ਬਠਿੰਡਾ ਕੋਰਟ ਨੇ ਮਨੁੱਖੀ ਹੱਤਿਆ ਮਾਮਲੇ ਵਿਚ ਬਚਾਅ ਪੱਖ ਵਕੀਲਾਂ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜਦ ਵਿਅਕਤੀ ਕੀਤਾ ਬਰੀ
7ਡੇਅ ਨਿਊਜ ਸਰਵਿਸ
ਬਠਿੰਡਾ :- ਸਥਾਨਕ ਅਦਾਲਤ ਵੱਲੋਂ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 304 ਅਧੀਨ ਹੋਏ ਦੰਡ ਯੋਗ ਮਨੁੱਖੀ-ਹੱਤਿਆ ਮਾਮਲੇ ਵਿਚੋਂ ਬਰੀ ਕੀਤੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸਨਲ ਸੈਸਨ ਜੱਜ ਮਹੇਸ ਗਰੋਵਰ ਦੀ ਮਾਣਯੋਗ ਅਦਾਲਤ ਵੱਲੋਂ ਨਾਮਜਦ ਧਿਰ ਦੇ ਵਕੀਲ ਲੁਕੇਸ ਗਰਗ ਅਤੇ ਵਕੀਲ ਹਿਰਦੇਪਾਲ ਸਿੰਘ ਸੰਧੂ ਨੇ ਦੱਸਿਆਂ ਕਿ ਜੁਲਾਈ 2022 ਵਿਚ ਮੌੜ ਥਾਣੇ ਅੰਦਰ ਸਮਸੇਰ ਸਿੰਘ ਵਾਸੀ ਜਿਲਾ ਬਠਿੰਡਾ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਦੀ ਜੁਲਾਈ 2022 ਵਿਚ ਹੋਈ ਮੌਤ ਲਈ ਸਮਸੇਰ ਸਿੰਘ ਵਾਸੀ ਜਿਲਾ ਬਠਿੰਡਾ ਨੂੰ ਜੁੰਮੇਵਾਰ ਠਹਿਰਾਉਦਿਆਂ ਵੱਖ ਵੱਖ ਧਾਰਾਵਾਂ ਆਈ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿਚ ਕੇਸ ਦੇ ਕੋਰਟ ਟ੍ਰਾਇਲ ਦੌਰਾਨ ਮਾਨਯੋਗ ਅਦਾਲਤ ਨੇ ਉਕਤ ਨਾਮਜਦ ਧਿਰ ਦੇ ਵਕੀਲ ਲੁਕੇਸ ਗਰਗ ਅਤੇ ਵਕੀਲ ਹਿਰਦੇਪਾਲ ਸਿੰਘ ਸੰਧੂ ਵੱਲੋਂ ਕੀਤੀ ਪੈਰਵੀ ਅਤੇ ਪੁਲਿਸ ਵੱਲੋ ਘੜੀ ਕਹਾਣੀ ਨੂੰ ਝੂਠ ਕਰਾਰ ਦਿੰਦਿਆਂ ਨਾਮਜਦ ਵਿਆਕਤੀ ਨੂੰ ਬਾ-ਇੱਜਤ ਬਰੀ ਕਰ ਦਿੱਤਾ ਹੈ। ਉਧਰ ਬਚਾਅ ਪੱਖ ਦੇ ਵਕੀਲ ਲੁਕੇਸ਼ ਗਰਗ ਅਤੇ ਵਕੀਲ ਹਿਰਦੇਪਾਲ ਸਿੰਘ ਸੰਧੂ ਨੇ ਦੱਸਿਆਂ ਕਿ ਉਕਤ ਕੇਸ ਵਿਚ ਹਰੇਕ ਪੱਖ ਨੂੰ ਘੋਖਿਆ ਗਿਆ ਤਾਂ ਜੋ ਪੁਲਿਸ ਵੱਲੋ ਨਾਮਜਦ ਕੀਤੇ ਵਿਅਕਤੀ ਨੂੰ ਇਨਸਾਫ ਦਿਵਾਇਆ ਜਾ ਸਕੇ।