ਅਖੇ ਛੋਟੇ ਥਾਣੇਦਾਰ ਦੇ ਜੁਬਾਕਾਂ ਨੇ ਬੱਕਰੀ ਨਾਲ ਖੇਡਣਾ, ਪੁਲਿਸ ਹੁਲੀਏ ਵਾਲਾ ਬੱਕਰੀ ਲੈ ਕੇ ਫੁਰਰ
7ਡੇਅ ਨਿੳੂਜ ਸਰਵਿਸ
ਸਥਾਨਕ ਸ਼ਹਿਰ ਦੇ ਘੁੜੈਲੀ ਰੋਡ ’ਤੇ ਸਥਿਤ ਇਕ ਆਜੜੀ ਦੇ ਘਰੋ ਮਹਿੰਗੀ ਕਾਰ ’ਤੇ ਆਏ ਇਕ ਅਣਜਾਣ ਅਤੇ ਨਕਲੀ ਪੁਲਿਸ ਕਰਮਚਾਰੀ ਵੱਲੋ ਬੱਕਰੀ ਦੀ ਠੱਗੀ ਮਾਰਨ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਉਕਤ ਪੁਲਿਸ ਕਰਮਚਾਰੀ ਦੀ ਗੱਡੀ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਿਤ ਨੇਕ ਖਾਂ ਨੇ ਮੀਡੀਆ ਨੂੰ ਦੱਸਿਆਂ ਕਿ ਬੀਤੇ ਕੱਲ ਢਲੀ ਦੁਪਿਹਰ ਇਕ ਮਹਿੰਗੀ ਕਾਰ ’ਤੇ ਇਕ ਪੁਲਿਸ ਕਰਮਚਾਰੀ ਬਣ ਕੇ ਉਨ੍ਹਾਂ ਦੇ ਘਰ ਆਇਆ। ਜਿਸ ਨੇ ਇਕ ਬੱਕਰੀ ਦਾ ਬੱਚਾ (ਪੱਠ) ਨਾਲ ਛੋਟੇ ਥਾਣੇਦਾਰ ਦੇ ਜੁਬਾਕਾਂ ਨੇ ਖੇਡਣ ਦਾ ਕਹਿ ਕੇ ਮੰਗ ਕੀਤੀ ਜਦਕਿ ਘਰ ਵਿਚ ਅੋਰਤਾਂ ਅਤੇ ਮੇਰਾ ਨੌਜਵਾਨ ਪੁੱਤਰ ਹਾਜਰ ਸੀ। ਪੁਲਿਸ ਕਰਮਚਾਰੀ ਵਾਂਗ ਬੂਟ ਅਤੇ ਪੱਗ ਬੰਨੀ ਹੋਣ ਕਾਰਨ ਪਰਿਵਾਰ ਉਸ ਦੀਆ ਗੱਲਾਂ ਵਿਚ ਆ ਗਿਆ ਅਤੇ ਉਨ੍ਹਾਂ ਬੱਕਰੀ ਨੂੰ ਛੱਡ ਕੇ ਆਉਣ ਲਈ ਆਪਣੇ ਇਕ ਬੰਦੇ ਨੂੰ ਵੀ ਕਾਰ ਵਿਚ ਬਿਠਾ ਦਿੱਤਾ, ਪਰ ਉਕਤ ਹੁਸ਼ਿਆਰ ਵਿਅਕਤੀ ਨੇ ਬਠਿੰਡਾ ਬਰਨਾਲਾ ਹਾਈਵੇਅ ’ਤੇ ਬਣੇ ਵੱਡੇ ਪੁੱਲ ਦੇ ਥੱਲੇ ਉਸ ਵਿਅਕਤੀ ਨੂੰ ਇਹ ਕਹਿ ਕੇ ਉਤਾਰ ਦਿੱਤਾ ਕਿ ਮੈਂ ਸਾਹਿਬ ਦੀ ਕੋਠੀ ਬੱਕਰੀ ਲਾਹ ਕੇ ਤੈਨੂੰ ਘਰ ਛੱਡ ਦਿੰਦਾ ਹਾਂ, ਪਰ ਕਾਫੀ ਸਮਾਂ ਉਡੀਕਣ ਤੋ ਬਾਅਦ ਜਦ ਉਕਤ ਵਿਅਕਤੀ ਨਾ ਆਇਆ, ਤਦ ਪੂਰੇ ਟੱਬਰ ਨੂੰ ਸਮਝ ਆ ਗਈ ਕਿ ਉਨ੍ਹਾਂ ਨਾਲ ਠੱਗੀ ਹੋ ਗਈ। ਉਧਰ ਪੀੜਿਤ ਨੇ ਇਸ ਮਾਮਲੇ ਵਿਚ ਸਿਟੀ ਪੁਲਿਸ ਤੱਕ ਵੀ ਰਿਪੋਰਟ ਲਿਖਵਾਉਣ ਲਈ ਪਹੁੰਚ ਕੀਤੀ। ਮਾਮਲੇ ਸਬੰਧੀ ਥਾਣਾ ਮੁੱਖੀ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਨਹੀ ਆਇਆ, ਆਉਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।