ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ
7ਡੇਅ ਨਿੳੂਜ ਸਰਵਿਸ
ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਇਕ ਟੁੱਲ ਹੋਈ ਡਾਕਟਰਨੀ ਨੇ ਖੂਬ ਹੰਗਾਮਾਂ ਕੀਤਾ। ਤਪਾ ਤੋ 8/10 ਕਿਲੋਮੀਟਰ ਪਿਛਾਂਹ ਇਕ ਔਰਤ ਸੜਕ ਦੇ ਐਨ ਵਿਚਕਾਰ ਤੁਰਦੀ ਨਜਰ ਆਈ। ਜਿਸ ਤੋ ਕਈ ਵਾਹਨ ਚਾਲਕ ਤਾਂ ਬਚਦੇ ਬਚਾਉਦੇ ਨਿਕਲ ਗਏ, ਆਖਿਰ ਬਰਨਾਲਾ-ਹੰਡਿਆਇਆ ਵੱਲ ਤੋ ਤਪਾ ਵਿਖੇ ਇਕ ਆੜਤੀਏ ਦੇ ਜਿਣਸ ਲੈ ਕੇ ਆ ਰਹੇ ਨੋਜਵਾਨ ਕਿਸਾਨਾਂ ਦੇ ਟਰੈਕਟਰ ਮੂਹਰੇ ਆ ਕੇ ਪੇਚ ਫਸ ਗਿਆ। ਨੋਜਵਾਨਾਂ ਕਿਸਾਨਾਂ ਅਨੁਸਾਰ ਉਹ ਜਿਧਰ ਨੂੰ ਵੀ ਆਪਣੇ ਟਰੈਕਟਰ ਨੂੰ ਮੋੜਣ ਉਧਰ ਨੂੰ ਹੀ ਡੱਕ ਡੋਲੇ ਖਾਂਦੀ ਪੜੀ ਲਿਖੀ ਔਰਤ ਹੋ ਜਾਵੇ। ਆਪਣੇ ਗਲ ਪੈਂਦੀ ਵਲਾ ਵੇਖ ਕੇ ਨੋਜਵਾਨਾਂ ਨੇ ਪੁਲਿਸ ਦੇ ਹੈਲਪਲਾਇਨ ਨੰਬਰ ’ਤੇ ਡਾਇਲ ਘੁੰਮਾਇਆ, ਤਦ ਪੁਲਿਸ ਦੇ ਦੋ ਅਧਿਕਾਰੀ ਕਰਮਚਾਰੀ ਸਬੰਧਤ ਘਟਨਾ ਸਥਾਨ ’ਤੇ ਪੁੱਜੇ। ਉਧਰ ਨੌਜਵਾਨਾ ਨੇ ਸੜਕ ਜਿਆਦਾ ਚਲਦੀ ਵੇਖ ਉਕਤ ਨੋਜਵਾਨ ਔਰਤ ਨੂੰ ਰਾਹਗੀਰਾਂ ਦੀ ਹਾਜਰੀ ਵਿਚ ਨਵੇਂ ਬਣੇ ਹੋਟਲ ਦੀ ਰਿਸੈਪਸ਼ਨ ਤੱਕ ਪਹੁੰਚਾਇਆ ਤਾਂ ਜੋ ਸੜਕ ਹਾਦਸੇ ਤੋ ਬਚਿਆ ਜਾ ਸਕੇ। ਰਿਸੈਪਸ਼ਨ ’ਤੇ ਬੈਠੀ ਟੁੱਲ ਅੋਰਤ ਨੇ ਜਦ ਛੋਟੇ ਥਾਣੇਦਾਰ ਅੱਗੇ ਫਰਾਟੇਦਾਰ ਅੰਗਰੇਜੀ ਬੋਲੀ ਤਦ ਕੋਲ ਖੜਿਆਂ ਦੀ ਵੀ ਪੀਤੀ ਲਹਿ ਗਈ ਅਤੇ ਪੜਤਾਲ ਕਰਨ ’ਤੇ ਔਰਤ ਨੇ ਆਪਣੀ ਪਹਿਚਾਣ ਮਸ਼ਹੂੁਰ ਹਸਪਤਾਲ ਵਿਚ ਤਾਇਨਾਤ ਡਾਕਟਰਨੀ ਵਜੋ ਦਰਸਾਈ। ਪੁਲਿਸ ਨੇ ਵੀ ਸਮਝਾ ਬੁਝਾ ਕੇ ਉਕਤ ਔਰਤ ਤੋ ਕੋਈ ਨੰਬਰ ਲੈ ਕੇ ਬੁਲਾਏ ਜਾਣਕਾਰ ਨਾਲ ਜਾਣ ਲਈ ਕਿਹਾ ਅਤੇ ਔਰਤ ਆਪਣੀ ਬਚੀ ਬੋਤਲ ਲੈਣ ’ਤੇ ਅੜੀ ਰਹੀ, ਆਖਿਰ ਔਰਤ ਨੇ ਅੱਧੀ ਕੁ ਵਾਇਨ ਦੀ ਬੋਤਲ ਨੂੰ ਪੁਲਿਸ ਹੱਥੋ ਫੜ ਕੇ ਬੈਗ ਵਿਚ ਪਾਇਆ ਅਤੇ ਕਾਰ ਵਿਚ ਬੈਠ ਕੇ ਚਲਦੀ ਬਣੀ। ਪੁਲਿਸ ਨੇ ਵੀ ਸੋਖਾ ਸਾਹ ਲਿਆ। ਉਧਰ ਅੱਧੀ ਰਾਤ ਨੂੰ ਪੜਿਆ ਲਿਖਿਆ ਆੜਤੀਆਂ ਵੀ ਬੇਚਾਰਾ ਆਪਣੇ ਗ੍ਰਾਹਕ (ਕਿਸਾਨ) ਦੇ ਸੱਦੇ ’ਤੇ ਸੜਕ ਨਾਪਦਾ ਸਬੰਧਤ ਥਾਂ ’ਤੇ ਪੁੱਜਿਆ ਹੋਇਆ ਸੀ।