Sunday, April 20, 2025
BREAKING NEWS
ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ, ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ

Punjab

ਮਦਰ ਟੀਚਰ ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਮਾਣ ਦੀ ਥਾਂ ਅਪਮਾਨ ਵੱਲ ਵਧਿਆ, ਮਾਪਿਆਂ ’ਚ ਰੋਸ

May 17, 2024 01:41 PM

ਮਦਰ ਟੀਚਰ ਸਕੂਲ ਆਪਣੇ ਹੋਣਹਾਰ ਵਿਦਿਆਰਥੀਆਂ ਦੇ ਮਾਣ ਦੀ ਥਾਂ ਅਪਮਾਨ ਵੱਲ ਵਧਿਆ, ਮਾਪਿਆਂ ’ਚ ਰੋਸ
7ਡੇਅ ਨਿੳੂਜ ਸਰਵਿਸ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ
ਇਲਾਕੇ ਦੀ ਵਿੱਦਿਅਕ ਸੰਸਥਾਂ ਮਦਰ ਟੀਚਰ ਸਕੂਲ ਬਰਨਾਲਾ (ਆਸਥਾ ਇਨਕਲੇਵ) ਦੀ ਦਫਤਰੀ ਗਲਤੀ ਕਾਰਨ ਇਕ ਵਿਦਿਆਰਥਣ ਦੇ ਮਾਪਿਆਂ ਵਿਚ ਜਿੱਥੇ ਰੋਸ ਪਾਇਆ ਜਾ ਰਿਹਾ ਹੈ, ਉਥੇ ਵਿਦਿਆਰਥਣ ਮਾਨਸਿਕ ਤੌਰ ’ਤੇ ਪੀੜਤ ਵਿਖਾਈ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਐਸ.ਈ ਬੋਰਡ ਵੱਲੋ ਬੀਤੇ ਦਿਨੀ ਐਲਾਣੇ ਦਸਵੀਂ ਦੇ ਨਤੀਜੇ ਵਿਚੋ ਤਪਾ ਦੇ ਡਾਕਟਰ’ਜ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਗਸੀਰ ਸਿੰਗਲਾ ਦੀ ਧੀ ਜਾਨਵੀ ਸਿੰਗਲਾ ਨੇ 97.2 ਅੰਕ ਹਾਸਿਲ ਕਰਕੇ ਸਕੂਲ ਵਿਚੋ ਦੂੁਜਾ ਸਥਾਨ ਪ੍ਰਾਪਤ ਕੀਤਾ ਪਰੰਤੂ ਸਕੂਲ ਵੱਲੋ ਮੀਡੀਆ ਨੂੰ ਜਾਰੀ ਕੀਤੀ ਰਿਪੋਰਟ ’ਚ ਜਾਨਵੀ ਸਿੰਗਲਾ ਦੀ ਥਾਂ ਕਿਸੇ ਹੋਰ ਵਿਦਿਆਰਥੀ ਨੂੰ ਦੂਜੇ ਨੰਬਰ ’ਤੇ ਦਰਸਾਇਆ ਗਿਆ। ਜਿਸ ਸਬੰਧੀ ਹਿੰਦੀ ਦੇ ਇਕ ਪ੍ਰਮੁੱਖ ਅਖਬਾਰ ਵਿਚ ਸਕੂਲ ਦੀ ਗਲਤੀ ਵਾਲੀ ਖਬਰ ਇੰਨ ਵਿੰਨ ਛਪ ਗਈ। ਜਿਸ ’ਤੇ ਵਿਦਿਆਰਥਣ ਜਾਨਵੀ ਸਿੰਗਲਾ ਨੂੰ ਖੁਦ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਬੰਧ ਵਿਚ ਪੜ੍ਹ ਕੇ ਕਾਫੀ ਧੱਕਾਹ ਲੱਗਿਆ ਅਤੇ। ਇਨ੍ਹਾਂ ਵੱਲੋ ਸਕੂਲ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਗਲਤੀ ਸਬੰਧੀ ਦੱਸਿਆ ਗਿਆ ਅਤੇ ਪ੍ਰਬੰਧਕਾਂ ਨੇ ਵੀ ਮੰਨਿਆ ਕਿ ਉਕਤ ਗਲਤੀ ਹੋਈ ਹੈ, ਜੋ ਅੱਗੇ ਤੋ ਨਹੀ ਹੋਵੇਗੀ ਕਿਉਕਿ ਉਨ੍ਹਾਂ ਨੇ ਉਕਤ ਗਲਤ ਨੂੰ ਸੁਧਾਰ ਲਿਆ ਹੈ, ਪਰ ਹੱਦ ਉਸ ਵੇਲੇ ਹੋ ਗਈ ਜਦ ਅੱਜ ਮੁੜ ਇਕ ਵਾਰ ਫੇਰ ਪੰਜਾਬੀ/ਹਿੰਦੀ ਦੇ ਪ੍ਰਮੁੱਖ ਅਖਬਾਰਾਂ ਵਿਚ ਮੁੜ ਪੁਰਾਣੀ ਗਲਤੀ ਨੂੰ ਦੁਹਰਾਏ ਜਾਣ ਦੇ ਨਾਲੋ ਨਾਲ ਹੋਣਹਾਰ ਵਿਦਿਆਰਥੀ/ਵਿਦਿਆਰਥਣਾਂ ਦੀਆ ਤਸਵੀਰਾਂ ਛਾਪ ਕੇ ਖਬਰ ਛਪਵਾਈਆ ਗਈਆ। ਜਿਸ ਤੋ ਬਾਅਦ ਵਿਦਿਆਰਥਣ ਜਾਨਵੀ ਸਿੰਗਲਾ ਦੇ ਮਾਪਿਆਂ ਡਾ ਜਗਸੀਰ ਸਿੰਗਲਾ ਅਤੇ ਡਾ ਅੰਜਲੀ ਸਿੰਗਲਾ ਨੇ ਇਸ ਨੂੰ ਸਕੂਲ ਦੀ ਇਕ ਸਾਜਿਸ਼ ਕਰਾਰ ਦਿੱਤਾ ਕਿਉਕਿ ਉਨ੍ਹਾਂ ਦਾ ਕਹਿਣਾ ਹੈ ਕਿ ਗਲਤੀ ਇਕ ਵਾਰ ਹੋ ਸਕਦੀ ਹੈ, ਜੇਕਰ ਗਲਤੀ ਨੂੰ ਵਾਰ-2 ਦੁਹਰਾਇਆ ਜਾਂਦਾ ਹੈ ਤਦ ਉਹ ਗਲਤੀ ਨਹੀ ਸਾਜਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੀ ਉਕਤ ਬੱਜਰ ਗਲਤੀ ਲਈ ਸਾਨੂੰ ਹਮੇਸ਼ਾਂ ਰੋਸ ਰਹੇਗਾ, ਕਿਉਕਿ ਸਾਡੀ ਧੀ ਮੈਡੀਕਲ ਦੀ ਪੜਾਈ ਲਈ ਅੱਗੇ ਤਿਆਰੀ ਕਰ ਰਹੀ ਹੈ, ਅਜੌਕੇ ਸਮੇਂ ਵਿਚ ਬੱਚਿਆਂ ਦੇ ਮਨਾਂ ਉਪਰ ਛੋਟੀਆ-2 ਘਟਨਾਵਾਂ ਆਪਣਾ ਅਸਰ ਛੱਡਦੀਆ ਹਨ। ਜਿਸ ਬਾਰੇ ਅਕਸਰ ਸਮਾਜ ਵਿਚ ਅਸੀ ਰੋਜਾਨਾਂ ਸੁਣਦੇ ਪੜਦੇ ਰਹਿੰਦੇ ਹਾਂ। ਉਧਰ ਸਕੂਲ ਪ੍ਰਬੰਧਕਾਂ ਨੇ ਬੇਸ਼ੱਕ ਮਾਪਿਆਂ ਨੂੰ ਆਪਣੀ ਕੀਤੀ ਇਸ ਗਲਤੀ ਲਈ ਇਕ ਗਿੱਦੜ ਚਿੱਠੀ ਜਿਹੀ ਵਿਖਾਈ। ਜਿਸ ਵਿਚ ਉਨ੍ਹਾਂ ਮੀਡੀਆ ਨੂੰ ਸੁਧਾਰ ਵਾਲੀ ਭੇਜੇ ਪੱਤਰ ਕਾਰਨ ਉਨ੍ਹਾਂ ਨੂੰ ਹੀ ਗਲਤੀ ਲਈ ਜੁੰਮੇਵਾਰ ਠਹਿਰਾਇਆ, ਪਰ ਸਭ ਕੁਝ ਦੇ ਬਾਵਜੂਦ ਸਕੂਲ ਖੁਦ ਨੂੰ ਵਿਦਿਆਰਥਣ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਚਿਹਰੀ ਵਿਚ ਬਾ-ਇੱਜਤ ਬਰੀ ਨਹੀ ਕਰ ਸਕਿਆ। ਮਾਮਲੇ ਸਬੰਧੀ ਜਦ ਸਕੂਲ ਪ੍ਰਬੰਧਕ ਕਪਿਲ ਨਾਲ ਗੱਲ ਕੀਤੀ ਤਦ ਉਨ੍ਹਾਂ ਇਸ ਲਈ ਆਪਣੇ ਦਫਤਰੀ ਅਮਲੇ ਨੂੰ ਜੁਮੇਵਾਰ ਠਹਿਰਾਉਦਿਆਂ ਕਿਹਾ ਕਿ ਮੀਡੀਆ ਨੂੰ ਵੀ ਸੁਧਾਰੀ ਹੋਈ ਰਿਪੋਰਟ ਭੇਜੀ ਸੀ ਪਰ ਗਲਤੀ ਨਾਲ ਮੁੜ ਪੁਰਾਣੀ ਰਿਪੋਰਟ ਛਪ ਗਈ।  

