ਐਫ.ਸੀ.ਆਈ ਰਾਮਪੁਰਾ ਫੂਲ ’ਤੇ ਉੋੱਠੀ ਰਿਸ਼ਵਤ ਮਾਮਲੇ ’ਚ ਉੱਗਲ, ਕਾਰੋਬਾਰੀ ਵੱਲੋ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
ਰਾਮਪੁਰਾ ਫੂਲ, 7ਡੇਅ ਨਿੳੂਜ ਸਰਵਿਸ
ਦੇਸ਼ ਦੀ ਸਭ ਤੋ ਵੱਧ ਅੰਨ ਭੰਡਾਰਨ ਵਾਲੀ ਕੇਂਦਰੀ ਖਰੀਦ ੲੰਜੇਸੀ ਐਫ.ਸੀ.ਆਈ ਦੀ ਸ਼ਾਖਾ ਰਾਮਪੁਰਾ ਦੀ ਕਾਰੁਗਜਾਰੀ ਇਕ ਵਾਰ ਫੇਰ ਵਿਵਾਦਾਂ ਦੇ ਘੇਰੇ ਵਿਚ ਆਈ ਹੈ। ਜਿਸ ਦੇ ਇਕ ਅਧਿਕਾਰੀ ਖਿਲਾਫ ਰਾਮਪੁਰਾ ਰਾਇਸ ਮਿੱਲਰਜ ਦੇ ਚੋਲ ਉਦਯੋਗ ਨਾਲ ਜੁੜੇ ਕਾਰੋਬਾਰੀ ਨੇ ਮੋਟੀ ਰਿਸ਼ਵਤ ਲੈਣ ਦੇ ਬਾਵਜੂਦ ਉਸ ਨੂੰ ਰਿਸ਼ਵਤ ਵਿਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਮਾਨਸਿਕ ਅਤੇ ਆਰਥਿਕ ਤੌਰ ’ਤੇ ਤੋੜਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਇਕ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀ ਮੀਡੀਆ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਏ ਹਨ। ਕਾਰੋਬਾਰੀ ਸੁਨੀਲ ਕੁਮਾਰ ਪੁੱਤਰ ਅਮਰਨਾਥ ਵਾਸੀ ਰਾਮਪੁਰਾ ਫੂਲ (ਬਠਿੰਡਾ) ਨੇ ਦੱਸਿਆਂ ਕਿ ਉਹ ਅੰਕਿਤ ਰਾਈਸ ਮਿੱਲ, ਰਾਮਪੁਰਾ ਵਿਖੇ ਚਲਾ ਰਿਹਾ ਹੈ ਅਤੇ ਖਰੀਫ 2023-24 ਅਨੁਸਾਰ ਪੰਜਾਬ ਰਾਜ ਗੁਦਾਮ ਨਿਗਮ ਕੋਲੋ ਉਸ ਨੇ ਝੋਨੇ ਦੀ ਛੜਾਈ ਦਾ ਐਗਰੀਮੈਂਟ ਕੀਤਾ ਸੀ ਅਤੇ ਬਣਦਾ ਚੋਲ ਕੇਂਦਰੀ ਪੂਲ ਦੀ ਖਰੀਦ ਏਜੰਸੀ ਐਫ.ਸੀ.