ਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ
ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗ
ਬਰਨਾਲਾ, ਲੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾ/ਗੁਰਪ੍ਰੀਤ ਸਿੰਘ,
ਸਥਾਨਕ ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਭੂਤ ਪਰਿਵਾਰ ਦੀ ਹੋਣਹਾਰ ਧੀ ਨੇ ਜੱਜ ਬਣ ਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਜਿਸ ਤੋ ਬਾਅਦ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਹੈ ਜਦਕਿ ਸਭ ਤੋ ਵੱਡੀ ਗੱਲ ਇਹ ਹੈ ਕਿ ਨਵ ਨਿਯੁਕਤ ਧੀ ਜੀਆ ਗਰਗ ਨੇ ਪਹਿਲੀ ਵਾਰ ਵਿਚ ਹੀ ਪੰਜਾਬ ਅੰਦਰ ਪੀ.ਸੀ.ਐਸ (ਜੁਡੀਸ਼ਰੀ) ਦੀ ਪ੍ਰੀਖਿਆ ਪਾਸ ਕੀਤੀ ਹੈ। ਨਵ ਨਿਯੁਕਤ ਜੱਜ ਬਣੀ ਜੀਆ ਗਰਗ ਪੁੱਤਰੀ ਸ੍ਰੀਮਤੀ ਕੁਸ਼ਲ ਗਰਗ ਅਤੇ ਸੰਜੀਵ ਗਰਗ ਆਸ਼ੂ ਪੁੱਤਰ ਸਵ: ਮੇਘ ਰਾਜ ਭੂਤ ਨੇ ਮੀਡੀਆ ਨੂੰ ਦੱਸਿਆਂ ਕਿ ਉਸ ਨੇ ਦਸਵੀਂ ਤੱਕ ਦੀ ਸਿੱਖਿਆ ਬਰਨਾਲਾ ਦੇ ਮਦਰ ਟੀਚਰ ਸਕੂਲ ਵਿਚ ਅਤੇ +2 ਤੱਕ ਦੀ ਕਾਮਰਸ ਦੀ ਪੜਾਈ ਸੇਂਟ ਜੈਵੀਅਰ ਸਕੂਲ ਬਠਿੰਡਾ ਤੋ ਪਾਸ ਕੀਤੀ। ਜਿਸ ਤੋ ਬਾਅਦ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵਿਚੋ ਪੰਜ ਸਾਲ ਦਾ ਬੀ.ਕਾਮ ਐਲ.ਐਲ.ਬੀ ਦਾ ਕੋਰਸ ਵਧੀਆ ਅੰਕਾਂ ਨਾਲ ਪਾਸ ਕੀਤਾ ਜਦਕਿ ਐਲ.ਐਲ.ਐਮ ਨੈਸ਼ਨਲ ਲਾਅ ਯੂਨੀਵਰਸਿਟੀ ਜੋਧਪੁਰ ਤੋ ਪਾਸ ਕਰਕੇ ਕਾਨੂੰਨ ਦੀ ਮਾਸਟਰ ਡਿਗਰੀ ਹਾਸਿਲ ਕੀਤੀ। ਜੀਆ ਗਰਗ ਨੇ ਅੱਗੇ ਦੱਸਿਆਂ ਕਿ ਉਨ੍ਹਾਂ ਦੇ ਦਾਦਾ ਸਵ: ਮੇਘ ਰਾਜ ਭੂਤ ਦਾ ਸੁਪਨਾ ਸੀ ਕਿ ਉਹ ਜੱਜ ਬਣੇ, ਇਥੋ ਤੱਕ ਕਿ ਉਹ ਬਚਪਣ ਤੋ ਹੀ ਉਸ ਨੂੰ ਜੱਜ ਦੇ ਨਾਂਅ ਨਾਲ ਬੁਲਾਉਦੇ ਸਨ, ਪਰ ਤਸੱਲੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੇ (ਦਾਦਾ) ਦੇ ਜਹਾਨ ਤੋ ਰੁਖਸਤ ਹੋਣ ਤੋ ਪਹਿਲਾ ਉਨ੍ਹਾਂ ਨੂੰ ਉਸ ਦੇ ਜੱਜ ਬਣਨ ਬਾਰੇ ਪਤਾ ਲੱਗ ਗਿਆ ਸੀ। ਜੱਜ ਜੀਆ ਗਰਗ ਨੇ ਦੱਸਿਆਂ ਕਿ ਪੀ.ਸੀ.