ਸ਼ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰੀਆ
ਤਪਾ ਮੰਡੀ 25 ਮਈ (ਰੋਹਿਤ ਸਿੰਗਲਾ) :- ਸ਼ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਵਾਰਡ ਨੰਬਰ 5 ਦੀ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰ ਆਈਆ ਹਨ। ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜਿੱਥੇ ਰੱਜਵੀਂ ਤਾਰੀਫ ਕੀਤੀ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਚਲ ਰਹੇ ਵਿਕਾਸ ਕਾਰਜਾਂ ਦੀ ਵੀ ਸਰਾਹਣਾ ਕਰਦਿਆਂ ਸ਼ਹਿਰ ਦੇ ਨਗਰ ਕੌਸਲ ਦੇ ਪ੍ਰਧਾਨ ਦੀ ਆਉਦੇਂ ਦਿਨਾਂ ਵਿਚ ਹੋਣ ਵਾਲੀ ਚੋਣ ਵਿਚ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਨੂੰ ਵਧੀਆ ਢੰਗ ਤਰੀਕੇ ਨਾਲ ਨੇਪਰੇ ਚਾੜਣ ਲਈ ਡਾ ਸੋਨੀਕਾ ਬਾਂਸਲ ਪਤਨੀ ਡਾ ਬੀ.ਸੀ.ਬਾਂਸਲ (ਬਰਨਾਲੇ ਵਾਲੇ) ਨੂੰ ਨਗਰ ਕੌਸਲ ਦੇ ਪ੍ਰਧਾਨ ਬਣਾਉਣ ਦੀ ਵੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤਪਾਲ ਗੋਇਲ, ਰਮੇਸ਼ ਕੁਮਾਰ ਕਾਲਾ ਪ੍ਰਧਾਨ ਰੇਡੀਮੇਡ ਐਂਡ ਜਨਰਲ ਸਟੋਰ, ਹਰਸ਼ ਗਰਗ ਪ੍ਰਧਾਨ ਇਲੈਕਟਰੋਨਿਕਸ ਐਸੋਸੀਏਸ਼ਨ ਤਪਾ, ਟੇਕ ਚੰਦ ਸਿੰਗਲਾ ਪ੍ਰਧਾਨ, ਅਸ਼ੋਕ ਕੁਮਾਰ ਗੋਇਲ ਮੀਤ ਪ੍ਰਧਾਨ ਅੱਗਰਵਾਲ ਸੰਮੇਲਣ ਤਪਾ, ਬਿਵੇਸ਼ ਕੁਮਾਰ ਪ੍ਰਧਾਨ ਫਰੂਟ ਮਰਚੈਂਟਸ ਐਸੋਸੀਏਸ਼ਨ ਤਪਾ ਨੇ ਸਾਂਝੇਂ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਖੁੱਲਾ ਪੱਤਰ ਭੇਜਣ ਉਪਰੰਤ ਮੀਡੀਆ ਨੂੰ ਪ੍ਰੈਸ ਨੌਟ ਜਾਰੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਲੋਕਾਂ ਨਾਲ ਭਿ੍ਰਸ਼ਟਾਚਾਰ ਰਹਿਤ ਪ੍ਰਸਾਸਨ ਦੇਣ ਦੇ ਆਪਣੇ ਵਾਅਦੇ ’ਤੇ ਡੱਟਵਾਂ ਪਹਿਰਾ ਦਿੰਦਿਆਂ ਅਨੇਕਾਂ ਭਿ੍ਰਸ਼ਟ ਅਧਿਕਾਰੀਆਂ ਨੂੰ ਰੰਗੇ ਹੱਥੀ ਫੜਿਆ, ਉਥੇ ਹਲਕਾ ਭਦੌੜ ਦੇ ਲੋਕਾਂ ਦੀ ਵੱਡੀ ਮੰਗ ਵਿਧਾਇਕ ਲਾਭ ਸਿੰਘ ਉਗੋਕੇ ਨੇ ਪੂਰੀ ਕਰਦਿਆਂ ਤਪਾ ਪੱਖੋ ਕਲਾਂ ਰੋਡ ਨੂੰ ਵਧੀਆ ਢੰਗ ਨਾਲ ਬਣਾ ਕੇ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕੀਤਾ ਹੈ। ਵਪਾਰਿਕ ਜੱਥੇਬੰਦੀਆਂ ਦੇ ਆਗੂਆਂ ਨੇ ਅੱਗੇ ਕਿਹਾ ਕਿ ਨਗਰ ਕੌਸਲ ਤਪਾ ਦੀ ਕੌਸਲਰ ਡਾ ਸੋਨੀਕਾ ਬਾਂਸਲ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਜਿੱਥੇ ਪੂਰੇ ਕੀਤੇ, ਉਥੇ ਸਰਕਾਰ ਵੱਲੋ ਇਕ ਕੌਸਲਰ ਨੂੰ ਮਿਲਣ ਵਾਲਾ ਮਿਹਨਤਾਣਾ ਵੀ ਵਾਰਡ ਨੂੰ ਸਾਫ ਰੱਖਣ ਲਈ ਇਕ ਨਿੱਜੀ ਰੇਹੜੀ ਚਾਲਕ ਲਾ ਕੇ ਲੋਕਾਂ ਨੂੰ ਘਰੋ ਕੂੜਾ ਚੁਕਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਦਕਿ ਸ਼ਹਿਰ ਦੀ ਸੁਰੱਖਿਆ ਲਈ ਵਾਰਡ ਦੀਆ ਗਲੀਆ ਅੰਦਰ ਸੁਰੱਖਿਆਂ ਦਰਵਾਜੇ ਲਗਵਾਉਣ ਦੇ ਨਾਲ ਸ਼ਹਿਰ ਦੇ ਕਈ ਸਾਲਾਂ ਤੋ ਬੰਦ ਪਹੇ ਪਾਰਕ ਨੂੰ ਚਾਲੂ ਕਰਵਾ ਕੇ ਆਪਣਾ ਫਰਜ ਪੂਰਾ ਕੀਤਾ। ਜਿਸ ਦੇ ਲਈ ਕਈ ਲੱਖ ਰੁਪੈ ਆਪਣੇ ਪੱਲਿਓ ਖਰਚ ਕਰਕੇ ਇਕ ਵੱਖਰੀ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇਕ ਫੇਰ ਨਗਰ ਕੌਸਲ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ। ਜਿਸ ਕਾਰਨ ਸਰਕਾਰ ਸ਼ਹਿਰ ਪ੍ਰਤੀ ਵਿਕਾਸ ਦੀ ਸੋਚ ਰੱਖਣ ਵਾਲੀ ਇਸ ਪੜੀ ਲਿਖੀ ਅੋਰਤ ਦੇ ਹੱਥ ਸ਼ਹਿਰ ਦੀ ਵਾਂਗਡੋਰ ਦੇਵੇ ਤਾਂ ਜੋ ਸਰਕਾਰ ਦੀਆ ਹਦਾਇਤਾਂ ਤਹਿਤ ਕੰਮ ਕਰਕੇ ਸ਼ਹਿਰ ਨੂੰ ਵਿਕਾਸ ਦੀਆ ਲੀਹਾਂ ’ਤੇ ਤੋਰਿਆ ਜਾ ਸਕੇ।