ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਅਬਲੂ ਵਿਖੇ ਲੋੜਵੰਦ ਪਰਿਵਾਰ ਦੇ ਮਕਾਨ ਦੀ ਉਸਾਰੀ ਦੀ ਕੀਤੀ ਸ਼ਰੂਆਤ
* ਡਾ. ਐਸ.ਪੀ. ਸਿੰਘ ਉਬਰਾਏ ਜਲਦੀ ਕਰਨਗੇ ਬਾਲਿਆਂਵਾਲੀ ਕਲੀਨੀਕਲ ਲੈਬ ਦਾ ਉਦਘਾਟਨ :ਪ੍ਰੋ ਬਰਾੜ*
ਬਠਿੰਡਾ 3 ਜਨਵਰੀ (ਲੁਭਾਸ਼ ਸਿੰਗਲਾ/ਮਨਮੋਹਨ ਗਰਗ) :- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਟੀਮ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ, ਜੱਸਾ ਸਿੰਘ ਸੰਧੂ ਅਤੇ ਆਰ ਐਸ ਅਟਵਾਲ ਦੇ ਦਿਸਾ ਨਿਰਦੇਸਾ ਅਨੁਸਾਰ ਪਿੰਡ ਅਬਲੂ ਕੋਟਲੀ ਵਿਖੇ ਮਮਤਾ ਰਾਣੀ ਪਤਨੀ ਸਵ: ਧਰਮਪਾਲ ਦੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਹ ਜਾਣਕਾਰੀ ਟਰੱਸਟ ਦੀ ਜਿਲ੍ਹਾ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ 21 ਦਸੰਬਰ ਨੂੰ ਟਰੱਸਟ ਦੇ
ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਨੇ ਖੁਦ ਮਕਾਨ ਦੀ ਖਸਤਾ ਹਾਲਾਤ ਵੇਖਦਿਆਂ ਮਮਤਾ ਰਾਣੀ ਅਤੇ ਉਸਦੀਆਂ 4 ਧੀਆਂ ਦੀ ਲੋੜ ਅਨੁਸਾਰ ਮਕਾਨ ਦੀ ਉਸਾਰੀ ਲਈ ਲੋੜੀਂਦੀ ਨਿਰਧਾਰਿਤ ਰਾਸੀ ਪਾਸ ਕਰਕੇ ਬਠਿੰਡਾ ਇਕਾਈ ਨੂੰ ਜਲਦ ਤੋਂ ਜਲਦ ਮਕਾਨ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਪੂਰਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਹੀ ਡਾ ਓਬਰਾਏ ਬਾਲਿਆਂਵਾਲੀ ਲੈਬ ਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕਰਨਗੇ ਅਤੇ ਇਹ ਲੈਬ ਡਾ ਦਲਜੀਤ ਸਿੰਘ ਗਿੱਲ ਦੀ ਦੇਖ ਰੇਖ ਵਿਚ, ਜਨਵਰੀ ਮਹੀਨੇ ਵਿਚ ਕੰਮ ਕਰਨਾ ਸੁਰੂ ਕਰ ਦੇਵੇਗੀ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ ਨੇ ਰਾਜ ਮਿਸਤਰੀ ਨੂੰ ਮਕਾਨ ਦੇ ਕੰਮਕਾਜ ਦੀ ਵਿਉਂਤਬੰਦੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬਠਿੰਡਾ ਇਕਾਈ ਦੇ ਮੈਂਬਰ ਰਾਜ ਮੁਕੱਦਰ ਸਿੰਘ ਸਿੱਧੂ, ਗੁਰਲਾਭ ਸਿੰਘ ਸੰਧੂ, ਇਕਬਾਲ ਸਿੰਘ ਬੁੱਟਰ, ਸੁਖਰਾਜ ਸਿੰਘ ਮਾਨ, ਪਵਨ ਕੁਮਾਰ ਅਬਲੂ ਸਣੇ ਪਿੰਡ ਵਾਸੀ ਮੌਜੂਦ ਸਨ।