ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਰਚਿਆ ਇਤਿਹਾਸ, ਜੇ ਈ, ਈ ਮੇਨ ਵਿੱਚੋਂ 99.9 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ
ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ
ਚਾਉਕੇ (ਬਠਿੰਡਾ) (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ)-ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨੀਰੁੱਧ ਕਾਂਤ ਗਰਗ ਨੇ ਨੈਸਨਲ ਟੈਸਟਿੰਗ ਏਜੰਸੀ ਦੁਆਰਾ ਜੇ. ਈ. ਈ ਮੇਨ 2024 ਸੈਸਨ-1 ਮੁਤਾਬਕ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀ ਨੇ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ 100 ਫੀਸਦੀ ਅੰਕ ਅਤੇ ਮੈਥਮੈਟਿਕਸ ਵਿਚੋਂ 99.9 ਫੀਸਦੀ ਅੰਕ ਹਾਸਲ ਕੀਤੇ ਅਤੇ ਨਾਲ ਹੀ ਉਹਨਾਂ ਵਿਦਿਆਰਥੀ ਦੇ ਪਿਤਾ ਡਿਪਟੀ ਚੀਫ ਇੰਜੀ ਸੰਜੀਵ ਕੁਮਾਰ ਗਰਗ ਅਤੇ ਮਾਤਾ ਡਾ. ਵਿਨੀਤਾ ਗਰਗ ਅਤੇ ਹਾਜਰ ਨਾਨਾ ਮਿੱਤਰ ਸੈਨ ਸਿੰਗਲਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀ ਦੇ ਦਾਦਾ ਦੀਵਾਨ ਚੰਦ ਗਰਗ ਜੋ ਖੁਦ ਮੁੱਖ ਅਧਿਆਪਕ ਰਹਿ ਚੁੱਕੇ ਸਨ ਨੂੰ ਵੀ ਯਾਦ ਕੀਤਾ ਅਤੇ ਸਕੂਲ ਦੇ ਪਿ੍ਰੰਸੀਪਲ ਅਤੇ ਸੰਬੰਧਿਤ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ। ਜਿਕਰਯੋਗ ਹੈ ਕਿ ਵਿੱਦਿਅਕ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਇਲਾਕੇ ਦੀ ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਤੇ ਖਿਡਾਰੀ ਅਕਸਰ ਹੀ ਆਪਣੀਆ ਪ੍ਰਾਪਤੀਆ ਨੂੰ ਲੈ ਕੇ ਮੀਡੀਆ ਦਾ ਸ਼ਿੰਗਾਰ ਬਣਦੇ ਹਨ।