ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ
7ਡੇਅ ਨਿੳੂਜ ਸਰਵਿਸ
ਤਪਾ ਮੰਡੀ, ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ :- ਸਥਾਨਕ ਸ਼ਹਿਰ ਅੰਦਰੋ ਬੀਤੇ ਕੱਲ ਤੋ ਇਕ ਸ਼ੈਲਰ ਵਿਚਲ ਲੱਗੇ ਨੋਜਵਾਨ ਮੁਨਸ਼ੀ ਨੂੰ ਪੁਲਿਸ ਵੱਲੋ ਚੁੱਕੇ ਜਾਣ ਦੀ ਪਹੇਲੀ ਬਣੀ ਹੋਈ ਹੈ। ਜਿਸ ਲਈ ਖੁਦ ਲੋਕਲ ਪੁਲਿਸ ਵੀ ਹੈਰਾਨ ਪ੍ਰੇਸ਼ਾਨ ਹੋਈ ਖੜੀ ਹੈ। ਮਿਲੀ ਜਾਣਕਾਰੀ ਅਨੁਸਾਰ ਚੋਲ ਮਿੱਲ ਵਿਚ ਬਤੌਰ ਮੁਨਸ਼ੀ ਕੰਮ ਕਰਦੇ ਪਵਨ ਸਿੰਘ ਨਾਮਕ ਨੋਜਵਾਨ ਨੂੰ ਬੀਤੇ ਕੱਲ ਇਕ ਨਾਈ ਦੀ ਦੁਕਾਨ ਤੋ ਪੁਲਿਸ ਦੀ ਇਕ ਗੱਡੀ ਵਿਚ ਸਵਾਰ ਲੋਕਾਂ ਨੇ ਆ ਦਬੋਚਿਆ। ਹਾਜਰੀਨ ਅਨੁਸਾਰ ਉਕਤ ਨੋਜਵਾਨ ਨੂੰ ਦਬੋਚਣ ਆਈ ਪੁਲਿਸ ਸਕਾਰਪਿਓ ਗੱਡੀ ’ਤੇ ਆਈ। ਜਿਸ ਵਿਚ ਤਿੰਨ ਪੁਲਿਸ ਦੀ ਵਰਦੀ ਧਾਰੀ ਦਿੱਖ ਵਾਲੇ ਅਧਿਕਾਰੀ ਕਰਮਚਾਰੀ ਸਨ ਜਦਕਿ ਦੋ ਸਿਵਲ ਕੱਪੜਿਆ ਵਿਚ ਸਨ, ਜਿਨ੍ਹਾਂ ਨੇ ਮਿੰਟਾਂ ਸੈਕਿੰਡਾਂ ਵਿਚ ਹੀ ਉਕਤ ਨੋਜਵਾਨ ਨੂੰ ਦਬੋਚ ਕੇ ਆਪਣੀ ਗੱਡੀ ਵਿਚ ਸੁੱਟ ਲਿਆ ਅਤੇ ਇਥੋ ਤੱਕ ਕਿ ਨੋਜਵਾਨ ਦੇ ਮੋਟਰਸਾਈਕਲ ਨੂੰ ਵੀ ਗੱਡੀ ਵਿਚਲੇ ਸਵਾਰ ਖੁਦ ਚਲਾ ਕੇ ਲੈ ਗਏ। ਸਕਾਰਪਿਓ ਸਵਾਰ ਵਿਅਕਤੀਆਂ ਨੇ ਉਕਤ ਘਟਨਾ ਨੂੰ ਅੰਜਾਮ ਐਨੀ ਤੇਜੀ ਨਾਲ ਦਿੱਤਾ ਕਿ ਕਿਸੇ ਵੀ ਹਾਰਜੀਨ ਨੂੰ ਅਜੌਕੇ ਯੁੱਗ ਅਨੁਸਾਰ ਵੀਡੀਓ ਤੱਕ ਬਣਾਉਣ ਦਾ ਮੋਕਾ ਪ੍ਰਦਾਨ ਨਾ ਹੋਇਆ ਜਦਕਿ ਪੁਲਿਸ ਨੇ ਆਉਣ ਸਾਰ ਹੀ ਨੋਜਵਾਨ ਦਾ ਮੋਬਾਇਲ ਫੜ੍ਹ ਕੇ ਉਸ ਨੂੰ ਆਨਲਾਕ ਕਰਵਾਇਆ ਅਤੇ ਇਕ ਪਰਚੀ ਨਾਲ ਮੋਬਾਇਲ ਵਿਚੋ ਇਕ ਨੰਬਰ ਮਿਲਾਨ ਕਰਕੇ ਮੋਬਾਇਲ ਕਬਜੇ ਵਿਚ ਲੈ ਲਿਆ। ਨੋਜਵਾਨ ਦੇ ਸ਼ੋਸ਼ਲ ਮੀਡੀਆ ਅਕਾਉਟ ਨਾਲ ਵੀ ਛੇੜਛਾੜ ਹੋਈ ਹੈ। ਉਧਰ ਘਟਨਾ ਸਬੰਧੀ ਜਦ ਪਰਿਵਾਰਿਕ ਮੈਂਬਰਾਂ ਨੂੰ ਤਿਾ ਲੱਗਿਆ ਤਦ ਉਕਤ ਨੌਜਵਾਨ ਦੇ ਪਿਤਾ ਸ਼ਹਿਰ ਦੇ ਦੋਵੇ ਥਾਣਿਆਂ ਸਿਟੀ ਅਤੇ ਸਦਰ ਵਿਖੇ ਆਪਣੇ ਪੁੱਤਰ ਨੂੰ ਪੁਲਿਸ ਵੱਲੋ ਚੁੱਕੇ ਜਾਣ ਬਾਰੇ ਪਤਾ ਲੈਣ ਗਏ। ਨੋਜਵਾਨ ਦੇ ਪਿਤਾ ਰਾਜੂ ਸਿੰਘ ਨੇ ਦੱਸਿਆਂ ਕਿ ਤਪਾ ਪੁਲਿਸ ਨੇ ਉਸ ਦੇ ਨੋਜਵਾਨ ਪੁੱਤਰ ਪਵਨ ਕੁਮਾਰ ਨੂੰ ਲੈ ਕੇ ਆਉਣ ਬਾਰੇ ਪੂਰੀ ਤਰ੍ਹਾਂ ਅਗਿਆਣਤਾ ਪ੍ਰਗਟਾਈ। ਜਿਸ ਤੋ ਬਾਅਦ ਉਹ ਹੋਰ ਵਧੇਰੇ ਪ੍ਰੇਸ਼ਾਨ ਹੋਏ ਪਰ ਉਸ ਤੋ ਵੱਧ ਪ੍ਰੇਸ਼ਾਨੀ ਦਾ ਸਵੱਬ ਉਸ ਵੇਲੇ ਬਣਿਆ ਹੋਇਆ ਹੈ ਜਦ ਕਰੀਬ 16 ਘੰਟੇ ਬੀਤ ਜਾਣ ਦੇ ਬਾਵਜੂੁਦ ਨੋਜਵਾਨ ਦੀ ਕੋਈ ਉੱਘ ਸੁੱਘ ਨਹੀ ਨਿਕਲ ਰਹੀ। ਉਧਰ ਥਾਣਾ ਸਿਟੀ ਦੇ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਉਕਤ ਗੱਡੀ ਦੇ ਆਉਣ ਜਾਣ ਵਾਲੇ ਰਾਹ ਵਿਚਲੇ ਲੱਗੇ ਕੈਮਰਿਆਂ ਨੂੰ ਖੰਘਾਲਣ ਦੇ ਨਾਲੋ ਨਾਲ ਆਲੇ ਦੁਆਲੇ ਦੇ ਜਿਲ੍ਹਿਆਂ ਦੀ ਪੁਲਿਸ ਤੋ ਉਕਤ ਨੌਜਵਾਨ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਪਰ ਖਬਰ ਲਿਖੇ ਜਾਣ ਗੱਲ ਕਿਸੇ ਥੜੇ ਥੁਹ ਨਹੀ ਲੱਗ ਰਹੀ। ਉਧਰ ਥਾਣਾ ਮੁੱਖੀ ਕੁਲਜਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਦ ਉਨ੍ਹਾਂ ਕਿਹਾ ਕਿ ਉਹ ਵੀ ਸ਼ਹਿਰ ਵਿਚਲੇ ਕੈਮਰੇ ਖੰਘਾਲ ਰਹੇ ਹਨ, ਪਤਾ ਲੱਗਣ ਸਾਰ ਹੀ ਦੱਸਿਆਂ ਜਾਵੇਗਾ। ਉਧਰ ਇਕ ਧੁੰਦਲੀ ਜਿਹੀ ਵੀਡੀਓ ਵਿਚ ਉਕਤ ਗੱਡੀ ਅੱਗੇ ਬਾਹਰੀ ਕਿਸੇ ਸੂਬੇ ਦਾ ਨੰਬਰ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਭਾਵੇਂ ਇਸ ਬਾਰੇ ਕੋਈ ਸਪੱਸਟ ਨਹੀ ਹੋ ਰਿਹਾ।