ਆਈ ਨੂੰ ਦੇਣ ਲਈ ਪਾਬੰਦ ਹੈ। ਪਰ ਸਰਕਾਰ ਵੱਲੋ ਫੋਰਟੀਫਾਇਡ ਚੋਲ ਸਬੰਧੀ ਪਿਛਲੇ ਸਮੇਂ ਸਰਕਾਰ ਅਤੇ ਫੋਰਟੀਫਾਇਡ ਵੇਚਣ ਵਾਲੀਆ ਧਿਰਾਂ ਵਿਚਕਾਰ ਵੱਖ ਵੱਖ ਸ਼ਰਤਾਂ ਤਹਿਤ ਐਗਰੀਮੈਂਟ ਹੋਣ ਵਿਚ ਹੋਈ ਦੇਰੀ ਕਾਰਨ ਛੜਾਈ (milling) ਦਾ ਕੰਮ ਸ਼ੁਰੂ ਹੋਣ ਵਿਚ ਵੀ ਥੋੜੀ ਦੇਰੀ ਹੋਈ। ਜਿਸ ਨੂੰ ਵੇਖਦਿਆਂ ਉਹ ਆਪਣੇ ਕੀਤੇ ਪੰਜਾਬ ਰਾਜ ਵੇਅਰਹਾੳੂਸ ਏਜੰਸੀ ਨਾਲ ਇਕਰਾਰਨਾਮੇ ਤਹਿਤ 31 ਮਾਰਚ 2024 ਤੱਕ ਝੋਨੇ ਦੀ ਛੜਾਈ ਲਈ ਪਾਬੰਦ ਸੀ, ਪਰ ਇਨ੍ਹਾਂ ਸਭ ਕਾਰਨਾਂ ਦਾ ਫਾਇਦਾ ਸਿੱਧੇ ਰੂਪ ਵਿਚ ਐਫ.ਸੀ.ਆਈ ਦੇ ਮੌਜੂਦਾ ਰਾਮਪੁਰਾ ਫੂਲ ਦਫਤਰ ਵਿਖੇ ਲੱਗਿਆ ਚੋਲ ਦੀ ਗੁਣਵਤਾ ਚੈਂਕ ਕਰਨ ਵਾਲਾ ਅਧਿਕਾਰੀ ਉਠਾਉਣ ਲੱਗਿਆ। ਪੀੜਿਤ ਧਿਰ ਸੁਨੀਲ ਕੁਮਾਰ ਨੇ ਅੱਗੇ ਦੱਸਿਆਂ ਕਿ ਚੋਧਰੀ ਨਾਂਅ ਦੇ ਅਧਿਕਾਰੀ ਨੇ ਕਥਿਤ ਤੌਰ ’ਤੇ ਮਿੱਲਰਾਂ ’ਤੇ ਦਬਾਅ ਬਣਾ ਕੇ ਪ੍ਰਤੀ (6 ਗੱਡੀਆਂ ਦੇ ਇਕ ਚੱਕੇ) ਲਈ ਕਈ ਹਜਾਰਾਂ ਰੁਪੈ ਬਤੌਰ ਸ਼ੁਕਰਾਨਾ ਵਜੋ ਲੈਣੇ ਸ਼ੁਰੂ ਕਰ ਦਿੱਤੇ। ਜਿਸ ਦੀ ਰਕਮ ਨੂੰ ਜੇਕਰ ਜੋੜ ਲਿਆ ਜਾਵੇ ਤਦ ਇਹ ਕਰੋੜਾਂ ਰੁਪੈ ਵਿਚ ਇਕਲੇ ਰਾਮਪੁਰਾ ਅੰਦਰ ਹੀ ਬਣ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲਾਲਚ ਦੀ ਕੋਈ ਸੀਮਾ ਨਹੀ ਹੁੰਦੀ। ਜਿਸ ਕਾਰਨ ਅਧਿਕਾਰੀ ਦਾ ਲਾਲਚ ਲਗਾਤਾਰ ਵਧ ਰਿਹਾ ਹੈ ਅਤੇ ਉਸ ਨੇ ਮੇਰੀਆ ਭੇਜੀਆ ਚੋਲ ਦੀਆ ਗੱਡੀਆ ਨੂੰ ਪਹਿਲਾ ਤਾਂ ਮੂੰਹ ਜੁਬਾਨੀ ਲੈਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਾਂ ਤਾਂ ਰਿਸ- ਵਿਚ ਵਾਧਾ ਕਾਬੂਲ ਕਰ, ਨਹੀ ਫੇਰ ਐਵੇ ਹੀ ਧੱਕੇ ਖਾ, ਫੇਰ ਜਦ ਐਫ.