ਐਸ ਦੀ ਪੜਾਈ ਦੇ ਨਾਲੋ ਨਾਲ ਉਹ ਕਈ ਕਾਨੂੰਨ ਸਬੰਧੀ ਕਿਤਾਬਾਂ ਲਿਖਣ ਵਾਲੇ ਪ੍ਰੋਫੈਸਰ ਕਮ ਕਾਨੂੰਨਨ ਮਾਹਿਰਾਂ ਦੀਆ ਕਈ ਲਿਖਤਾਂ ਵੀ ਜਿੱਥੇ ਪੜਦੀ ਰਹੀ ਹੈ, ਉਥੇ ਚੀਫ ਜਸਟਿਸ ਸਾਬਿ ਦੀਆ ਕਈ ਜੱਜਮੈਟਾਂ ਦਾ ਵੀ ਉਸ ਨੇ ਅਧਿਐਨ ਕੀਤਾ ਹੈ ਤਾਂ ਜੋ ਮਾਹਿਰ ਲੋਕਾਂ ਵੱਲੋ ਦਿੱਤੀ ਜੱਜਮੈਂਟ ਨਾਲ ਗਿਆਨ ਵਿਚ ਵਾਧਾ ਹੋ ਸਕੇ। ਉਨ੍ਹਾਂ ਆਪਣੀ ਸਫਲਤਾ ਸਬੰਧੀ ਕਿਹਾ ਕਿ ਮਿਹਨਤ ਨਾਲ ਕਿਸੇ ਵੀ ਮੰਜਿਲ ’ਤੇ ਪੁੱਜਿਆ ਜਾ ਸਕਦਾ ਹੈ, ਭਾਵੇਂ ਕਈ ਵਾਰ ਮੰਜਿਲ ਤੱਕ ਉਪੜਣ ਦਾ ਰਾਹ ਕਾਫੀ ਔਖਾ ਹੁੰਦਾ ਹੈ, ਪਰ ਨਿਸਚੇ ਕਰਨ ਨਾਲ ਇਨਸਾਨ ਸਫਲਤਾ ਜਰੁੂਰ ਹਾਸਿਲ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਸਰਕਾਰ ਵੱਲੋ ਉਨ੍ਹਾਂ ਦੀ ਡਿੳੂਟੀ ਪਟਿਆਲਾ ਜਿਲ੍ਹੇਂ ਅੰਦਰ ਲਗਾਈ ਗਈ ਹੈ, ਜਿਸ ਦੌਰਾਨ ਕਾਨੂੰਨ ਵਿਭਾਗ ਦੀਆ ਹਦਾਇਤਾਂ ਤਹਿਤ ਚੰਡੀਗੜ੍ਹ ਵਿਖੇ ਸਿਖਲਾਈ ਵੀ ਲੈਣਗੇ। ਉਧਰ ਪਰਿਵਾਰ ਨੇ ਜੀਆ ਗਰਗ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸੰਜੀਵ ਗਰਗ ਆਸੂੁ ਭੂਤ, ਸ੍ਰੀਮਤੀ ਕੁਸ਼ਲ ਗਰਗ, ਮਿੰਟਾ ਗਰਗ, ਸ੍ਰੀਮਤੀ ਨਿਧੀ ਗਰਗ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਜੈਕੀ ਭੂਤ, ਸੰਯਮ ਗਰਗ ਬੰਨੀ ਆਦਿ ਪਰਿਵਾਰਿਕ ਮੈਂਬਰ ਹਾਜਰ ਸਨ। ਜਿਕਰਯੋਗ ਹੈ ਕਿ ਤਪਾ ਇਲਾਕੇ ਅੰਦਰ ਜੱਜ ਬਣਨ ਵਾਲੀ ਜੀਆ ਪਹਿਲੀ ਲੜਕੀ ਹੈ।
-------------------------
तपा के भूत परिवार की प्रतिभाशाली बेटी जिया गर्ग ने जज के रूप में नाम कमाया
कड़ी मेहनत से कोई भी मंजिल पाई जा सकती है-जज जिया गर्ग
बरनाला, लुभाश सिंगला/गुरप्रीत सिंह,
स्थानीय शहर के प्रमुख व्यवसायियों एवं समाजसेवियों भूत परिवार की प्रतिभावान बेटी ने जज बनकर सफलता हासिल की है। जिसके बाद पूरे इलाके में खुशी की लहर है, वहीं सबसे बड़ी बात यह है कि नवनियुक्त बेटी जिया गर्ग ने पहली बार पंजाब में पीसीएस (न्यायपालिका) की परीक्षा पास की है. नवनियुक्त जज जिया गर्ग पुत्री श्रीमती कुशल गर्ग और संजीव गर्ग आशु पुत्र श्री मेघ राज भूत ने मीडिया को बताया कि उन्होंने अपनी 10वीं तक की शिक्षा मदर टीचर स्कूल, बरनाला से और कॉमर्स की +2 तक की शिक्षा सेंट जेवियर्स स्कूल से की। , बठिंडा पास हुआ जिसके बाद उन्होंने पंजाब यूनिवर्सिटी के लॉ डिपार्टमेंट से पांच वर्षीय बीकॉम एलएलबी कोर्स अच्छे अंकों के साथ पास किया, जबकि नेशनल लॉ यूनिवर्सिटी, जोधपुर से एलएलएम पास किया और लॉ में मास्टर डिग्री हासिल की। जिया गर्ग ने आगे कहा कि उनके दादा मेघ राज भूत का जज बनने का सपना था, यहां तक कि वह बचपन से ही उन्हें जज के नाम से बुलाते थे, लेकिन सांत्वना की बात यह है कि उनके (दादा) सेवानिवृत्त होने से पहले ही दुनिया से उन्हें अपने जज बनने के बारे में पता चला. न्यायाधीश जिया गर्ग ने कहा कि पीसीएस की पढ़ाई के साथ-साथ वह प्रोफेसर सह कानूनी विशेषज्ञों के कई लेखन भी पढ़ रही हैं, जिन्होंने कानून पर कई किताबें लिखी हैं, जबकि उन्होंने मुख्य न्यायाधीश सबी के कई न्यायाधीशों का भी अध्ययन किया है ताकि ज्ञान में वृद्धि हो सके विशेषज्ञों ने दिया फैसला. अपनी सफलता के बारे में उन्होंने कहा कि कड़ी मेहनत से कोई भी मुकाम हासिल कर सकता है, हालांकि कभी-कभी उस मुकाम तक पहुंचने का रास्ता बहुत कठिन होता है, लेकिन दृढ़ निश्चय से इंसान सफलता जरूर हासिल करता है. उन्होंने यह भी कहा कि सरकार की ओर से उनकी ड्यूटी पटियाला जिले में लगाई गई है, इस दौरान वह कानून विभाग के निर्देशों के तहत चंडीगढ़ में प्रशिक्षण भी लेंगे। वहीं, परिजनों ने जिया गर्ग का मुंह मीठा कराया. इस अवसर पर संजीव गर्ग आसू भूत, श्रीमती कुशल गर्ग, मिनता गर्ग, श्रीमती निधि गर्ग, पवन कुमार बतरा स्टेट अवार्डी, जैकी भूत, संयम गर्ग बनी आदि परिवार के सदस्य उपस्थित थे। गौरतलब है कि जिया तपा इलाके में जज बनने वाली पहली लड़की हैं।