ਜਦ ਰੰਗਰਲੀਆ ਮਨਾਉਣ ਤੋ ਪਹਿਲਾ ਹੀ ਰੰਗ ਵਿਚ ਭੰਗ ਪੈ ਗਿਆ-
7ਡੇਅ ਨਿੳੂਜ ਸਰਵਿਸ
ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬਣੇ ਖਾਣ ਪੀਣ ਵਾਲੇ ਹੋਟਲ ਅੱਜ ਕੱਲ ਮਨਚਲਿਆਂ ਅਤੇ ਰੰਗਰਲੀਆ ਦੇ ਅੱਡਿਆਂ ਵਜੋ ਵੀ ਮਸ਼ਹੂਰ ਹਨ, ਪਰ ਬੀਤੇ ਦਿਨੀ ਇਥੋ 5/7 ਕਿਲੋਮੀਟਰ ਦੂਰ ਸਥਿਤ ਇਕ ਹੋਟਲ ਵਿਚ ਰਾਤ ਵੇਲੇ ਰੰਗਰਲੀਆ ਬਣਾਉਣ ਆਏ ਦੋ ਵੀ.ਆਈ.ਪੀ ਪੜੇ ਲਿਖੇ ਜੋੜਿਆਂ ਦੇ ਅਜਿਹਾ ਰੰਗ ਵਿਚ ਭੰਗ ਪਿਆ ਕਿ ਦੋਵੇ ਮੁੰਡੇ ਆਪਣੀਆ ਸਹੇਲੀਆ ਨੂੰ ਸੰਭਾਲਦੇ ਹੀ ਥੱਕ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾ ਦੋ ਪੜੇ ਲਿਖੇ (well educated) ਜੋੜੇ ਸੂਰਜ ਦੀ ਟਿੱਕੀ ਛਿਪਣਸਾਰ ਹੀ ਇਕ ਹੋਟਲ ਵਿਚ ਰਾਤ ਵੇਲੇ ਰੰਗਰਲੀਆ ਮਨਾਉਣ ਲਈ ਆਏ, ਜੋ ਚਾਰੇ ਨੇ ਪਹਿਲਾ ਥੋੜਾ ਸਰੂਰ ਬਣਾਉਣ ਲਈ ਪੈਂਗ ਲਗਾਉਣਾ ਸ਼ੁੂਰੂ ਕੀਤਾ, ਪੈਂਗ ਦੇ ਚਲੇ ਦੌਰ ਵਿਚ ਦੋਵੇ ਕੁੜੀਆ ਅਜਿਹੀਆ ਡੁੱਬੀਆ ਕਿ ਉਹ ਆਪਣੀ ਸ਼ਰੀਰਕ ਸਮਰੱਥਾ ਤੋ ਜਿਆਦਾ ਵਾਇਨ ਪੀ ਗਈਆ। ਸ਼ਰਾਬ ਦੇ ਚਲੇ ਦੌਰ ਦੌਰਾਨ ਇਕ ਦੂਜਿਆਂ ਦੀ ਬਾਹਾਂ ਵਿਚ ਬਾਹਾਂ ਪਾ ਕੇ ਥਿਰਕਦੇ ਇਹ ਨੋਜਵਾਨਾਂ ਦਾ ਉਸ ਵੇਲੇ ਬੁਰਾ ਹਾਲ ਹੋਣ ਲੱਗਿਆ ਜਦ ਦੋਵੇ ਕੁੜੀਆ ਦੀ ਸਿਹਤ ਅਚਾਨਕ ਖਰਾਬ ਹੋਣ ਲੱਗੀ, ਸ਼ਾਇਦ ਇਹ ਦੋਵੇ ਕੁੜੀਆ ਨੇ ਪਹਿਲਾ ਕਦੇ ਵਾਇਨ ਨਾ ਪੀਤੀ ਹੋਵੇ ਜਾਂ ਫੇਰ ਖਾਣ ਪੀਣ ਨਾ ਫਿੱਟ ਆਇਆ ਹੋਵੇ। ਜਿਸ ਕਾਰਨ ਦੋਵੇ ਕੁੜੀਆਂ ਨੇ ਉੱਛਲ-2 ਆਪਣੇ ਕਪੜਿਆਂ ਸਣੇ ਆਪਣੇ ਸਾਥੀ ਮੁੰਡਿਆਂ ਦੇ ਕੱਪੜੇ ਅਤੇ ਹੋਟਲ ਦਾ ਮੇਨ ਖਾਣ ਪੀਣ ਵਾਲਾ ਹਾਲ ਉੱਲਟੀਆ ਕਰਕੇ ਭਰ ਦਿੱਤਾ। ਪਰ ਇਸ ਨਾਲੋ ਵੀ ਜਿਆਦਾ ਜਰੂਰੀ ਉਨ੍ਹਾਂ ਦੀ ਸਿਹਤ ਪੱਖੋ ਸੰਭਾਲ ਕਰਨੀ ਸੀ। ਇਕ ਵਿਅਕਤੀ ਨੇ ਦੱਸਿਆਂ ਕਿ ਸਰਕਾਰੀ ਹਸਪਤਾਲ ਵਿਚ ਉਹ ਇਨ੍ਹਾਂ ਨੂੰ ਲੈ ਕੇ ਆਉਣ ਤੋ ਡਰ ਗਏ ਕਿਉਕਿ ਸਰਕਾਰੀ ਰਿਕਾਰਡ ਵਿਚ ਸਭ ਕੁਝ ਦਰਜ ਹੋ ਜਾਣਾ ਸੀ, ਦੋਵੇ ਨੌਜਵਾਨਾਂ ਨੇ ਆਪਣੀ ਮਜਬੁੂਰੀ ਹੋਟਲ ਮਾਲਿਕ ਨੂੰ ਦੱਸੀ। ਜਿਸ ’ਤੇ ਹੋਟਲ ਮਾਲਿਕ ਨੇ ਨਾਲ ਲੱਗਦੇ ਪਿੰਡ ਦੇ ਆਪਣੇ ਕਿਸੇ ਜਾਣਕਾਰ ਡਾਕਟਰ ਦੇ ਕੰਪਾੳੂੁਡਰ ਨੂੰ ਸੱਦ ਕੇ ਦਵਾਈ ਦਿਵਾਈ। ਗਿੱਲੇ ਕੱਪੜਿਆਂ ਨਾਲ ਹੀ ਆਪਣੀਆ ਸਹੇਲੀਆ ਨੂੰ ਗੱਡੀ ਵਿਚ ਪਾ ਕੇ ਤਲੀਆ ਧੱਸਦੇ ਨੌਜਵਾਨ ਮੰਜਿਲ ਵੱਲ ਨੂੰ ਚਾਲੇ ਪਾ ਗਏ।