ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ
7ਡੇਅ ਨਿੳੂਜ ਸਰਵਿਸ
ਰਿਸ਼ਵਤ ਮਾਮਲੇ ਵਿਚ ਅੱਗੇ ਚਲ ਰਹੀ ਐਫ.ਸੀ.ਆਈ ਨੇ ਹੁਣ ਰਿਸ਼ਵਤ ਲੈਣ ਦੇ ਤਰੀਕਿਆਂ ਨੂੰ ਬਦਲ ਲਿਆ ਹੈ ਕਿਉਕਿ ਕਿਸੇ ਵੇਲੇ ਸਿੱਧੇ ਰੁੂਪ ਵਿਚ ਹੀ ਐਫ.ਸੀ.ਆਈ ਦੇ ਅਧਿਕਾਰੀ-ਮਿੱਲ ਮਾਲਿਕਾਂ ਤੋ ਪ੍ਰਤੀ ਗੱਡੀ ਵਸੂਲੀ ਪਾ ਲੈਦੇ ਸਨ ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਆਪਣੇ ਉਡਣ ਦਸਤਿਆਂ ਰਾਹੀ ਦਬੋਚੇ ਅਨੇਕਾਂ ਭਿ੍ਰਸ਼ਟਾਚਾਰੀਆਂ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਦੇ ਮਨਾਂ ਅੰਦਰ ਡਰ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਸ ਕਾਰਨ ਹੁਣ ਰਿਸ਼- ਦਾ ਧਨ ਤਪਾ ਸ਼ਹਿਰ ਅੰਦਰ ਦੋ ਤਿੰਨ ਮਿੱਲ ਮਾਲਿਕਾਂ ਦੇ ਮੁਨੀਮ ਹੀ ਇਕੱਤਰ ਕਰਦੇ ਹਨ। ਜਿਨ੍ਹਾਂ ਤੋ ਬਾਅਦ ਵਿਚ ਉਕਤ ਅਧਿਕਾਰੀ ਆਪੋ ਆਪਣਾ ਹਿੱਸਾ ਵਸੂਲ ਲੈਦੇ ਹਨ। ਇਸ ਸਬੰਧ ਵਿਚ ਇਕ ਮਿੱਲਰ ਨੇ ਦੱਸਿਆਂ ਕਿ ਪਹਿਲਾ ਹੀ ਉਕਤ ਧੰਦਾ ਘਾਟੇ ਦਾ ਵਣਜ ਬਣਿਆ ਪਿਆ ਹੈ, ਬਰਫ ਵਰਗਾ ਚਿੱਟਾ ਚੋਲ ਦੇਣ ਦੇ ਬਾਵਜੂੁਦ ਵੀ ਇਹ ਰਿਸ਼- ਦਾ ਜੋਰ ਘਟਦਾ ਨਜਰ ਨਹੀ ਆ ਰਿਹਾ, ਉੱਲਟਾ ਪੈਸੇ ਇੱਕਠੇ ਕਰਨ ਵਾਲੇ ਇਕ ਵਿਅਕਤੀ ਨੇ ਆਪਣੀ ਵੀ ਚੂੰਗ ਰੱਖ ਦਿੱਤੀ ਹੈ। ਜਿਸ ਦੀ ਪੂਰਤੀ ਕਰਨੀ ਪੈ ਰਹੀ ਹੈ। ਉਧਰ ਲੰਬੇਂ ਚਲ ਰਹੇ ਸੀਂਜਣ ਅਤੇ ਰਾਈਸ ਬਰਾਉਣ ਜਾਂ ਫੇਰ ਛਿਲਕੇ ਦੇ ਡਿੱਗੇ ਭਾਅ ਨੇ ਚੌਲ ਮਿੱਲ ਮਾਲਿਕਾਂ ਦੀ ਆਰਥਿਕ ਪੱਖ ਤੋ ਧੁੱਕੀ ਕੱਢ ਰੱਖੀ ਹੈ ਪਰ ਸਭ ਕੁਝ ਦੇ ਬਾਵਜੂਦ ਪ੍ਰਤੀ ਗੱਡੀ ਪਿਛਲੇ ਸਮੇਂ ਤੋ ਚਲਦੇ ਹਿਸਾਬ ਵਿਚ ਕੁਝ ਰਾਸ਼ੀ ਹੋਰ ਜੋੜ ਦਿੱਤੀ ਗਈ ਹੈ, ਜੋ ਪੂਰੀ ਦੀ ਪੂਰੀ ਕੁਆਲਟੀ ਕੰਟਰੋਲਰ ਅਤੇ ਡਿਪੂ ਮੈਨੇਜਰ ਦੀ ਜੇਬ ਵਿਚ ਪੈ ਰਹੀ ਹੈ। ਉਧਰ ਇਕ ਮਿੱਲ ਦੇ ਮੁਨਸ਼ੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆਂ ਕਿ ਪੈਸੇ ਇਕਠੇ ਕਰਨ ਵਾਲੇ ਇਕ ਮੁਨੀਮ ਨੇ ਪਿਛਲੇ ਸਮੇਂ ਛਿੱਤਰ ਨਾਲ ਹੀ ਘੁੱਗੀ ਕੁੱਟ ਲਈ ਸੀ, ਕਿਉਕਿ ਅਧਿਕਾਰੀ ਦਾ ਤਬਾਦਲਾ ਹੋ ਗਿਆ ਅਤੇ ਬਾਅਦ ਵਿਚ ਮੁਨੀਮ ਜੀ ਉਕਤ ਅਧਿਕਾਰੀ ਦਾ ਫੋਨ ਚੁੱਕਣੋ ਹੀ ਹਟ ਗਏ, ਪਰ ਫੇਰ ਕਿਵੇ ਮੁੱਕਿਆ, ਇਹ ਤਾਂ ਰੱਬ ਹੀ ਜਾਣਦਾ ਹੈ। ਮਾਮਲੇ ਸਬੰਧੀ ਐਫ.ਸੀ.ਆਈ ਦੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਜਲਦ ਹੀ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।