ਦੇ ਅਨੇਕਾਂ ਉਤਰਾਅ ਚੜਾਅ ਦਾ ਵੇਰਵਾ ਹਾਜਰੀਨ ਨਾਲ ਸਾਂਝਾ ਕਰਦਿਆਂ ਕਿਹਾ ਕਿ ਅੱਜ ਬ੍ਰਾਹਮਕੁਮਾਰੀਜ ਮਿਸ਼ਨ ਨਾਲ ਜੁੜਣ ਦੀ ਲੋੜ ਹੈ, ਜੋ ਸਾਨੂੰ ਨਵੀਂ ਜਿੰਦਗੀ ਦੇ ਸਫਰ ਵੱਲ ਲੈ ਕੇ ਜਾਵੇਗਾ। ਸਮਾਗਮ ਵਿਚ ਕੁਲਵੰਤ ਰਾਏ ਗੋਇਲ ਐਡਵੋਕੇਟ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪ੍ਰਵੀਨ ਕੁਮਾਰ ਏ.ਡੀ.ਸੀ (ਸੇਵਾਮੁਕਤ), ਸੀ.ਮਾਰਕੰਡਾ ਸੀਨੀਅਰ ਪੱਤਰਕਾਰ, ਅਨਿਲ ਕੁਮਾਰ ਕਾਲਾ ਭੂਤ ਪ੍ਰਧਾਨ ਨਗਰ ਕੌਸਲ, ਅਮਰਜੀਤ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਅਸ਼ਵਨੀ ਕੁਮਾਰ ਆਸ਼ੂ ਭੂਤ ਸਾਬਕਾ ਪ੍ਰਧਾਨ, ਅਸ਼ੋਕ ਭੂਤ ਸਾਬਕਾ ਪ੍ਰਧਾਨ, ਦਰਸ਼ਨ ਜਿੰਦਲ ਸੰਚਾਲਕ ਵਾਈ ਐਸ.ਸਕੂਲ, ਸ਼ਿਵ ਸਿੰਗਲਾ ਸੰਚਾਲਕ ਫਲਾਇੰਗ ਫੈਦਰਜ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਡਾ ਨਰੇਸ਼ ਬਾਂਸਲ, ਡਾ ਜਗਸੀਰ ਸਿੰਗਲਾ ਲੱਕੀ, ਡਾ ਸੁਧੀਰ ਰਿਸ਼ੀ, ਜਿਲਾ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਨਿਤਿਨ ਬਾਂਸਲ, ਐਡਵੋਕੇਟ ਨਵੀਨ ਗਰਗ, ਜਗਨ ਨਾਥ ਸ਼ਰਮਾ ਮੈਨੇਜਰ ਮਾਰਕਫੈਂਡ, ਰਾਜ ਕੁਮਾਰ ਢਿਲਵਾਂ ਵਾਲੇ, ਤਰਸੇਮ ਕੁਮਾਰ ਮੌੜ, ਅਮਿ੍ਰਤ ਲਾਲ ਆਲੀਕੇ, ਨੀਟੂ ਰਾਮ, ਸੋਮ ਨਾਥ ਮਿੱਤਲ, ਮੁਨੀਸ਼ ਮਿੱਤਲ, ਅਰੁਣ ਗੋਇਲ ਬੀਟਾ, ਬੁੱਧ ਰਾਮ ਕਾਲਾ ਸਾਬਕਾ ਕੌਸਲਰ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਹਾਜਰ ਸਨ।
ਸਮਾਗਮ ਦੌਰਾਨ ਕੇਕ ਕੱਟ ਕੇ ਪ੍ਰਬੰਧਕਾਂ ਨੇ ਜਿੱਥੇ ਖੁਸ਼ੀ ਮਨਾਈ, ਉਥੇ ਪਟਿਆਲਾ ਤੋ ਵਿਸ਼ੇਸ ਤੌਰ ’ਤੇ ਪੁੱਜੀਆ ਬੱਚੀਆ ਨੇ ਭਗਵਾਨ ਸ਼ਿਵ ਦੀ ਉਸਤੱਤ ਵਿਚ
