ਸ੍ਰੀ ਗੀਤਾ ਭਵਨ ਜਵਾਲਾ ਮੁੱਖੀ ਟਰੱਸਟ ਦੇ ਆਸ਼ੂ ਭੂਤ ਅਤੇ ਸੋਨੂੰ ਮਿੱਤਲ ਟਰੱਸਟੀ ਨਿਯੁਕਤ ਹੋਏ
7ਡੇਅ ਨਿੳੂਜ ਸਰਵਿਸ,
ਹਿੰਦੂ ਧਰਮ ਦੇ ਅਹਿਮ ਧਾਰਮਿਕ ਅਸਥਾਨ ਸ੍ਰੀ ਜਵਾਲਾ ਮੁੱਖੀ ਵਿਖੇ ਸਥਾਪਿਤ ਸ੍ਰੀ ਗੀਤਾ ਭਵਨ ਜੀ ਦੇ ਸੰਸਥਾਪਕ ਮਹਾਨ ਤਪੱਸਵੀ ਸੰਤ ਪੂਰਨਾ ਵਣ ਜੀ ਵੱਲੋ ਲੰਬਾਂ ਸਮਾਂ ਧਾਰਮਿਕ ਸੇਵਾ ਲਈ ਬਣਾਏ ਸ੍ਰੀ ਗੀਤਾ ਭਵਨ ਟਰੱਸਟ ਜਵਾਲਾ ਜੀ ਦੀ ਇਕ ਅਹਿਮ ਮੀਟਿੰਗ ਸ੍ਰੀ ਗੀਤਾ ਭਵਨ ਸੰਚਾਲਕ ਸੰਤ ਭਗਵਾਨ ਦਾਸ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਮੂਹ ਟਰੱਸਟੀਆਂ ਨੇ ਭਾਗ ਲਿਆ;। ਮੀਟਿੰਗ ਦੌਰਾਨ ਕਈ ਤਰ੍ਹਾਂ ਦੇ ਅਹਿਮ ਫੈਸਲਿਆਂ ਦੋਰਾਨ ਟਰੱਸਟ ਦੀ ਨਵੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਮੋਹਨ ਲਾਲ ਬਰਨਾਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ, ਕਰਨਲ ਮਹੇਸ਼ ਚੰਦਰਾ ਸ਼ਰਮਾ ਵਾਈਸ ਪ੍ਰਧਾਨ ਦੀ ਚੋਣ ਦੇ ਨਾਲੋ ਨਾਲ
ਸੰਜੀਵ ਗਰਗ ਆਸ਼ੂ ਭੂਤ ਪੁੱਤਰ ਸਵ: ਮੇਘ ਰਾਜ ਭੂਤ ਅਤੇ
ਅਲੋਕ ਮਿੱਤਲ ਸੋਨੂੰ ਪੁੱਤਰ ਸਵ: ਅਸ਼ੋਕ ਮਿੱਤਲ ਨੂੰ ਬਤੌਰ ਮੈਂਬਰ ਟਰੱਸਟ ਵਿਚ ਨਾਮਜਦ ਕੀਤਾ ਗਿਆ। ਨਵ ਨਿਯੁਕਤ ਮੈਂਬਰਾਂ ਨੇ ਸੰਤ ਭਗਵਾਨ ਦਾਸ ਜੀ ਤੋ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਟਰੱਸਟ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਦਾ ਅਹਿਦ ਲਿਆ। ਉਧਰ ਨਵੇਂ ਮੈਂਬਰਾਂ ਦੀ ਨਿਯੁਕਤੀ ’ਤੇ ਅਨਿਲ ਕੁਮਾਰ ਕਾਲਾ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਅਸ਼ਵਨੀ ਕੁਮਾਰ ਆਸ਼ੂ ਭੂਤ ਸਾਬਕਾ ਪ੍ਰਧਾਨ ਨਗਰ ਕੌਸਲ, ਅਸ਼ੋਕ ਕੁਮਾਰ ਭੂਤ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਪਵਨ ਕੁਮਾਰ ਭੂਤ ਉਦਯੋਗਪਤੀ, ਜੀਵਨ ਕੁਮਾਰ ਭੂਤ ਪ੍ਰਧਾਨ ਸਹਾਰਾ ਕਲੱਬ, ਹੇਮ ਰਾਜ ਭੂਤ, ਵਿਸ਼ਾਲ ਮਿੱਤਲ ਸਣੇ ਵੱਡੀ ਗਿਣਤੀ ਵਿਚ ਜੁੜੇ ਟਰੱਸਟੀਆਂ ਨੇ ਨਵੇਂ ਮੈਂਬਰਾਂ ਨੂੰ ਜੀ ਆਇਆ ਆਖਿਆ।
ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋ ਨਵੇਂ ਚੁਣੇ ਟਰੱਸਟੀ ਮੈਂਬਰਾਂ ਦਾ ਸਵਾਗਤ-ਪ੍ਰਧਾਨ ਬਤਾਰਾ ਸਥਾਨਕ ਸ਼ਹਿਰ ਦੇ ਦੋ ਨੌਜਵਾਨਾਂ ਸੰਜੀਵ ਗਰਗ ਆਸ਼ੂ ਅਤੇ ਅਲੋਕ ਮਿੱਤਲ ਸੋਨੂੰ ਨੂੰ ਸ੍ਰੀ ਗੀਤਾ ਭਵਨ ਟਰੱਸਟ ਵਿਚ ਬਤੌਰ ਟਰੱਸਟੀ ਮੈਂਬਰ ਬਣਨ ’ਤੇ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਪ੍ਰਧਾਨ ਕਮ ਸਟੇਟ ਐਵਾਰਡੀ ਪਵਨ ਕੁਮਾਰ ਬਤਾਰਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸ਼ਹਿਰੀਆਂ ਅਤੇ ਸ਼ਰਧਾਲੂਆਂ ਨੂੰ ਆਸ ਹੈ ਕਿ ਟਰੱਸਟ ਦੀ ਬਿਹਤਰੀ ਲਈ ਇਹ ਦੋਵੇ ਵਿਅਕਤੀ ਆਪਣਾ ਬਣਦਾ ਵਧੀਆ ਯੋਗਦਾਨ ਦੇਣਗੇ। ਜਿਕਰਯੋਗ ਹੈ ਕਿ ਮਾਂ ਜਵਾਲਾ ਮੁੱਖੀ ਵਿਖੇ ਸ੍ਰੀ ਗੀਤਾ ਭਵਨ ਅੰਦਰ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋ ਲਗਾਤਾਰ ਅੱਸੂ ਦੇ ਨਰਾਤਿਆਂ ਵਿਚ ਸੱਤ ਰੋਜਾਂ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ। ਜਿਸ ਪ੍ਰਤੀ ਇਲਾਕੇ ਦੇ ਲੋਕਾਂ ਦੀ ਅਥਾਹ ਸ਼ਰਧਾ ਹੈ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਜਿੱਥੇ ਇਸ ਲੰਗਰ ਲਈ ਤਨ ਮਨ ਅਤੇ ਧਨ ਤੋ ਸਹਿਯੋਗ ਦਿੰਦੇ ਹਨ, ਉਥੇ ਮਹਾਂਮਾਈ ਦੇ ਨਰਾਤਿਆਂ ਵਿਚ ਮਾ ਜਵਾਲਾ ਮੁੱਖੀ ਸਣੇ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਵੀ ਹੁੰਦੇ ਹਨ।