ਬੇ-ਵਕਤੇ ਤੁਰ ਗਏ ਕਿਰਤ ਨੂੰ ਪੂਜਾ ਸਮਝਣ ਵਾਲੇ ਰਮੇਸ਼ ਕੁਮਾਰ ਗੁੱਡੂ ਕਾਹਨੇਕੇ ਵਾਲੇ
---- ਇਨਸਾਨ ਸੂਝਬੂਝ ਲੈ ਕੇ ਪੈਦਾ ਨਹੀ ਹੁੰਦਾ, ਉਹ ਸਭ ਕੁਝ ਇਥੋ ਹੀ ਸਿੱਖਦਾ ਹੈ, ਜੇਕਰ ਆਪਣੇ ਕੰਮ ਨਾਲ ਪਿਆਰ ਕਰੇ ਤਦ ਇਨਸਾਨ ਨੂੰ ਕੰਮ ਦੇ ਪਿੱਛੇ ਨਹੀ ਬਲਕਿ ਕੰਮ ਇਨਸਾਨ ਦੇ ਅੱਗੇ ਪੈਰ ਲਾ ਕੇ ਤੁਰਦਾ ਹੈ। ਇਹੋ ਜਿਹੇ ਵਿਚਾਰਾਂ ਦੇ ਧਾਰਨੀ ਸਨ, ਰਮੇਸ਼ ਕੁਮਾਰ ਗੁੱਡੂ (ਕਾਹਨੇਕੇ ਵਾਲੇ), ਅਕਸਰ ਹੀ ਜਿਨ੍ਹਾਂ ਵਿਅਕਤੀਆਂ ਨਾਲ ਇਹ ਗੱਲੀ ਪੈ ਜਾਂਦੇ ਸਨ, ਉਨ੍ਹਾਂ ਨੂੰ ਇਨ੍ਹਾਂ ਤੋ ਕਾਫੀ ਕੁਝ ਸਿੱਖਣ ਨੂੰ ਮਿਲਦਾ ਸੀ। ਕਰੀਬ 65 ਕੁ ਵਰ੍ਹੇਂ ਪਹਿਲਾ ਲਾਲਾ ਦੇਸ ਰਾਜ ਅਤੇ ਮਾਤਾ ਪ੍ਰਸਿੰਨੀ ਦੇਵੀ ਦੇ ਘਰ ਪੰਜ ਭੈਣ ਭਰਾਵਾਂ ਵਿਚੋ ਵਿਚਕਾਰਲੇ ਪੁੱਤਰ ਰਮੇਸ਼ ਕੁਮਾਰ ਗੁੱਡੂ ਦਾ ਜਨਮ ਹੋਇਆ। ਜਿਨ੍ਹਾਂ ਨੇ ਪੜਾਈ ਵਿਚ ਵੀ ਕਾਫੀ ਮੱਲਾਂ ਮਾਰੀਆਂ ਅਤੇ ਮਸਤੂਆਣਾ ਕਾਲਜ ਵਿਖੇ ਬੀ.ਐਸ.ਸੀ ਦੀ ਪੜਾਈ ਕੀਤੀ। ਜਿਨ੍ਹਾਂ ਨੇ ਕਿੱਤੇ ਵਜੋ ਹਮੇਸ਼ਾਂ ਵਪਾਰ ਨੂੰ ਪਹਿਲ ਦਿੱਤੀ, ਪਿੰਡ ਕਾਹਨੇਕੇ ਅੰਦਰ ਕਰਿਆਣੇ ਦੇ ਕਾਰੋਬਾਰ ਤੋ ਲੈ ਕੇ ਤਪਾ ਅੰਦਰ ਆੜਤ ਅਤੇ ਕਾਫੀ ਸਮਾਂ ਕਾਟਨ ਫੈਕਟਰੀ ਦੇ ਕਾਰੋਬਾਰ ਵਿਚ ਹੱਥ ਅਜਮਾਇਆ। ਲਾਲਾ ਰਮੇਸ਼ ਬਾਂਸਲ ਨੂੰ ਕਾਰੋਬਾਰ ਦੇ ਨਾਲ ਧਰਮ ਬਾਰੇ ਵੀ ਡਾਹਢੀ ਜਾਣਕਾਰੀ ਸੀ ਅਤੇ ਭਗਵਾਨ ਸ਼ਿਵ ਪ੍ਰਤੀ ਕਾਫੀ ਆਸਥਾ ਸੀ। ਜਿਨ੍ਹਾਂ ਦੀ ਲਗਨ ਦੇ ਚਲਦਿਆਂ ਉਨ੍ਹਾਂ ਦੇ ਪੁੱਤਰ ਅਰਵਿੰਦ ਰੰਗੀ ਵੀ ਪਿਛਲੇ ਲੰਬੇਂ ਸਮੇਂ ਤੋ ਕਾਂਵੜ ਸੰਘ ਨਾਲ ਜੁੜ ਕੇ ਕਾਂਵੜ ਲਿਆਉਦੇ ਹਨ ਅਤੇ ਕਾਂਵੜ ਸੰਘ ਅੰਦਰ ਵੀ ਬਤੌਰ ਮੁੱਖ ਸੇਵਾਦਾਰ ਵਜੋ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੀ ਨੂੰਹ ਸ੍ਰੀਮਤੀ ਰਿਸ਼ੂ ਰੰਗੀ ਵਾਰਡ ਨੰਬਰ 9 ਤੋ ਕੌਸਲਰ ਵਜੋ ਆਪਣੀਆ ਸੇਵਾਵਾਂ ਨਿਭਾ ਰਹੇ ਹਨ। ਤੰਦਰੁਸਤ ਜੀਵਨ ਹੰਢਾਉਣ ਵਾਲੇ ਰਮੇਸ਼ ਬਾਂਸਲ ਦੀ ਅਚਨਚੇਤ ਇਕ ਹਫਤੇ ਅੰਦਰ ਹੀ ਜਿੰਦਗੀ ਹੱਥਾਂ ਵਿਚੋ ਰੇਤ ਦੀ ਤਰ੍ਹਾਂ ਕਿਰ ਗਈ। ਸਿਹਤਯਾਬ ਰਹਿਣ ਵਾਲੇ ਅਤੇ ਹਰ ਵੇਲੇ ਕੰਮ ਨੂੰ ਆਪਣਾ ਧਰਮ ਸਮਝਣ ਵਾਲੇ ਰਮੇਸ਼ ਬਾਂਸਲ ਆਖਿਰ ਪਿਛਲੇ ਦਿਨੀ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਸ਼ਾਂਤੀ ਹਾਲ ਤਪਾ ਵਿਖੇ 4 ਜਨਵਰੀ 2024 ਦਿਨ ਵੀਰਵਾਰ ਨੂੰ ਦੁਪਿਹਰ 1 ਵਜੇ ਪਾਏ ਜਾਣਗੇ। ਜਿੱਥੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਦੇ ਨੁੰਮਾਇੰਦੇ ਸਵ: ਰਮੇਸ਼ ਬਾਂਸਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। - ਰੋਹਿਤ ਸਿੰਗਲਾ/ਗੁਰਪ੍ਰੀਤ ਸਿੰਗਲਾ