ਟਰੱਕ ਅਪ੍ਰੇਟਰਾਂ ਨੇ ਮੁੜ ਯੂਨੀਅਨ ਦੀ ਵਾਂਗਡੋਰ ਸਰਬਸੰਮਤੀ ਨਾਲ ਤੇਜਿੰਦਰ ਢਿਲਵਾਂ ਅਤੇ ਨਰਾਇਣ ਪੰਧੇਰ ਹਵਾਲੇ ਕੀਤੀ, ਅਪ੍ਰੇਟਰਾਂ ਦੀ ਤਰੱਕੀ ਅਤੇ ਬਿਹਤਰੀ ਲਈ ਹਰ ਸੰਭਵ ਯਤਨ ਕਰਾਂਗੇ-ਪ੍ਰਧਾਨ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ, ਸਥਾਨਕ ਸੁਖਾਨੰਦ ਟਰੱਕ ਅਪ੍ਰੇਟਰਜ ਯੂਨੀਅਨ ਦੇ ਅਪ੍ਰੇਟਰਾਂ ਦੀ ਇਕ ਹੰਗਾਮ੍ਰੀ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਮੁੜ ਟਰੱਕ ਯੂਨੀਅਨ ਦੇ ਅਹੁਦੇਦਾਰੀ ਤੋ ਬੀਤੇ ਕੱਲ ਅਸਤੀਫਾ ਦੇ ਚੁੱਕੇ ਪ੍ਰਧਾਨ ਤੇਜਿੰਦਰ ਢਿਲਵਾਂ ਨੂੰ ਅਪ੍ਰੇਟਰਾਂ ਨੇ ਪ੍ਰਧਾਨ ਚੁਣਿਆ। ਮੁੜ ਅਹੁਦਾ ਸੰਭਾਲਣ ਤੋ ਪਹਿਲਾ ਪ੍ਰਧਾਨ ਤੇਜਿੰਦਰ ਢਿਲਵਾਂ ਨੇ ਵੱਡੀ ਗਿਣਤੀ ਵਿਚ ਹਾਜਰੀਨ
ਟਰੱਕ ਅਪ੍ਰੇਟਰਾਂ ਸਣੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਜਿਨ੍ਹ੍ਹਾਂ ਦੇ ਪਿਆਰ ਅਤੇ ਸਤਿਕਾਰ ਸਦਕਾ ਹੀ ਉਨ੍ਹਾਂ ਨੂੰ ਮੁੜ ਇਸ ਸੇਵਾ ਲਈ ਚੁਣਿਆ ਗਿਆ ਹੈ। ਪ੍ਰਧਾਨ ਢਿਲਵਾਂ ਨੇ ਕਿਹਾ ਕਿ ਯੂਨੀਅਨ ਦੇ ਦੂਜੇ ਪ੍ਰਧਾਨ ਨਰਾਇਣ ਪੰਧੇਰ ਅਤੇ ਸਾਥੀ ਅਪ੍ਰੇਟਰਾਂ ਨਾਲ ਮਿਲ ਕੇ ਟਰੱਕ ਯੂਨੀਅਨ ਅਤੇ ਅਪ੍ਰੇਟਰਾਂ ਦੀ ਬਿਹਤਰੀ ਅਤੇ ਤਰੱਕੀ ਲਈ ਬਣਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸਟੀਕਰਨ ਦਿੱਤਾ ਕਿ ਯੂਨੀਅਨ ਅਤੇ ਇਸ ਦੇ ਅਹੁਦੇਦਾਰਾਂ ਨੇ ਪਿਛਲੇ ਦੋ ਵਰ੍ਹਿਆਂ ਦੌਰਾਨ ਅਪ੍ਰੇਟਰਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਹਨ, ਜਦਕਿ ਉਨ੍ਹਾਂ ਨੇ ਕਦਇ ਵੀ ਨਿੱਜ ਨੂੰ ਪਹਿਲ ਨਹੀ ਦਿੱਤੀ। ਉਧਰ ਟਰੱਕ ਯੂਨੀਅਨ ਵਿਚ ਜੁੜੇ ਅਪ੍ਰੇਟਰਾਂ ਹਰਬੰਸ ਲਾਲ ਮੋੜ, ਰਾਕੇਸ਼ ਕੁਮ੍ਰਾਰ ਦਰਾਜ, ਚੇਤੰਨ ਰਾਮ ਭੋਲਾ ਆਦਿ ਨੇ ਖੁੱਲ ਕੇ ਮੁੜ ਅਹੁਦਾ ਸੰਭਾਲਣ ਵਾਲੇ ਪ੍ਰਧਾਨ ਤੇਜਿੰਦਰ ਢਿਲਵਾਂ ਅਤੇ ਨਰਾਇਣ ਪੰਧੇਰ ਦੀ ਕਾਰੁਗਜਾਰੀ ’ਤੇ ਤਸੱਲੀ ਪ੍ਰਗਟਾਉਦਿਆਂ ਕਿਹਾ ਕਿ ਪਿਛਲੇ ਸਮੇਂ ਵੀ ਯੂਨੀਅਨ ਅਤੇ ਅਪ੍ਰੇਟਰਾਂ ਦੀ ਬਿਹਤਰੀ ਲਈ ਹੀ ਕਈ ਮੰਡੀਆਂ ਵਿਚੋ ਅਨਾਜ ਦੀ ਚੁਕਾਈ ਨੂੰ ਲੈ ਕੇ ਫੇਰਬਦਲ ਕੀਤੇ ਸਨ ਤਾਂ ਜੋ ਸਰਕਾਰ ਦੀਆ ਹਦਾਇਤਾਂ ਤਹਿਤ ਅਨਾਜ ਦੀ ਢੋਅ ਢੁਆਈ ਨੂੰ ਪਾਰਦਰਸ਼ਤਾ ਨਾਲ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਯੂਨੀਅਨ ਦੇ ਅਹੁਦੇਦਾਰ ਅਪ੍ਰੇਟਰਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਕਾਰਨ ਹੀ ਅਪ੍ਰੇਟਰਾਂ ਨੇ ਮੁੜ ਸਰਬਸੰਮਤੀ ਨਾਲ ਇਨ੍ਹਾਂ ਹੱਥ ਯੂਨੀਅਨ ਦੀ ਵਾਂਗਡੋਰ ਫੜਾਈ ਹੈ। ਇਸ ਮੋਕੇ ਕੁਲਦੀਪ ਸਿੰਘ, ਓਮਕਾਰ ਗਰਗ, ਸੁਰਿੰਦਰ ਸ਼ਰਮਾ, ਬਲਜੀਤ ਤਾਜੋਕੇ, ਸੂਰਜ ਰਾਮ ਆਲੀਕੇ, ਬੋਬੀ ਤਾਜੋ, ਰਾਕੇਸ਼ ਸ਼ਰਮਾ ਸਣੇ ਵੱਡੀ ਗਿਣਤੀ ਵਿਚ ਅਪ੍ਰੇਟਰ ਹਾਜਰ ਸਨ।