ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ
7ਡੇਅ ਨਿੳੂਜ ਸਰਵਿਸ
ਬਰਨਾਲਾ/ਤਪਾ ਮੰਡੀ :- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਬੀਤੇ ਕੱਲ ਹਲਕਾ ਭਦੌੜ ਵਿਚ ਹਲਕਾ ਇੰਚਾਰਜ ਐਡਵੋਕੈਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ਕੱਢੀ ਪੰਜਾਬ ਬਚਾਓ ਯਾਤਰਾ ਵਿਚ ਇਕ ਵਾਰ ਫੇਰ ਤਾਜੋਕੇ ਅਤੇ ਪੱਖੋ ਕਲਾਂ ਦੀ ਚੜਤ ਵਿਖਾਈ ਦਿੱਤੀ। ਯਾਤਰਾ ਵਿਚ ਸੈਕੜਿਆਂ ਦੀ ਗਿਣਤੀ ਵਿਚ ਪੁੱਜੇ ਟਰੈਕਟਰਾਂ ’ਤੇ ਅਕਾਲੀ ਆਗੂਆਂ/ਵਰਕਰਾਂ ਵਿਚ ਜਿੱਥੇ ਤਿੱਖੜ ਦੁਪਿਹਰ ਦੇ ਬਾਵਜੂਦ ਵੀ ਉਤਸ਼ਾਹ ਵਿਖਾਈ ਸੁਣਾਈ ਦੇ ਰਿਹਾ ਸੀ, ਉਥੇ ਯਾਤਰਾ ਵਿਚ ਹਿੱਸਾ ਲੈਣ ਵਾਲੇ ਟਰੈਕਟਰਾਂ ਵਿਚ ਸਭ ਤੋ ਵੱਡੇ ਕਾਫਲੇ ਤਾਜੋਕੇ ਤੋ ਪਰਮਜੀਤ ਸਿੰਘ ਪੰਮਾਂ ਤਾਜੋਕੇ ਜਿਲਾ ਜਨਰਲ ਸਕੱਤਰ, ਕਰਮਜੀਤ ਸਿੰਘ ਪੋਲਾ ਸਾਬਕਾ ਚੇਅਰਮੈਨ, ਬਲਤੇਜ ਸਿੰਘ ਬੋਘਾ ਸਾਬਕਾ ਸਰਪੰਚ ਅਤੇ ਪੱਖੋ ਕਲਾਂ ਤੋ ਸਾਬਕਾ ਸਰਪੰਚ ਅਤੇ ਪਾਰਟੀ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਮੈਂਬਰ ਸੁਖਪਾਲ ਸਿੰਘ ਸਮਰਾ ਦੀ ਅਗਵਾਈ ਵਿਚ ਹਿੱਸਾ ਲੈ ਰਹੇ ਸਨ। ਅਕਾਲੀ ਆਗੂਆਂ ਨੇ ਪੰਜਾਬ ਬਚਾਓ ਯਾਤਰਾ ਸਬੰਧੀ ਪਾਰਟੀ ਅਤੇ ਹਲਕਾ ਇੰਚਾਰਜ ਵੱਲੋ ਲਗਾਈ ਆਪਣੀ ਡਿੳੂਟੀ ਨੂੰ ਵਧੀਆ ਢੰਗ ਨਾਲ ਨਿਭਾਇਆ, ਜਿਸ ਦੀ ਗੂੰਜ ਸ਼ੋਸ਼ਲ ਮੀਡੀਆ ’ਤੇ ਵੀ ਪਈ ਸੁਣਾਈ ਦਿੱਤੀ। ਮਾਮਲੇ ਸਬੰਧੀ ਅਕਾਲੀ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਵਿਕਾਸ ਅਤੇ ਤਰੱਕੀ ਪੰਜਾਬ ਅਤੇ ਹਲਕਾ ਭਦੌੜ ਦੀ ਅਕਾਲੀ ਦਲ ਦੇ ਰਾਜ ਵਿਚ ਹੋਈ ਹੈ, ਸ਼ਾਇਦ ਹੋਰਨਾਂ ਸਰਕਾਰਾਂ ਉਸ ਦੇ ਨੇੜੇ ਤੇੜੇ ਵੀ ਨਹੀ ਉਪੜੀਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪਿੰਡਾਂ ਅੰਦਰ ਤਾਂ ਲੋਕਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਭਾਰੀ ਲੀਡ ਨਾਲ ਇਥੋ ਵੋਟਾ ਪੈਣਗੀਆ। ਜਿਕਰਯੋਗ ਹੈ ਕਿ ਆਪ ਦੀ ਚਲੀ ਹਨੇਰੀ ਤਾਜੋਕੇ ਵਿਚ 2009, 2014, 2017, 2019 ਅਤੇ 2022 ਵਿਚ ਇਨ੍ਹਾਂ ਪਿੰਡਾਂ ਅੰਦਰ ਅਸਰ ਨਹੀ ਵਿਖਾ ਸਕੀ ਸੀ ਅਤੇ ਅਕਾਲੀ ਦਲ ਤਾਜੋਕੇ ਵਿਚ ਲਗਾਤਾਰ ਵਧਦਾ ਰਿਹਾ ਹੈ।