ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ
ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
7ਡੇਅ ਨਿੳੂੁਜ ਸਰਵਿਸ :- ਸਥਾਨਕ ਸ਼ਹਿਰ ਦੇ ਡਾਕਟਰਜ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ ਅਤੇ ਕਾਰੋਬਾਰੀ ਰਾਵਿੰਦਰ ਬਾਂਸਲ ਦੇ ਪਿਤਾ ਅਤੇ ਸਮਾਜ ਅੰਦਰ ਮਿਹਨਤ, ਈਮਾਨਦਾਰੀ ਅਤੇ ਹੋਣਹਾਰ ਬੱਚਿਆਂ ਕਾਰਨ ਖਾਸ ਸਥਾਨ ਰੱਖਣ ਵਾਲੇ ਸ਼ਾਮ ਲਾਲ ਬਾਂਸਲ (82) ਤਾਜੋਕੇ ਸੰਖੇਪ ਬਿਮਾਰੀ ਤੋ ਬਾਅਦ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਜਿਨ੍ਹਾਂ ਦੀ ਅੰਤਿਮ ਯਾਤਰਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਹਿਰੀ, ਕਾਰੋਬਾਰੀ, ਜੱਥੇਬੰਦੀਆਂ ਦੇ ਨੁੰਮਾਇੰਦੇ, ਰਾਜਸੀ ਆਗੂ, ਵਿਭਾਗਾਂ ਦੇ ਅਧਿਕਾਰੀ ਅਤੇ ਰਿਸ਼ਤੇਦਾਰਾਂ ਸਣੇ ਪਰਿਵਾਰ ਦੇ ਸੁਨੇਹੀਆਂ ਨੇ ਸ਼ਿਰਕਤ ਕੀਤੀ। ਸ਼ਾਮ ਲਾਲ ਬਾਂਸਲ ਨੇ ਆਪਣਾ ਪੂਰਨ ਜੀਵਨ ਸਧਾਰਨ ਢੰਗ ਤਰੀਕੇ ਨਾਲ ਆਪਣੇ ਕਾਰੋਬਾਰ ਅਤੇ ਪਰਿਵਾਰ ਨੂੰ ਪਹਿਲ ਦੇ ਕੇ ਬਿਤਾਇਆ। ਪਿਛਲੇ ਕੁਝ ਸਮੇਂ ਤੋ ਬਜੁਰਗ ਅਵਸਥਾ ਹੋਣ ਕਾਰਨ ਆਮ ਬਿਮਾਰੀ ਤੋ ਪੀੜਿਤ ਸਨ ਪਰ ਘਰ ਵਿਚ ਹੀ ਪੁੱਤ ਨੂੰਹ ਦੇ ਡਾਕਟਰ ਅਤੇ ਪੁੱਤ ਪੋਤਰਿਆਂ ਦੀ ਵਧੀਆ ਸੇਵਾਵਾਂ ਅਤੇ ਚੰਗੀ ਦੇਖ ਰੇਖ ਕਾਰਨ ਵਧੀਆ ਢੰਗ ਨਾਲ ਆਪਣਾ ਆਖਿਰੀ ਵੇਲਾ ਲੰਘਾ ਰਹੇ ਸਨ। ਜਿਨ੍ਹਾਂ ਨੇ ਅੱਜ ਸਵੇਰੇ ਆਖਿਰੀ ਸਾਹ ਲਿਆ। ਬਾਂਸਲ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਸਮੁੱਚੇ ਸ਼ਹਿਰ ਦੇ ਲੋਕ ਉਮੜੇ। ਬਾਂਸਲ ਪਰਿਵਾਰ ਵੱਲੋ ਉਨ੍ਹਾਂ ਦੇ ਪੁੱਤਰਾਂ ਰਾਵਿੰਦਰ ਬਾਂਸਲ, ਡਾ ਨਰੇਸ਼ ਬਾਂਸਲ, ਪੋਤਰੇ ਰੋਹਿਤ ਬਾਂਸਲ, ਡਾ ਆਰੁਸ਼ ਬਾਂਸਲ ਅਤੇ ਸੋਨੀ ਬਾਂਸਲ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ। ਪਰਿਵਾਰ ਦੇ ਮੁੱਖੀ ਰਾਵਿੰਦਰ ਬਾਂਸਲ ਅਤੇ ਡਾ ਨਰੇਸ਼ ਬਾਂਸਲ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਧਾਰਮਿਕ ਸ਼ਖਸ਼ੀਅਤ ਸੰਤ ਰਾਜਗਿਰ ਰਾਜ ਜੀ ਸੰਚਾਲਕ ਵੀਰਗਿਰ ਰਾਜ ਆਸ਼ਰਮ, ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉਗੋਕੇ ਹਲਕਾ ਭਦੌੜ, ਡਾ ਸੁਰਿੰਦਰ ਬਾਂਸਲ ਸਾਬਕਾ ਡਾਇਰੈਕਟਰ ਸਿਹਤ ਵਿਭਾਗ, ਲੋਕਲ ਡਾਕਟਰਜ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਗਸੀਰ ਸਿੰਗਲਾ ਲੱਕੀ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ, ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਅਰਵਿੰਦ ਰੰਗੀ ਪ੍ਰਧਾਨ ਕਾਂਵੜ ਸੰਘ ਤਪਾ, ਡਾ ਬਾਲ ਚੰਦ ਬਾਂਸਲ, ਸੱਤਪਾਲ ਮੋੜ ਉਦਯੋਗਪਤੀ ,ਸੁਸ਼ੀਲ ਕੁਮਾਰ ਸੰਤਾਂ , ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਸੰਜੂ ਗੁਪਤਾ ਉਦਯੋਗਪਤੀ, ਸੰਜੀਵ ਕੁਮਾਰ ਆਸ਼ੂ, ਕੱਚਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਅਸ਼ੋਕ ਕੁਮਾਰ ਭੂਤ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਗਦੇਵ ਸਿੰਘ ਮੈਨੇਜਰ ਪੰਜਾਬ ਰਾਜ ਵੇਅਰਹਾੳੂਸ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮਿੱਤਲ ਮੌਟੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਜਿੰਦਲ, ਮਨੋਜ ਸਿੰਗਲਾ, ਕਾਕਾ ਸਿੰਗਲਾ, , ਰਘਵੀਰ ਚੰਦ ਅੱਗਰਵਾਲ ਪ੍ਰਧਾਨ, ਅਨੀਸ਼ ਮੋੜ ਸਾਬਕਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਰਾਵਿੰਦਰ ਗਰਗ ਨਿਉਲਾ, ਪ੍ਰੋ ਅਮਰੀਸ਼ ਕੁਮਾਰ, ਮਨੋਜ ਚੋਧਰੀ, ਅਸ਼ਵਨੀ ਕੁਮਾਰ ਬਹਾਵਲਪੁਰੀਆ ਭਾਜਪਾ ਆਗੂ, ਰਾਕੇਸ਼ ਕੁਮਾਰ ਟੋਨਾ ਸਾਬਕਾ ਪ੍ਰਧਾਨ, ਧਰਮਪਾਲ ਬਾਂਸਲ ਸਮਾਜ ਸੇਵੀ, ਰਾਜ ਕੁਮਾਰ ਮੋੜ, ਪ੍ਰਸੋਤਮ ਲਾਲ ਮੋੜ, ਵਿਕਾਸ ਗਰਗ ਸ਼ੰਟੀ, ਬਿਮਲ ਕੁਮਾਰ ਧੂੁਰਕੋਟ, ਤਰਸੇਮ ਲਾਲ ਬਾਂਸਲ ਸਾਬਕਾ ਮੈਨੇਜਰ, ਪਵਨ ਕੁਮਾਰ ਭੂਤ, ਜੀਵਨ ਕੁਮਾਰ ਭੂਤ, ਦਵਿੰਦਰ ਦੀਕਿਸ਼ਤ ਟੀਟੂ ਸਾਬਕਾ ਕੌਸਲਰ, ਪਵਨ ਕੁਮਾਰ ਬਤਾਰਾ ਸਟੇਟ ਐਵਾਰਡੀ, ਸੁਰੇਸ਼ ਬਾਂਸਲ ਸ਼ੇਸ਼ੀ, ਦੀਪਕ ਗੋਇਲ ਗੱਗ, ਵਿਨੋਦ ਬਾਂਸਲ, ਵਿਜੈ ਗੋਇਲ, ਰਾਜੇਸ਼ ਕੁਮਾਰ ਆਰ.ਕੇ, ਰਾਜੇਸ਼ ਕੁਮਾਰ ਮੱਖਣ, ਬੁੱਧ ਰਾਮ ਕਾਲਾ ਸਾਬਕਾ ਕੌਸਲਰ, ਮਦਨ ਲਾਲ ਘੜੈਲਾ, ਤਰਲੋਕ ਚੰਦ ਤੋਤੀ, ਮਦਨ ਲਾਲ ਮਿੱਤਲ ਸਾਬਕਾ ਕੌਸਲਰ, ਦਰਸ਼ਨ ਲਾਲ ਪਟਵਾਰੀ, ਰਾਕੇਸ਼ ਕੁਮਾਰ ਡਿੰਪੀ, ਮਦਨ ਲਾਲ ਸਿੰਗਲਾ ਉਦਯੋਗਪਤੀ, ਧਰਮਪਾਲ ਸ਼ਰਮਾ ਕੌਸਲਰ ਅਤੇ ਸਮਾਜ ਸੇਵੀ, ਅਸ਼ਵਨੀ ਕੁਮਾਰ ਮੁੰਦਰੀ, ਡਾ ਧੀਰਜ ਸ਼ਰਮਾ, ਪ੍ਰੋ ਅਮਰੀਸ਼ ਕੁਮਾਰ, ਐਡਵੋਕੈਟ ਜਨਕ ਰਾਜ ਗਾਰਗੀ, ਡਾ ਅਮਿਤ ਕੁਮਾਰ, ਬੇਅੰਤ ਸਿੰਘ ਮਾਂਗਟ ਪ੍ਰਧਾਨ, ਵਿਪਿਨ ਬਾਂਸਲ, ਨਰੇਸ਼ ਕੁਮਾਰ ਪ੍ਰਦੂਸ਼ਨ ਵਿਭਾਗ, ਪਰਮਜੀਤ ਸਿੰਘ ਪੰਮੀ ਢਿਲਵਾਂ, ਸੁਸੀਲ ਸ਼ੀਲੀ ਤਾਜੋਕੇ, ਮੰਗਾਂ ਰਾਮ ਫਰਮਾਸਿਸਟ, ਸੱਤਪਾਲ ਗੋਇਲ ਲੈਬ, ਰਮੇਸ਼ ਕੁਮਾਰ ਅਕਾਉਟੈਂਟ ਸਣੇ ਵੱਡੀ ਗਿਣਤੀ ਵਿਚ ਸ਼ਹਿਰੀ ਹਾਜਰ ਸਨ।