ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁਦਾ ਸੰਭਾਲ਼ਿਆ।
ਚਾਉਕੇ (ਬਠਿੰਡਾ} 24 ਫਰਵਰੀ (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ)- ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਮੌਕੇ ਤੇ ਸੰਸਥਾ ਵਿੱਚ ਉਲੀਕੇ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਡਾ. ਪਰਮਿੰਦਰ ਕੌਰ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਤਕਰੀਬਨ ਦੋ ਦਹਾਕਿਆਂ ਤੋਂ ਐਜੂਕੇਸ਼ਨ ਦੇ ਖੇਤਰ ਵਿੱਚ ਸਰਗਰਮ ਹਨ। ਡਾ. ਪਰਮਿੰਦਰ ਕੌਰ, ਐਮ.ਐਸ.ਸੀ ਗਣਿਤ, ਬੀ.ਐਡ, ਸਾਹਿਤ ਦੇ ਡਾਕਟਰੀ (ਪੀ.ਐਚ.ਡੀ) , ਆਦਰਸ਼ ਪ੍ਰਿੰਸੀਪਲ ਐਵਾਰਡੀ ਹਨ। ਉਹ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਦੁਆਰਾ ਆਰ ਜੀ ਐਜੂਕੇਸ਼ਨ ਐਕਸੀਲੈਂਸ ਅਵਾਰਡ ਦੇ ਵੀ ਜੇਤੂ ਰਹੇ ਹਨ। ਇਸ ਤੋਂ ਇਲਾਵਾ 2014-16 ਦੋ ਸਾਲ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਸਮ੍ਰਿਤੀ ਜ਼ੁਬਿਨ ਇਰਾਨੀ (ਮਨੁੱਖੀ ਸਰੋਤ ਵਿਕਾਸ ਮੰਤਰੀ) ਦੁਆਰਾ ਉਹਨਾਂ ਨੂੰ ਨਵਾਜਿਆ ਗਿਆ ਹੈ। ਅਖੀਰ ਵਿੱਚ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋ਼ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਸੰਸਥਾ ਦੀ ਮੈਨਜਮੈਂਟ ਪਹਿਲਾਂ ਵੀ ਇਲਾਕੇ ਵਿੱਚ ਉਚੇਰੀ ਸਿੱਖਿਆਂ ਤੇ ਅਗਾਂਹਵਧੂ ਸੋਚ ਦੀ ਧਾਰਨੀ ਮੰਨੀ ਜਾਂਦੀ ਹੈ। ਲੇਕਿਨ ਫਿਰ ਵੀ ਡਾ. ਪਰਮਿੰਦਰ ਕੌਰ ਦੀ ਮੌਜੂਦਗੀ ਸੰਸਥਾ ਵਾਸਤੇ ਨਵੀਆਂ ਬੁਲੰਦੀਆਂ ਤੇ ਪਹੁੰਚਣ ਵਿੱਚ ਸਹਾਇਕ ਸਿੱਧ ਹੋਵੇਗੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੀ ਮੌਜੂਦ ਸੀ।