ਮਜਦੂਰਾਂ ਦੀ ਜੱਥੇਬੰਦੀ ਫੂਡ ਐਂਡ ਅਲਾਇੰਡ ਯੂਨੀਅਨ ਨੇ ਹੈਪੀ ਸਿੰਘ ਨੂੰ ਪ੍ਰਧਾਨ ਥਾਪਿਆ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ, ਫੂਡ ਐਂਡ ਅਲਾਇੰਡ ਯੂਨੀਅਨ ਵਿਖੇ ਨਵੀ ਤਬਦੀਲੀ ਨਜਰ ਆਈ, ਜਦ ਹੈਪੀ ਸਿੰਘ ਨੂੰ ਮੁੜ ਲੇਬਰ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ ਗਿਆ। ਨਵ ਨਿਯੁਕਤ ਪ੍ਰਧਾਨ ਹੈਪੀ ਸਿੰਘ ਨੇ ਜਿੱਥੇ ਮਜਦੂਰ ਯੂਨੀਅਨ ਦੇ ਸਾਥੀਆਂ ਦਾ ਉਸ ਨੂੰ ਮੁੜ ਪ੍ਰਧਾਨ ਬਣਾਉਣ ‘ਤੇ ਧੰਨਵਾਦ ਕੀਤਾ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਉਨ੍ਹਾਂ ਦੀ ਟੀਮ ਦਾ ਵੀ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਜਿਨ੍ਹਾਂ ਦੇ ਅਸ਼ਰੀਰਵਾਦ ਸਦਕਾ ਉਹ ਮਜਦੁੂਰ ਯੂਨੀਅਨ ਵਿਖੇ ਮੁੜ ਪ੍ਰਧਾਨ ਬਣੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਅਤੇ ਪ੍ਰਸਾਸਨ ਦੀਆ ਨੀਤੀਆ ਤਹਿਤ ਮਜਦੂਰ ਵਧੀਆ ਢੰਗ ਨਾਲ ਅਨਾਜ ਸਬੰਧੀ ਕੰਮਕਾਜ ਨੂੰ ਨੇਪਰੇ ਚਾੜਣਗੇ ਤਾਂ ਜੋ ਮਜਦੂਰ ਆਰਥਿਕ ਤੌਰ ’ਤੇ ਖੁਸ਼ਹਾਲ ਬਣ ਸਕੇ। ਉਧਰ ਇਕੱਤਰ ਹੋਏ ਮਜਦੂਰਾਂ ਨੇ ਆਪ ਪਾਰਟੀ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ ਕੀਤਾ। ਨਵ ਨਿਯੁਕਤ ਪ੍ਰਧਾਨ ਹੈਪੀ ਸਿੰਘ ਦਾ ਸਾਥੀਆਂ ਨੇ ਹਾਰ ਪਾ ਕੇ ਸਵਾਗਤ ਕੀਤਾ। ਜਿਨ੍ਹਾਂ ਨੇ ਹੈਪੀ ਸਿੰਘ ਦਾ ਸਾਥ ਦੇਣ ਦਾ ਪੁੂਰਨ ਭਰੋਸਾ ਜਤਾਇਆ। ਇਸ ਮੌਕੇ ਬਿੰਦਰ ਸਿੰਘ ਸਣੇ ਵੱਡੀ ਗਿਣਤੀ ਵਿਚ ਮਜਦੁੂਰ ਹਾਜਰ ਸਨ।