ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ
7ਡੇਅ ਨਿੳੂਜ ਸਰਵਿਸ
ਬਰਨਾਲਾ/ਤਪਾ ਮੰਡੀ :- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਲਕਾ ਭਦੌੜ ਅੰਦਰ ਪਾਰਟੀ ਉਮੀਦਵਾਰ ਐਡਵੋਕੈਟ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਅਜੇ ਟਿਕਾਣੇ ’ਤੇ ਉਪੜੀ ਵੀ ਨਹੀ ਹੋਣੀ ਕਿ ਸੁਖਬੀਰ ਬਾਦਲ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਇਕ ਦੂਜੇ ਖਿਲਾਫ ਅਸ਼ਲੀਲ ਅਤੇ ਅਸੱਭਿਅਕ ਭਾਸ਼ਾ ਦੀ ਵਰਤੋ ਕਰਨ ਲੱਗੇ। ਜਿਸ ਦਾ ਦੌਰ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਡੋਗਰ ਸਿੰਘ ਉਗੋਕੇ ਸਾਬਕਾ ਵਾਈਸ ਚੇਅਰਮੈਨ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ’ਤੇ ਇਕ ਪੋਸਟ ’ਜਿਹੜੇ ਅਕਾਲੀ ਵੱਡੇ ਆਹੁਦੇ ਅਤੇ ਸਟੇਜ ਤੇ ਅਗਲੀਆਂ ਸੀਟਾਂ ਭਾਲਦੇ ਨੇ, ਕੀ ਉਹ ਗਰਾਉਂਡ ਲੇਵਲ ਤੇ ਲੋਕਾਂ ਦੇ ਕਿੰਨੇ ਕੁ ਕੰਮ ਆਉਂਦੇ ਆ ਕੁਮੈਂਟ? ‘ ਪਾਉਣ ਦੀ ਦੇਰ ਸੀ ਕਿ ਪਿੰਡ ਤਾਜੋਕੇ ਦੇ ਇਕ ਅਕਾਲੀ ਦਲ ਨਾਲ ਜੁੜੇ ਨੌਜਵਾਨ ਨੇ ਸੁਖਬੀਰ ਬਾਦਲ ਨਾਲ ਟਰੈਕਟਰ ’ਤੇ ਬੈਠੇ ਜੈਲਦਾਰ ਖਿਲਾਫ ਇਹ ਟਿੱਪਣੀ ਕਰ ਦਿੱਤੀ ਕਿ ਟਰੈਕਟਰ ਤਾਂ ਤਾਜੋਕੇ ਵਿਚ 300 ਆਏ ਹਨ ਪਰ ਟਰੈਕਟਰ ’ਤੇ ਜੈਲਦਾਰ ਬੈਠਾ ਹੈ, ਜਿਸ ਦੀ ਅਕਾਲੀ ਦਲ ਨੂੰ ਕੀ ਦੇਣ ਹੈ। ਬਸ ਐਨਾ ਲਿਖਣ ਦੀ ਦੇਰ ਸੀ ਕਿ ਪਿੰਡ ਢਿਲਵਾਂ ਦਾ ਨੌਜਵਾਨ ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ ਨੇ ਉਕਤ ਨੌਜਵਾਨ ਖਿਲਾਫ ਟਿੱਪਣੀਆਂ ਕਰਨੀਆ ਸ਼ੁਰੂ ਕਰ ਦਿੱਤੀਆ। ਜਿਸ ਨੇ ਜੈਲਦਾਰ ਦੀਆ ਪ੍ਰਾਪਤੀਆ ਅਤੇ ਲੰਬਾਂ ਸਮਾਂ ਵੱਖ ਵੱਖ ਅਹੁਦਿਆਂ ’ਤੇ ਬਿਰਾਜਮਾਨ ਰਹੇ ਜੈਲਦਾਰ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਉਹ ਜੈਲਦਾਰ ਧੜੇ ਦੇ ਹੀ ਹਨ ਜਦਕਿ ਜੈਲਦਾਰ ਨੇ ਇਸ ਯਾਤਰਾ ਵਿਚ ਵੀ ਛੋਟੇ ਟਰੈਕਟਰ ਸਣੇ ਕਈ ਹੋਰ ਵਾਹਨਾਂ ਰਾਹੀ ਸਮੂਲੀਅਤ ਕੀਤੀ ਹੈ ਜਦਕਿ ਪਿੰਡ ਢਿਲਵਾਂ ਤੋ ਉਨ੍ਹਾਂ ਦੀ ਅਗਵਾਈ ਵਿਚ ਆਏ ਟਰੈਕਟਰ ਵੀ ਇਸੇ ਖਾਤੇ ਹੀ ਜੋੜੇ ਜਾਣ, ਰਹੀ ਗੱਲ ਟਰੈਕਟਰ ’ਤੇ ਬੈਠਣ ਦੀ, ਜਿਸ ਲਈ ਜੈਲਦਾਰ ਦਾ ਸਿਆਸੀ ਕੱਦ ਕਾਫੀ ਵੱਡਾ ਹੈ, ਪੂਰੇ ਦੂਜੇ ਪਾਸੇ ਬਾਅਦ ਵਿਚ ਅਨੇਕਾਂ ਅਕਾਲੀ ਦਲ ਨਾਲ ਜੁੜੇ ਨੌਜਵਾਨਾਂ ਨੇ ਤਾਜੋਕੇ ਦੇ ਨੌਜਵਾਨ ਦੇ ਹੱਕ ਵਿਚ ਵੀ ਟਿੱਪਣੀਆ ਕੀਤੀਆ ਅਤੇ ਉਕਤ ਤਾਜੋਕੇ ਦੇ ਨੌਜਵਾਨ ਨੇ ਵੀ ਆਪਣੇ ਖਿਲਾਫ ਵਰਤੀ ਭਾਸ਼ਾ ਦਾ ਜਵਾਬ ਉਸੇ ਹੀ ਭਾਸ਼ਾ ਵਿਚ ਦਿੱਤਾ। ਪਰ ਸਭ ਦੇ ਬਾਵਜੂਦ ਇਹ ਸਾਹਮਣੇ ਆਇਆ ਕਿ ਭਦੌੜ ਵਿਚ ਅਕਾਲੀ ਦਲ ਕਈ ਧੜਿਆਂ ਵਿਚ ਵੰਡਿਆ ਹੋਇਆ ਹੈ। ਜਿਸ ਲਈ ਅੱਗੇ ਆਉਣ ਵੀ ਡੱਗਰ ਵੀ ਵੱਖਰੇ ਸਿਆਸੀ ਮੌੜ ਕੱਟੇਗੀ। --