ਡੀ. ਐੱਮ. ਗਰੁੱਪ ਕਰਾੜਵਾਲਾ ਵਿਖੇ ਨਸ਼ਿਆਂ ਖਿਲਾਫ ਇਕ ਰੋਜਾ ਸੈਮੀਨਾਰ ਕਰਵਾਇਆ
ਚਾਉਕੇ (ਬਠਿੰਡਾ) 12 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਸੂਬਾ ਸਰਕਾਰ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਜਿਲੇਂ ਦੇ ਉਪ ਕਪਤਾਨ ਪੁਲਿਸ ਪੀ.ਬੀ.ਆਈ ਪ੍ਰਵੇਸ ਚੋਪੜਾ ਅਤੇ ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀ. ਐੱਮ ਗਰੁੱਪ ਕਰਾੜਵਾਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਪ ਕਪਤਾਨ ਪੁਲਿਸ ਪ੍ਰਵੇਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਖਿਲਾਫ ਜਾਗਰੂਕ ਹੋਣ ਦੀ ਲੋੜ ਤੇ ਜੋਰ ਦਿੰਦੇ ਹੋਏ ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ ਪੱਧਰ ਤੇ ਜੋ ਨਸਿਆਂ ਦਾ ਹੜ ਵਗ ਰਿਹਾ ਹੈ, ਇਸ ਨੂੰ ਨਾ ਕਿ ਰੋਕਣ ਦੀ ਲੋੜ ਹੈ ਬਲਕਿ ਇਸ ਤੋਂ ਕੋਹਾਂ ਦੂਰ ਰਹਿ ਕੇ ਆਪਣੇ ਆਪ ਨੂੰ ਬਚਾਉਣ ਦੀ ਵੀ ਸਖਤ ਜਰੂਰਤ ਹੈ। ਪ੍ਰੋਗਰਾਮ ਦੇ ਅਖੀਰ ਵਿਚ ਸੰਸਥਾ ਦੇ ਚੇਅਰਮੈਨ ਇੰਜੀ:ਅਵਤਾਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਨਸਿਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਵਿਚ ਖਾਸ ਨਿਗਰਾਨੀ ਅਤੇ ਸਖਤੀ ਨਾਲ ਪਹਿਰਾ ਦੇਣਾ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਪੱਧਰ ‘ਤੇ ਨਸ਼ਾਂ ਰੋਕੋ ਕਮੇਟੀਆਂ ਬਣਾ ਕੇ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸਲਾਘਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਇਸ ਤਰਾਂ ਦੇ ਸੈਮੀਨਾਰ ਆਯੋਜਿਤ ਕਰਨਾ ਵਰਤਮਾਨ ਸਮੇਂ ਦੀ ਵੱਡੀ ਮੰਗ ਦੱਸਿਆ ਅਤੇ ਸੈਮੀਨਾਰ ਵਿਚ ਪਹੁੰਚੇ ਵਿਸੇਸ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੀਪ ਸਿੰਘ ਥਾਣਾ ਮੁੱਖੀ, ਅਵਤਾਰ ਸਿੰਘ ਸਹਾਇਕ ਥਾਣੇਦਾਰ, ਰੀਡਰ ਨਿਰਮਲ ਸਿੰਘ, ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।