ਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾ
ਬਠਿੰਡਾ, 21 ਅਪ੍ਰੈਲ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਲੋਕ ਸਭਾ ਹਲਕਾ ਬਠਿੰਡਾ ਤੋ ਭਾਜਪਾ ਉਮੀਦਵਾਰ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਨੇ ਬਠਿੰਡਾ ਸ਼ਹਿਰ ਅੰਦਰ ਕਈ ਨੁੱਕੜ ਸਿਆਸੀ ਮੀਟਿੰਗਾਂ ਕੀਤੀਆ। ਮੀਟਿੰਗਾਂ ਵਿਚ ਪੁੱਜਣ ਤੋ ਪਹਿਲਾ ਸ਼ਹਿਰ ਦੇ ਕਈ ਥਾਵਾਂ ’ਤੇ ਸ੍ਰੀਮਤੀ ਮਲੂਕਾ ਦਾ ਔਰਤਾਂ ਨੇ ਭਰਵਾਂ ਸਵਾਗਤ ਕੀਤਾ। ਭਾਜਪਾ ਉਮੀਦਵਾਰ ਸ੍ਰੀਮਤੀ ਮਲੂਕਾ ਨੇ ਮੀਟਿੰਗਾਂ ਦੌਰਾਨ ਵੱਡੀ ਗਿਣਧਤੀ ਵਿਚ ਹਾਜਰੀਨ ਸ਼ਹਿਰੀਆਂ ਨੂੰ“ਕੇਂਦਰ ਸਰਕਾਰ ਦੀਆ ਪ੍ਰਾਪਤੀਆ ਨੂੰ ਵਿਸਥਾਰਪੂਰਵਕ ਢੰਗ ਨਾਲ ਗਿਣਾਉਦਿਆਂ ਕਿਹਾ ਕਿ ਬਠਿੰਡਾ ਨੂੰ ਏਮਜ ਅਤੇ ਕੇਂਦਰੀ ਯੂਨੀਵਰਸਿਟੀ ਵਰਗੇ ਤੋਹਫੇ ਭਾਜਪਾ ਨੇ ਦਿੱਤੇ ਹਨ, ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਨਿਧੀ, ਆਯੂਸਮਾਨ ਭਾਰਤ ਵਰਗੀਆਂ ਸਕੀਮਾਂ, ਪ੍ਰਧਾਨ ਮੰਤਰੀ ਅਵਾਸ ਯੋਜਨਾ ਰਾਹੀ ਹਰੇਕ ਗਰੀਬ ਦੇ ਘਰ ਹਰ ਸਹੂਲਤ ਦੇਣ, ਮੁਫਤ ਅਨਾਜ ਸਣੇ ਅਨੇਕਾਂ ਲੋਕ ਪੱਖੀ ਸਕੀਮਾਂ ਰਾਹੀ ਦੇਸ਼ ਵਾਸੀਆਂ ਨੂੰ ਸਹੂਲਤਾਂ ਦਿੱਤੀਆ, ਭਾਵੇਂ ਇਹ ਤਾਂ ਸੁਰੂਆਤ ਹੈ, ਭਾਜਪਾ ਦੀ ਤੀਜੀ ਵਾਰ ਸਰਕਾਰ ਆਉਣ ’ਤੇ ਕੇਂਦਰ ਦੀ ਮੋਦੀ ਸਰਕਾਰ ਬਠਿੰਡਾ ਨੂੰ ਦੇਸ਼ ਦਾ ਨੰਬਰ ਦਾ ਸਹਿਰ ਬਣਾਉਣ ਵਿਚ ਕੋਈ ਕਸਰ ਨਹੀ ਛੱਡੀ ਜਾਵੇੇਗੀ। ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅਕਾਲੀਆਂ ’ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਕੁਝ ਧਿਰਾਂ ਬਠਿੰਡਾ ਵਿਚ ਏਮਜ ਬਣਾਉਣ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸਿਸ ਕਰ ਰਹੀਆਂ ਹਨ, ਜਦਕਿ ਸੱਚਾਈ ਤੋ ਲੋਕ ਭਲੀਭਾਂਤ ਜਾਣੂੰ ਹਨ, ਕਿਉਕਿ ਅਸਲੀਅਤ ਇਹ ਹੈ ਕਿ ਬਠਿੰਡਾ ਵਿਚ ਏਮਜ ਅਤੇ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ, ਭਾਜਪਾ ਹਰ ਛੋਟੇ ਸਹਿਰ ਨੂੰ ਸਮਾਰਟ ਸਿਟੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾ ਕੇ ਸਿੱਖਾਂ ਨੂੰ ਜੋ ਸਤਿਕਾਰ ਦਿੱਤਾ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਦਕਿ ਇਕ ਪਾਸੇ ਅਯੁੱਧਿਆ ਵਿਚ ਸ੍ਰੀ ਰਾਮ ਮੰਦਰ ਬਣਾ ਕੇ ਮੋਦੀ ਸਰਕਾਰ ਨੇ ਕਰੋੜਾਂ ਹਿੰਦੂਆਂ ਦੀ ਸਾਲਾਂ ਦੀ ਤਪੱਸਿਆ ਦਾ ਫਲ ਦਿੱਤਾ ਹੈ ਅਤੇ ਦੂਜੇ ਪਾਸੇ ਛੋਟੇ ਸਾਹਿਬਜਾਦਿਆਂ ਦਾ ਸਹੀਦੀ ਦਿਹਾੜਾ ਮਨਾਉਣ ਦਾ ਐਲਾਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਵੀ ਸਨਮਾਨ ਕੀਤਾ ਹੈ। ਸ੍ਰੀਮਤੀ ਮਲੂਕਾ ਨੇ ਅੱਗੇ ਕਿਹਾ ਕਿ ਤੁਹਾਡੀ ਇਕ ਵੋਟ ਨਾਲ ਬਠਿੰਡਾ ਦੀ ਆਵਾਜ ਸੰਸਦ ਤੱਕ ਗੂੰਜੇਗੀ। ਉਨ੍ਹਾਂ ਕਈ ਖੇਤਰਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਭਾਜਪਾ ਦੇ ਜਿਲਾ ਦਫਤਰ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ, ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਦਾ ਪ੍ਰਣ ਕੀਤਾ। ਉਧਰ ਸਾਬਕਾ ਚੇਅਰਮੈਨੜ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਮਲੂਕਾ ਪਰਿਵਾਰ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸੇਵਾ ਕਰ ਰਿਹਾ ਹੈ, ਜੋ ਭਵਿੱਖ ਵਿਚ ਵੀ ਜਾਰੀ ਰਹੇਗੀ। ਇਸ ਮੌਕੇ ਸਰੂਪ ਚੰਦ ਸਿੰਗਲਾ ਜਿਲਾ ਪ੍ਰਧਾਨ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰੀ ਹਾਜਰ ਸਨ।