ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ
7ਡੇਅ ਨਿੳੂਜ ਸਰਵਿਸ
ਬਰਨਾਲਾ/ਤਪਾ ਮੰਡੀ:- ਜਿਲਾ ਬਰਨਾਲਾ ਦੇ ਤਪਾ ਰੇਲਵੇ ਪਲੇਟ ਫਾਰਮ ’ਤੇ ਬੀਤੀ ਰਾਤ ਇਕ ਮਾਲ ਗੱਡੀ ਵਿਚੋ ਕਈ ਕੁਇੰਟਲ ਚੋਲ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਕੱਲ ਇਕ ਮਾਲ ਗੱਡੀ ਹੰਡਿਆਇਆ ਤੋ ਬਠਿੰਡਾ ਵੱਲ ਨੂੰ ਜਾ ਰਹੀ ਸੀ। ਜਿਸ ਦੇ ਤਪਾ ਰੇਲਵੇ ਪਲੇਟ ਫਾਰਮ ’ਤੇ ਰੁਕਣ ਤੋ ਬਾਅਦ ਕੁਝ ਨੋਜਵਾਨਾਂ ਨੇ ਮਾਲ ਗੱਡੀ ਦੀ ਬੋਗੀ ਦੀ ਸੀਲ ਨੂੰ ਤੋੜ ਕੇ ਉਸ ਵਿਚੋ ਕਈ ਕੁੰਇਟਲ ਚੋਲ ਚੋਰੀ ਕਰ ਲਏ। ਜਿਸ ਤੋ ਬਾਅਦ ਅਚਾਨਕ ਹੀ ਪੁਲਿਸ ਨੂੰ ਇਸ ਸਬੰਧੀ ਭਿਣਕ ਲੱਗੀ ਅਤੇ ਹਰਕਤ ਵਿਚ ਆਈ ਪੁਲਿਸ ਦੇ ਡਰੋ ਚੋਰ ਚੋਲ ਛੱਡ ਕੇ ਭੱਜ ਨਿਕਲੇ। ਰੇਲਵੇ ਪੁਲਿਸ ਸਵੱਖਤੇ ਤੋ ਹੀ ਚੋਰਾਂ ਦੀ ਭਾਲ ਵਿਚ ਜੁਟ ਗਈ ਹੈ, ਬੇਸ਼ੱਕ ਇਸ ਮਾਮਲੇ ਵਿਚ ਕੁਝ ਪ੍ਰਵਾਸੀ ਵਿਅਕਤੀਆਂ ਨੂੰ ਪੁੱਛਗਿਛ ਲਈ ਪੁਲਿਸ ਨੇ ਬੁਲਾਇਆ ਵੀ ਹੈ, ਪਰ ਅਜੇ ਤੱਕ ਮਾਮਲੇ ਸਬੰਧੀ ਪੁਲਿਸ ਕੋਈ ਵੀ ਸਥਿਤੀ ਸਪੱਸ਼ਟ ਨਹੀ ਕਰ ਰਹੀ। ਰੇਲਵੇ ਪੁਲਿਸ ਨੇ ਮਾਲ ਗੱਡੀ ਵਿਚੋ ਚੋਲ ਚੋਰੀ ਹੋਣ ਅਤੇ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆਂ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪੁਲਿਸ ਚੋਰੀ ਦੇ ਮਾਮਲੇ ਦੇ ਮਾਸਟਰ ਮਾਇਡ ਨੂੰ ਹਿਰਾਸਤ ਵਿਚ ਲੈਣਾ ਚਾਹੁੰਦੀ ਹੈ। ਜਿਸ ਦੀ ਸ਼ਹਿ ’ਤੇ ਪਹਿਲਾ ਵੀ ਰੇਲਵੇ ਸਟੇਸ਼ਨ ਤੋ ਚੋਲ ਅਤੇ ਕੋਲਾ ਚੋਰੀ ਹੁੰਦਾ ਰਿਹਾ ਹੈ।