ਸਾਹਿਤ ਖੇਤਰ ਦੇ ਬਹੁਪੱਖੀ ਲੇਖਕ ਯਾਦਵਿੰਦਰ ਭੁੱਲਰ ਦਾ ਭਦੌੜ ਵਿਖੇ ਪ੍ਰਧਾਨ ਮੁਨੀਸ਼ ਗਰਗ ਵੱਲੋ ਸਨਮਾਨ
ਭਦੌੜ ਲਾਇਬਰੇਰੀ ਨੂੰ ਨਾਵਲ ‘ਮਨਹੁ ਕੁਸੁਧਾ ਕਾਲੀਆ’ ਕੀਤਾ ਭੇਟ
---ਪ੍ਰਧਾਨ ਮਨੀਸ਼ ਗਰਗ ਨੇ ਬਹੁਪੱਖੀ ਲੇਖਕ ਯਾਦਵਿੰਦਰ ਭੁੱਲਰ ਦਾ ਕੀਤਾ ਸਨਮਾਨ
7ਡੇਅ ਨਿਊਜ ਸਰਵਿਸ
ਭਦੌੜ, 22 ਦਸੰਬਰ : ਨਗਰ ਕੌਂਸਲ ਭਦੌੜ ਦੀ ਲਾਇਬ੍ਰੇਰੀ ’ਚ ਇਕ ਸਾਹਿਤਕ ਸਮਾਗਮ ਦੌਰਾਨ ਬਹੁਪੱਖੀ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਛੇਵੀਂ ਕਿਤਾਬ ਨਾਵਲ ‘ਮਨਹੁ ਕੁਸੁਧਾ ਕਾਲੀਆ’ ਨੂੰ ਜਿੱਥੇ ਲਾਇਬ੍ਰੇਰੀ ’ਚ ਢੁੱਕਵੀਂ ਥਾਂ ਦਿੱਤੀ ਗਈ, ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਤੇ ਸਮੂਹ ਕੌਂਸਲਰਾਂ ਤੇ ਵਪਾਰੀ ਵਰਗ ਵਲੋਂ ਲੇਖਕ ਯਾਦਵਿੰਦਰ ਸਿੰਘ ਭੁੱਲਰ ਦਾ 11 ਹਜ਼ਾਰ ਰੁਪਏ ਦੀ ਨਗਰ ਰਾਸ਼ੀ ਤੇ ਸਨਮਾਨ ਚਿੰਨ੍ਹ ਸਣੇ ਦੋਸ਼ਾਲੇ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਮੌਕੇ ਪ੍ਰਧਾਨ ਮਨੀਸ਼ ਗਰਗ ਨੇ ਬੋਲਦਿਆਂ ਕਿਹਾ ਕਿ ਇਕ ਲੇਖਕ ਦੀ ਕਿਤਾਬ ਦੀ ਕੀਮਤ ਲੇਖਕ ਹੀ ਸਮਝ ਸਕਦਾ ਹੈ, ਕਿਉਂਕਿ ਲੇਖਕ ਨੂੰ ਉਸ ਦੀ ਮਿਹਨਤ ਤੇ ਕਿਤਾਬ ਦੇ ਅਰਥਾਂ ਦਾ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਨੂੰ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ ਦੇ ਕਈ ਸੂਬਿਆਂ ’ਚ ਵੀ ਰਿਲੀਜ ਕੀਤਾ ਗਿਆ ਹੈ, ਜੋ ਕਿ ਅਜੋਕੇ ਸਮੇਂ ’ਚ ਇਕ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਮਾਜ ਨੂੰ ਸੇਧ ਦੇਣ ਵਾਲੀਆਂ ਅਜਿਹੀਆਂ ਹੋਰ ਕਿਤਾਬਾਂ ਲੇਖਕ ਭੁੱਲਰ ਲਿਖਦਾ ਰਹੇ, ਇਹ ਸਾਡੀ ਦਿਲੋਂ ਦੁਆ ਹੈ। ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੀ ਮਿਹਨਤ ਤੇ ਯਤਨਾਂ ਸਦਕਾ ਪੱਤਰਕਾਰੀ ਦੇ ਖੇਤਰ ਤੋਂ ਇਲਾਵਾ ਕਿਤਾਬਾਂ ਲਿਖਣ ’ਚ ਹਮੇਸ਼ਾਂ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਨਾਵਲ ‘ਮਨਹੁ ਕੁਸੁਧਾ ਕਾਲੀਆ’ ਪੜ੍ਹਨਯੋਗ ਹੈ ਤੇ ਡੇਰਾਵਾਦ ਖਿਲਾਫ ਜਾਣਕਾਰੀ ਭਰਪੂਰ ਹੈ। ‘ਆਪ’ ਆਗੂ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਅੱਜ ਸਮਾਜ ਨੂੰ ਲੋੜ ਹੈ, ਸੇਧ ਦੇਣ ਵਾਲੀਆਂ ਕਿਤਾਬਾਂ ਤੇ ਉਨ੍ਹਾਂ ਨੂੰ ਹਰ ਨੌਜਵਾਨ ਤਕ ਪੁੱਜਦਾ ਕਰਨ ਦੀ ਤਾਂ ਜੋ ਉਹ ਪੜ੍ਹ ਕੇ ਸੇਧ ਤੇ ਜਾਣਕਾਰੀ ਲੈ ਸਕਣ। ਉਨ੍ਹਾਂ ਕਿਹਾ ਕਿ ਲੇਖਕ ਯਾਦਵਿੰਦਰ ਸਿੰਘ ਭੁੱਲਰ ਦੀ ਕਿਤਾਬ ਨੂੰ ਭਦੌੜ ਦੀ ਲਾਇਬਰੇਰੀ ’ਚ ਹੀ ਨਹੀਂ ਬਲਕਿ ਇਸ ਨੂੰ ਇੱਥੋਂ ਦੇ ਨੌਜਵਾਨਾਂ ਤੇ ਹੋਰਨਾਂ ਵਿਅਕਤੀਆਂ ਨੂੰ ਪੜ੍ਹਨ ਲਈ ਮੁਹੱਈਆਂ ਕਰਵਾਈ ਜਾਵੇਗੀ। ਬਹੁਪੱਖੀ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੇ ਇਸ ਕਿਤਾਬ ਉੱਪਰ ਚਰਚਾ ਕਰਦਿਆਂ ਕਿਹਾ ਕਿ ਇਹ ਕਿਤਾਬ ਡੇਰਾਵਾਦ ਉੱਪਰ ਹੈ। ਜਿਸ ਨੂੰ ਪੜ੍ਹ ਕੇ ਇਕ ਸੇਧ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਜਾਂ ਲੇਖਕ ਹਮੇਸ਼ਾਂ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਵਪਾਰ ਮੰਡਲ ਭਦੌੜ ਵਲੋਂ ਪ੍ਰਧਾਨ ਗੁਰਦੀਪ ਕੁਮਾਰ ਦੀਪਾ ਦੀ ਅਗਵਾਈ ਹੇਠ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮਨੀਸ਼ ਗਰਗ ਦੀ ਅਗਵਾਈ ਹੇਠ ਹਾਜ਼ਰੀਨ ਕੌਂਸਲਰਾਂ ਤੇ ਹੋਰ ਪਤਵੰਤਿਆਂ ਨੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰ ਯੋਗੇਸ਼ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੀਤ ਪ੍ਰਧਾਨ ਅਸ਼ੋਕ ਨਾਥ, ਕੌਂਸਲਰ ਨਾਹਰ ਸਿੰਘ ਔਲਖ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਲਾਭ ਸਿੰਘ, ਕੌਂਸਲਰ ਵਕੀਲ ਸਿੰਘ, ਕੌਂਸਲਰ ਸੁਖਚਰਨ ਸਿੰਘ ਪੰਮਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ ਠੰਡੂ, ਲਵਲ ਕੁਮਾਰ ਲਾਲਾ, ਕੌਂਸਲਰ ਅਮਰਜੀਤ ਸਿੰਘ, ਅਮਨਦੀਪ ਦੀਪਾ, ਜਗਸੀਰ ਜੱਗਾ ਬੁੱਟਰ, ਚੇਅਰਮੈਨ ਹੇਮ ਰਾਜ ਸ਼ਰਮਾ, ‘ਆਪ’ ਆਗੂ ਰਜਿੰਦਰ ਸਿੰਘ ਸਿੱਧੂ, ਸੰਜੀਵ ਕੁਮਾਰ ਪੀਤਾ, ਲਾਇਬਰੇਰੀਅਨ ਰਾਜਵਿੰਦਰ ਕੌਰ ਰੂਬੀ, ਮਿੰਕੂ ਅਨੰਦ ਆਦਿ ਹਾਜ਼ਰ ਸਨ।