ਸੀ.ਆਈ ਵਿਖੇ ਭੇਜੀਆ ਗਈਆ ਚੋਲ ਦੀਆ ਗੱਡੀਆ ਨੂੰ ਕੁਆਲਟੀ ਪੱਖ ਤੋ ਮਾੜੀ ਕਰਾਰ ਦੇ ਕੇ ਵਾਪਿਸ ਚੁਕਵਾਉਣ ਲਈ ਮਜਬੂੁਰ ਕੀਤਾ ਜਾ ਰਿਹਾ ਹੈ। ਜਿਸ ਵਿਚ ਮੇਰੇ ਅਧਿਕਾਰਾਂ ਨੂੰ ਵੀ ਕੁਚਲਿਆ ਜਾ ਰਿਹਾ ਹੈ ਕਿਉਕਿ ਅਧਿਕਾਰੀ ਵੱਲੋ ਕੁਆਲਟੀ ਪੱਖ ਤੋ ਇਨਕਾਰ ਕਰਨ ’ਤੇ ਮਿੱਲ ਮਾਲਿਕ ਕੋਲ ਵੀ ਸੈਂਪਲ ਸੀਲ ਕਰਵਾਉਣ ਦਾ ਹੱਕ ਹੁੰਦਾ ਹੈ ਤਾਂ ਜੋ ਇਸ ਦੀ ਜਾਂਚ ਉਕਤ ਅਧਿਕਾਰੀ ਤੋ ਹਟ ਕੇ ਉੱਚ ਅਧਿਕਾਰੀਆਂ ਦੇ ਮੇਜ ’ਤੇ ਪੁੱਜ ਕੇ ਕਰਵਾਈ ਜਾ ਸਕੇ, ਪਰ ਅਫਸੋਸ ਇਹ ਵੀ ਸੰਭਵ ਨਾ ਹੋਣ ਦਿੱਤਾ ਗਿਆ ਕਿਉਕਿ ਅਧਿਕਾਰੀ ਵੱਲੋ ਆਪਣੀ ਪਹੁੰਚ ਅਤੇ ਇਕੱਤਰ ਕੀਤੀ ਜਾ ਰਹੀ ਬਤੌਰ ਸ਼ੁਕਰਾਨਾ ਕਰੋੜਾਂ ਦੀ ਰਿਸ-ਵਿਚੋ ਬਣਦਾ ਹਿੱਸਾ ਆਪਣੇ ਉੱਚ ਅਕਾਵਾਂ ਅਤੇ ਅਧਿਕਾਰੀਆਂ ਤੱਕ ਪੁੱਜਦਾ ਕਰਨ ਬਾਰੇ ਵੀ ਅਕਸਰ ਲਾੳੂਡ (ਉੱਚੀ ਆਵਾਜ ਵਿਚ ਬੈਠੇ ਹਾਜਰੀਨ ਸਾਹਮਣੇ ਕਿਹਾ ਜਾਂਦਾ ਹੈ) ਪੀੜਿਤ ਧਿਰ ਨੇ ਇਹ ਵੀ ਕਿਹਾ ਕਿ ਕਾਰੋਬਾਰ ਵਿਚ ਮੁਕਾਬਲੇਬਾਜੀ ਜਾਂ ਫੇਰ ਆਪਣਾ ਕੰਮ ਪਹਿਲਾ ਕਰਵਾਉਣ ਦੀ ਮਨਸ਼ਾਂ ਰੱਖਣ ਵਾਲੇ ਕੁਝ ਮਿੱਲਰਾਂ ਤੋ ਉਕਤ ਅਧਿਕਾਰੀ ਨੇ ਆਪਣੇ ਪਾਕ-ਸਾਫ ਹੋਣ ਦਾ ਸਰਟੀਫਿਕੇਟ ਵੀ ਜਾਰੀ ਕਰਵਾਉਣ ਬਾਰੇ ਅੰਦਰਖਾਤੇ ਪਤਾ ਲੱਗਾ ਹੈ ਜਦਕਿ ਉਧਰ ਪੰਜਾਬ ਰਾਜ ਗੁਦਾਮ ਨਿਗਮ ਦੇ ਅਧਿਕਾਰੀ ਮੇਰੀ ਮਿੱਲ ਨਾਲ ਕੀਤੇ ਛੜਾਈ (milling) ਸਬੰਧੀ ਇਕਰਾਰਨਾਮੇ ਤਹਿਤ ਚਿੱਠੀ ਪੱਤਰ ਭੇਜ ਰਹੇ ਹਨ, ਜੋ ਉਨ੍ਹਾਂ ਦਾ ਮੁੱਢਲਾ ਫਰਜ ਹੈ। ਜਿਸ ਲਈ ਮੇਰੀ ਮਿੱਲ ਪਾਬੰਦ ਵੀ ਹੈ। ਜਿਸ ਕਾਰਨ ਮੈਂ ਸਮੇਂ ਸਿਰ ਚੋਲ ਦੇਣ ਲਈ ਆਪਣਾ ਫਰਜ ਸਮਝਦਿਆ ਪੂੁਰਾ ਕਰਨ ਵਿਚ ਲੱਗਿਆ ਹੋਇਆ ਹਾਂ। ਪੀੜਿਤ ਧਿਰ ਨੇ ਐਫ.ਸੀ.ਆਈ ਦੇ ਉੱਚ ਅਧਿਕਾਰੀਆਂ ਸਣੇ ਕੇਂਦਰੀ ਖੁਰਾਕ ਮੰਤਰੀ, ਸੀ.ਬੀ.ਆਈ ਪ੍ਰਮੁੱਖ ਤੋ ਇਸ ਸਬੰਧ ਦੇ ਨਾਲੋ ਨਾਲ ਅਧਿਕਾਰੀ ਦੇ ਮੌਜੂਦਾ ਅਮਦਨ ਸਰੋਤਾਂ ਤੋ ਇਕਤਰ ਕੀਤੀ ਜਾਇਦਾਦ ਸਣੇ ਉੱਚ ਅਧਿਕਾਰੀਆਂ ਨੂੰ ਹਿੱਸਾ ਪੱਤੀ ਭੇਜਣ ਦੀਆ ਕਹੀਆ ਜਾਣ ਵਾਲੀਆ ਮੂੰਹ ਜੁਬਾਨੀ ਗੱਲਾਂ ਬਾਰੇ ਵੀ ਜਾਂਚ ਦੀ ਵੀ ਮੰਗ ਕੀਤੀ ਹੈ ਤਾਂ ਜੋ ਦੇਸ਼ ਨੂੰ ਭਿ੍ਰਸ਼ਟ ਮੁਕਤ ਕਰਨ ਲਈ ਬੀੜਾ ਚੁੱਕਣ ਵਾਲੀ ਕੇਂਦਰ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਇਸ ਅਧਿਕਾਰੀ ਦੀ ਸੱਚਾਈ ਬਾਰੇ ਗਿਆਨ ਹੋ ਸਕੇ।
ਕੀ ਕਹਿਣਾ ਹੈ ਅਧਿਕਾਰੀ ਦਾ :- ਉਧਰ ਮਾਮਲੇ ਸਬੰਧੀ ਐਫ.ਸੀ.ਆਈ ਦੇ ਅਧਿਕਾਰੀ ਨਾਲ ਜਦ ਗੱਲ ਕੀਤੀ ਤਦ ਉਨ੍ਹਾਂ ਆਪਣੇ ’ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਅਤੇ ਤੰਗ ਪ੍ਰੇਸ਼ਾਨ ਕਰਨ ਬਾਰੇ ਕਹਿਣ ਤੋ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਅਜਿਹਾ ਕੀਤਾ ਜਾ ਰਿਹਾ ਹੈ, ਭਾਵੇਂ ਉਹ ਕਈ ਸਵਾਲਾਂ ਨੂੰ ਟਾਲਦੇ ਵੀ ਨਜਰ ਆਏ।