Have something to say? Post your comment

More in Punjab

ਬਿਰਧ ਆਸ਼ਰਮ ਵਿਚਲੀ ਹੂਕ, ਪਾਲ ਪਲੋਸ ਕੇ ਪੈਰਾਂ ਸਿਰ ਕਰ ਦਿੱਤੇ, ਜਦ ਸਾਂਭਣ ਦੀ ਵਾਰੀ ਆਈ ਤਾਂ ਪਾਸਾ ਵਟ ਗਏ

ਕਣਕ ਦੀ ਫਸਲ ਨੇ ਆਉਣ ਤੋ ਪਹਿਲਾ ਹੀ ਆੜਤੀਆਂ ਦੇ ਬੁੱਲਾਂ ’ਤੇ ਨੇ ਸਿੱਕਰੀ ਲਿਆਂਦੀ,

ਤਪਾ ਸਿਟੀ ਵਿਖੇ ਬਲਜੀਤ ਸਿੰਘ ਢਿਲੋ ਨੇ ਇੰਚਾਰਜ ਵਜੋ ਅਹੁਦਾ ਸੰਭਾਲਿਆ, ਯੁੱਧ ਨਸ਼ਿਆਂ ਵਿਰੁੱਧ ਵਿਚ ਲੋਕਾਂ ਦੇ ਸਹਿਯੋਗ ਦੀ ਅਪੀਲ

ਸਿਹਤ ਪਰਿਵਾਰ ਅਤੇ ਭਲਾਈ ਵਿਭਾਗ ਦੀ ਨਵੀਂ ਜਾਰੀ ਡਾਕਟਰ ਸੂਚੀ ਵਿਚੋ ਤਪਾ ਸਬ ਡਵੀਜਨਲ ਹਸਪਤਾਲ ਅੰਦਰ ਤੈਨਾਤ ਹੋਣਗੇ ਦੋ ਮਾਹਿਰ ਡਾਕਟਰ

ਮੇਰੀਆ ਰੀਝਾਂ ਕਿਉ ਮਰੀਆ, ਮੰਡੀ ਦੇ ਨਿਆਣਿਆਂ ਦੀ ਘੋੜੀ ’ਤੇ ਲੋਹੜੀ ਪੈ ਰਹੀ ਐ ਫਿੱਕੀ

ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਅੰਕੁਸ਼ ਗਰਗ ਰਾਈਆ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 9 ਤੋਂ ਅਜ਼ਾਦ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ

ਵਾਰਡ ਨੰਬਰ 10 ਦੇ ਵਸਨੀਕ ਪਾਰਟੀਬਾਜੀ ਤੋ ਉਪਰ ਉਠਕੇ ਅੰਕੁਸ਼ ਗਰਗ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ

ਪ੍ਰਸ਼ਾਸਨ ਦੀ ਵੱਟੀ ਘੇਸਲ ਕਾਰਨ ਤਪਾ ਤਹਿਸੀਲ ਅੰਦਰ ਹੋਈ ਵਿਜੀਲੈਂਸ ਦੀ ਵੱਡੀ ਕਾਰਵਾਈ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ,

ਬਰਨਾਲਾ ਜਿਮਣੀ ਚੋਣ ’ਚ ਕਾਲਾ ਢਿਲੋ ਦੀ ਚੋਣ ਮੁਹਿੰਮ ਨੂੰ ਸਿਆਸੀ ਬਲ ਮਿਲਿਆ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਈ ਸਾਬਕਾ ਅਕਾਲੀ ਕੋਸਲਰ ਕਾਂਗਰਸ ’ਚ ਸ਼ਾਮਲ