ਸਵਾਗਤਮ ਅਤੇ ਸ਼ੁਕਰਾਨੇ ਦੇ ਗੀਤ ਗਾ ਕੇ ਆਪਣੇ ਵਧੀਆ ਪੇਸ਼ਕਾਰੀ ਕੀਤੀ। ਅੰਤ ਵਿਚ ਡਾ ਲੇਖ ਰਾਜ ਅਤੇ ਭੈਣ ਊੁਸ਼ਾ ਜੀ ਨੇ ਆਏ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨਾਂ ਨੂੰ ਜਿੱਥੇ ਸਨਮਾਨਿਤ ਕੀਤਾ, ਉਥੇ ਸ਼ਹਿਰੀਆਂ ਦਾ ਵੱਡੀ ਗਿਣਤੀ ਵਿਚ ਪੁੱਜਣ ’ਤੇ ਧੰਨਵਾਦ ਵੀ ਕੀਤਾ। ਸਮਾਗਮ ਦੌਰਾਨ ਇਨਾਂ ਦੇ ਅਨੂਜਾਈਆ ਨੇ ਆਪਣੀ ਦੇਖ ਰੇਖ ਹੇਠ ਸ਼ਰਧਾਲੂਆਂ ਲਈ ਇਕਸਾਰ ਬ੍ਰਹਮ ਭੋਜ ਵਰਤਾਇਆ।
ਬ੍ਰਾਹਮਕੁਮਾਰੀਜ ਮਿਸ਼ਨ ਦੇ ਰਾਜਯੋਗ ਕੈਂਪ ਕਈ ਰੋਗਾਂ ਤੋ ਛੁਟਕਾਰਾ ਦਿਵਾਉਦੇ ਹਨ-ਅਰੁਣ ਜੀMOREPIC3) ਸਟੇਜ ਸਕੱਤਰ ਅਰੁਣ ਕੁਮਾਰ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਹਾਜਰੀਨ ਨੂੰ ਬ੍ਰਾਹਮਕੁਮਾਰੀਜ ਮਿਸ਼ਨ ਦੇ ਸੂਰਿਯਾ ਗਿਆਨ ਭਵਨ ਨਾਲ ਜੁੜਣ ਦੀ ਅਪੀਲ ਕੀਤੀ। ਉਨਾਂ ਦੱਸਿਆਂ ਕਿ 2013 ਵਿਚ ਉਨਾਂ ਦੀ ਛਾਤੀ ਵਿਚ ਦਰਦ ਸ਼ੁਰੂ ਹੋਇਆ। ਜਿਸ ਕਾਰਨ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨੂੰ ਵਿਖਾਉਣ ਅਤੇ ਟੈਸਟ ਕਰਵਾਉਣ ‘ਤੇ ਡਾਕਟਰ ਨੂੰ 95 ਫੀਸਦੀ ਤੋ ਜਿਆਦਾ ਨਾੜੀਆਂ ਬੰਦ (ਬਲੋਕਜ) ਹੋਣ ਦੀ ਪੁਸ਼ਟੀ ਕੀਤੀ। ਜਿਸ ’ਤੇ ਡਾਕਟਰ ਨੇ ਬਾਈਪਾਸ ਜਾਂ ਸਟੰਟ ਪਵਾਉਣ ਦੀ ਸਲਾਹ ਦਿੱਤੀ। ਉਨਾਂ ਅੱਗੇ ਦੱਸਿਆਂ ਕਿ ਐਜਿਓਗ੍ਰਾਫੀ ਦੀ ਰਿਪੋਰਟ ਮਾਉਟਆਬੂ ਹਸਪਤਾਲ ਦੇ ਮਾਹਿਰ ਡਾਕਟਰ ਨੂੰ ਰਿਪੋਰਟ ਭੇਜੀ। ਜਿਸ ’ਤੇ ਉਨਾਂ ਰਾਜਯੋਗ ਕੈਂਪ ਵਿਚ ਹਿੱਸਾ ਲੈਣ ਦੀ ਸਲਾਹ ਦਿੱਤੀ, ਜਿਸ ’ਤੇ ਅਮਲ ਕਰਦਿਆਂ ਕੈਂਪ ਵਿਚ ਲਗਾਤਾਰ ਜਾ ਕੇ ਮੈਡੀਟੇਸ਼ਨ, ਕਸਰਤ ਅਤੇ ਕੁਝ ਦਵਾਈਆ ਖਾਣ ਤੋ ਬਾਅਦ ਅੱਜ ਤੱਕ ਤੰਦਰੁਸਤੀ ਦਾ ਜੀਵਨ ਬਤੀਤ ਕਰ ਰਿਹਾ ਹਾਂ। ਜਿਸ ਲਈ ਤੰਦਰੁਸਤ ਜੀਵਨ ਬਤੀਤ ਕਰਨ ਲਈ ਬ੍ਰਾਹਮਕੁਮਾਰੀਜ ਮਿਸ਼ਨ ਦੇ ਰਾਜਯੋਗ ਕੈਂਪ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜਿਸ ਲਈ ਤੁਹਾਡੇ ਸੂਰਿਸਾ ਗਿਆਨ ਭਵਨ ਵਿਚ ਵੀ ਸਵੇਰ ਅਤੇ ਸ਼ਾਮ ਵੇਲੇ ਅਜਿਹੇ ਕੈਂਪ ਚਾਲੂ ਹਨ।