ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਕੈਂਪ ਵਿਚ ਖੂਨਦਾਨੀਆਂ ਨੇ ਰਿਕਾਰਡਤੋੜ ਖੂਨ ਦਾਨ ਕੀਤਾ
7ਡੇਅ ਨਿਊਜ ਸਰਵਿਸ,
ਤਪਾ ਮੰਡੀ (ਬਰਨਾਲਾ) 27 ਅਗਸਤ (ਸੁਭਾਸ਼ ਸਿੰਗਲਾ/ ਰੋਹਿਤ ਸਿੰਗਲਾ) : - ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਅਤੇ ਹੈਪੀ ਕਲੱਬ ਵੱਲੋ 13ਵਾਂ ਖੂਨਦਾਨ ਕੈਂਪ ਅੱਗਰਵਾਲ ਧਰਮਸ਼ਾਲਾ ਵਿਖੇ ਹੈਪੀ ਕਲੱਬ ਤਪਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਖੁੂਨਦਾਨੀਆਂ ਨੇ ਰਿਕਾਡਤੋੜ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਜੀ ਮਾਲ ਦੇ ਐਮ.ਡੀ ਸੰਜੂ ਗੁਪਤਾ ਦੇ
ਮਾਤਾ ਸ੍ਰੀਮਤੀ ਸਰਸਵਤੀ ਗੁਪਤਾ ਧਰਮਪਤਨੀ ਸਵ: ਸੁਰਿੰਦਰ ਕੁਮਾਰ ਗੁਪਤਾ ਨੇ ਵਿਸ਼ੇਸ ਮਹਿਮਾਨ ਵਜੋ ਪੁੱਜੇ ਹਿੰਦ ਸਮਾਚਾਰ ਦੇ ਜਿਲਾ ਇੰਚਾਰਜ ਵਿਵੇਕ ਸਿੰਧਵਾਨੀ ਦੇ ਸਹਿਯੋਗ ਨਾਲ ਕੀਤਾ। ਸ੍ਰੀਮਤੀ ਸਰਸਵਤੀ ਗੁਪਤਾ ਨੇ ਜੋਤੀ ਪ੍ਰਾਚੰਡ ਕਰਕੇ ਇਸ ਦੀ ਸ਼ੁਰੂਆਤ ਕੀਤੀ। ਕੈਂਪ ਵਿਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਉਤਸ਼ਾਹ ਵੇਖਣਯੋਗ ਸੀ। ਜਿਸ ਵਿਚ ਨੌਜਵਾਨਾਂ ਦੇ ਨਾਲੋ ਨਾਲ ਵੱਡੀ ਗਿਣਤੀ ਵਿਚ
ਅੋਰਤਾਂ ਨੇ ਖੂਨਦਾਨ ਕਰਕੇ ਸਮੂਲੀਅਤ ਕੀਤੀ। ਉਦਯੋਗਪਤੀ ਸੰਜੂ ਗੁਪਤਾ ਨੇ ਖੂਨਦਾਨ ਨੂੰ ਮਹਾਨ ਦਾਨ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੁਦ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਜਾਨ ਵਾਰਨ ਵਾਲੇ ਲਾਲਾ ਜਗਤ ਨਰਾਇਣ ਜੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਨਾਂ ਦੇ ਸੱਚ ਅਤੇ ਦੇਸ਼ ਉੱਪਰ ਜਾਨ ਵਾਰ ਦੇਣ ਵਾਲੇ ਜਜਬੇ ਨੂੰ ਆਪਣੇ ਜੀਵਨ ਅੰਦਰ ਢਾਲਿਆ ਜਾਵੇ। ਉਨਾਂ ਹਿੰਦ ਸਮਾਚਾਰ ਗਰੁੱਪ ਵੱਲੋ ਆਰੰਭੇ ਖੂੁਨਦਾਨ ਕੈਂਪ ਦੇ ਲੜੀਵਾਰ ਦੀ ਸਰਾਹਣਾ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਿੱਧੇ ਅਤੇ ਅਸਿੱਧੇ ਰੂਪ ਵਿਚ ਮਰੀਜਾਂ ਅਤੇ ਐਮਰਜੈਂਸੀ ਵਾਲੇ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਜਦਕਿ ਤਪਾ ਸ਼ਹਿਰਜ ਦਾ ਇਤਿਹਾਸ ਰਿਹਾ ਹੈ ਕਿ ਇਥੋ ਦੇ ਵਸੰਦਿਆਂ ਨੇ ਹਮੇਸ਼ਾਂ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਹੈ ਜਦਕਿ ਸ਼ਹਿਰ ਦੇ ਸਭ ਤੋ ਪੁਰਾਣੇ ਸਮਾਜ ਸੇਵਾ ਵਾਲੇ
ਕਲੱਬ ਹੈਪੀ ਕਲੱਬ ਵੱਲੋ ਖੂਨਦਾਨ ਕੈਂਪ ਵਿਚ ਵੱਡਮੁੱਲਾ ਸਹਿਯੋਗ ਪਾ ਕੇ ਸਮੁੱਚੇ ਸ਼ਹਿਰ ਦਾ ਮਾਰਗ ਦਰਸ਼ਕ ਕੀਤਾ ਹੈ। ਉਧਰ ਗਰੁੱਪ ਦੇ ਜਿਲਾ ਇੰਚਾਰਜ ਵਿਵੇਕ ਸਿੰਧਵਾਨੀ ਨੇ ਕਿਹਾ ਕਿ ਆਪਣੇ ਪੁਰਖਾਂ ਤੋ ਸੁਣਦੇ ਆਏ ਹਾਂ ਕਿ ਲਾਲਾ ਜੀ ਨੇ ਹਮੇਸ਼ਾਂ ਸੱਚ ਦੇ ਮਾਰਗ ਨੂੰ ਅਪਣਾਇਆ ਭਾਵੇਂ ਇਸ ਲਈ ਉਨਾਂ ਨੂੰ ਕਿੰਨਾ ਵੀ ਵੱਡਾ ਬਲੀਦਾਨ ਕਿਉ ਨਾ ਦੇਣਾ ਪਇਆ ਹੋਵੇ
ਪਰ ਉਨਾਂ ਕਦੇ ਆਪਣੇ ਕਦਮ ਪਿਛਾਂਹ ਨਹੀ ਹਟਾਏ ਜਦਕਿ ਉਨਾਂ ਦੇ ਵਿਖਾਏ ਮਾਰਗ ’ਤੇ ਉਨਾਂ ਦਾ ਪਰਿਵਾਰ ਵੀ ਚਲ ਰਿਹਾ ਏ। ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਜਿੱਥੇ ਗਰੁੱਪ ਵੱਲੋ ਆਵਾਜ ਬੁਲੰਦ ਕੀਤੀ ਜਾਂਦੀ ਹੈ, ਉਥੇ ਖੂਨਦਾਨ ਕੈਂਪ ਦਾ ਆਯੋਜਿਨ ਕਰਕੇ ਉਨਾਂ ਨੂੰ ਤਪਾ ਵਾਸੀਆਂ ਨੇ ਸੱਚੀ ਸ਼ਰਧਾਂਜਲੀ ਦਿੱਤੀ ਹੈ। ਉਧਰ ਕਲੱਬ ਦੇ ਪ੍ਰਧਾਨ ਰਾਕੇਸ਼ ਬਾਂਸਲ ਜਨਰਲ ਸਕੱਤਰ ਸੁਰਿੰਦਰ ਮਿੱਤਲ਼ ਨੇ ਸਾਂਝੇ ਤੌਰ ਤੇ ਦੱਸਿਆ ਕਿ ਲਾਲਾ ਜਗਤ ਨਰਾਇਣ ਦੀ ਯਾਦ ’ਚ ਲੱਗੇ ਕੈਂਪ ’ਚ ਸਿਵਲ ਹਸਪਤਾਲ ਬਰਨਾਲਾ, ਆਦੇਸ਼ ਹਸਪਤਾਲ ਭੁੱਚੋ, ਲਾਈਫ ਲਾਈਨ ਹਸਪਤਾਲ ਬਰਨਾਲਾ ਅਤੇ ਗੋਇਲ ਬਲੱਡ ਬੈਂਕ ਬਠਿੰਡਾ ਦੀਆਂ ਟੀਮਾਂ ਨੇ ਟੀਚੇ ਤੋਂ ਕਿਤੇ ਵੱਧ 400 ਯੂਨਿਟ ਇਕੱਠੇ ਕੀਤੇ। ਕੈਂਪ ’ਚ ਸ਼ਹਿਰ ਦੇ ਕਈ ਜੋੜਿਆਂ, ਬਾਪ ਬੇਟੀ ਅਤੇ ਅਨੇਕਾਂ ਔਰਤਾਂ ਨੇ ਖੂਨ ਦਾਨੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਖੂਨ ਦਾਨ ਕੀਤਾ। ਇਸ ਮੌਕੇ ਸੰਸਥਾ ਵੱਲੋਂ ਮੁੱਖ ਮਹਿਮਾਨ ਅਤੇ ਕਲੱਬ ਨੂੰ ਪਿਛਲੇ ਕੈਂਪਾਂ ਵਿਚ ਹਰ ਤਰਾਂ ਦੇ ਸਹਿਯੌਗ ਦੇਣ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਖੂਨ ਦਾਨੀਆਂ ਨੂੰ ਪੌਸ਼ਟਿਕ ਖੁਰਾਕ, ਫਲ ਫਰੂਟ ਦੁੱਧ, ਬਿਸਕਿਟ, ਕੌਫ਼ੀ, ਦੁੱਧ, ਨਮਕੀਨ, ਫਰੂਟੀ, ਸੈਂਡ ਵਿਚ ਸਮੋਸੇ ਆਦਿ ਰਿਫਰੇਸ਼ਮੈਂਟ ਦਿੱਤੀ ਗਈ ਸਾਰੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਯਾਦਗਾਰੀ ਤੋਹਫ਼ਾ ਅਤੇ ਮੈਡਲ ਵੀ ਦਿੱਤੇ ਗਏ। ਇਸ ਮੋਕੇ ਸੁਰੇਸ਼ ਕੁਮਾਰ ਪੱਖੋ ਸਾਬਕਾ ਪ੍ਰਧਾਨ ਨਗਰ ਕੌਸਲ, ਰਾਜ ਕੁਮਾਰ ਗੁਪਤਾ, ਪ੍ਰਦੀਪ ਗੁਪਤਾ, ਅਕਸ਼ਿਤ ਗਰਗ,
ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ, ਅਰਵਿੰਦ ਰੰਗੀ ਪ੍ਰਧਾਨ ਸ੍ਰੀ ਮਹਾਂਦੇਵ ਕਾਂਵੜ੍ਹ ਸੰਘ, ਮਦਨ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਕੌਸਲ, ਸ਼ਾਮ ਲਾਲ ਗਰਗ ਪੱਤਰਕਾਰ ਅਸੋਕ ਢੀਗਰਾ ਪੱਤਰਕਾਰ, ਰਮੇਸ਼ ਗੋਇਲ ਮੇਸ਼ੀ ਪੱਤਰਕਾਰ, ਹਰੀਸ਼ ਗੋਇਲ, ਕਲੱਬ ਦੇ ਕੈਸ਼ੀਅਰ ਰਾਕੇਸ਼ ਜਿੰਦਲ, ਚੇਅਰਮੈਨ ਸ਼ੈਲੀ ਬਾਂਸਲ, ਮੀਤ ਪ੍ਧਾਨ ਦੀਪਕ ਗਰਗ, ਪੀ ਆਰ ਓ ਸਾਹਿਲ ਗਰਗ, ਸਲਾਹਕਾਰ ਹਰਮੇਸ਼ ਬਾਂਸਲ, ਨਰੇਸ਼ ਕੁਮਾਰ ਨੈਸ਼ੂ ਜਨਰਲ ਸਕੱਤਰ, ਨਵੀਨ ਕੁਮਾਰ, ਅਸ਼ੀਸ਼ ਚੌਹਾਨ, ਮੁਨੀਸ਼ ਬਹਾਵਲਪੁੂਰੀਆ ਚੇਅਰਮੈਨ, ਅਨੀਸ਼ ਮੌੜ ਮੀਤ ਪ੍ਰਧਾਨ, ਮੰਗੂ ਮੌੜ ਖਜਾਨਚੀ, ਰੂਬਨ ਕੁਮਾਰ ਰੂਬੀ, ਜੀਤ ਨੂਰੀ, ਰਿੰਪੀ ਡਾਲਾ, ਦਰਸ਼ਨ ਪਟਵਾਰੀ, ਗੁਰਵਿੰਦਰ ਮਿਸਤਰੀ, ਜਿੰਮੀ ਗਰਗ, ਗਗਨ ਧੂਰਕੋਟ, ਨਰੇਸ਼ ਧੂਰਕੋਟ, ਨਿੱਕਾ ਕਿਤਾਬਾਂ ਵਾਲਾ (ਕਾਂਵੜ ਸੰਘ ਵਲੰਟੀਅਰ)ਵਨੀਤ ਗਰਗ, ਪੰਕਜ ਸਿੰਗਲਾ, ਰਾਹੁਲ ਮਿੱਤਲ਼, ਸੋਨੂੰ ਬਾਂਸਲ, ਅਨਿਲ ਕੁਮਾਰ, ਰੋਚਕ ਸਿੰਗਲਾ, ਕਰਨ ਗਰਗ, ਪੁਨੀਤ ਮੈਨਨ ਹਾਜਰ ਸਨ।