ਮੀਤ ਹੇਅਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਦਾ ਨੌਜਵਾਨਾਂ ਨੇ ਲਿਆ ਲਾਹਾ : ਪ੍ਰਧਾਨ ਮਨੀਸ਼ ਗਰਗ
- ਵਾਰਡ ਨੰਬਰ 9 ਦੇ ਲੋਕਾਂ ਨੇ ਦਿੱਤਾ 'ਆਪ' ਨੂੰ ਭਰਵਾਂ ਹੁੰਗਾਰਾ
ਭਦੌੜ (ਬਰਨਾਲਾ) 23 ਮਈ 7ਡੇਅ ਨਿੳੂਜ ਸਰਵਿਸ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਅਤੇ ਨੌਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਗਾਉਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਭਦੌੜ ਦੇ ਵਾਰਡ ਨੰਬਰ 9 ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਮੀਟਿੰਗ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਰਹਿਨੁਮਾਈ ਅਤੇ ਕੌਂਸਲਰ ਬਲਵੀਰ ਸਿੰਘ ਠੰਡੂ ਅਤੇ ਅਮਨਦੀਪ ਸਿੰਘ ਦੀਪਾ ਦੀ ਅਗਵਾਈ ਹੇਠ ਭਲਾ ਭਾਈ ਗਊਸ਼ਾਲਾ ਵਿਖੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ 'ਆਪ' ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਨੌਜਵਾਨਾਂ ਦੇ ਹੱਥ ਵਿੱਚ ਰੋਟੀ ਵਾਲਾ ਟਿਫਨ ਹੋਵੇ ਅਤੇ ਉਹ ਚੰਗਾ ਰੁਜ਼ਗਾਰ ਕਰ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਚਲਾਉਣ। ਗਰਗ ਨੇ ਕਿਹਾ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਨਵੀਂ ਖੇਡ ਨੀਤੀ ਬਣਾਈ। ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਜਿਸ ਵਿੱਚ ਹੁਣ ਤੱਕ ਸਾਢੇ ਚਰ ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਪਿਛਲੇ ਦੋ ਸਾਲਾਂ ਵਿੱਚ 26 ਹਜਾਰ ਤੋਂ ਵੱਧ ਨੌਜਵਾਨਾਂ ਨੂੰ 75 ਕਰੋੜ ਰੁਪਏ ਤੋਂ ਵੱਧ ਦੀ ਇਨਾਮ ਰਾਸ਼ੀ ਵੰਡੀ ਜਾ ਚੁੱਕੀ ਹੈ। ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੀ ਪ੍ਰੇਰਨਾ ਸਦਕਾ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਸ ਵਿੱਚ 72 ਸਾਲ ਦੇ ਰਿਕਾਰਡ ਤੋੜ ਕੇ ਅੱਠ ਗੋਲਡ ਮੈਡਲਾਂ ਸਮੇਤ ਕੁੱਲ 20 ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ 1000 ਖੇਡ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਮੁੜ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ ਤੇ ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਵਾਰਡ ਨੰਬਰ 9 ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਮੋਨੂੰ ਸ਼ਰਮਾ ਬਲਾਕ ਪ੍ਰਧਾਨ ਭਦੌੜ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਮੈਡਮ ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੇਵਕ ਸਿੰਘ ਛੰਨਾਂ ਜਿਲਾ ਪ੍ਰਧਾਨ ਐਸ ਸੀ ਵਿੰਗ, ਜੋਗਿੰਦਰ ਸਿੰਘ ਦੀਪਗੜ੍ਹ ਸਰਕਲ ਪ੍ਰਧਾਨ ਸ਼ਕਤੀ ਬੱਤਾ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਡਾ. ਸੁਖਵਿੰਦਰ ਸੋਨੂ ਹਲਕਾ ਪ੍ਰਧਾਨ ਮੁਸਲਿਮ ਵਿੰਗ, ਸਲੀਮ ਖਾਨ ਹਲਕਾ ਸਕੱਤਰ ਮੁਸਲਿਮ ਵਿੰਗ, ਕੁਲਦੀਪ ਸਿੰਘ, ਸੁਰਜੀਤ ਸਿੰਘ, ਹਰਬੰਤ ਸਿੰਘ, ਸੋਨੂ ਸਿੰਗਲਾ ਵਪਾਰੀ ਆਗੂ, ਬਾਬੂ ਪੀਨਾ ਨਾਥ, ਲਾਲੀ ਸ਼ਰਮਾ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ ਟਰੱਕ ਆਪ੍ਰੇਟਰ, ਕਾਲਾ ਸਿੰਘ ਟਰੱਕ ਆਪ੍ਰੇਟਰ, ਮਿੰਕੂ ਆਨੰਦ, 'ਆਪ' ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ, ਰਜਿੰਦਰ ਕਾਲਾ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਰਾਜੂ ਭਲੇਰੀਆ, ਕਾਕਾ ਸਿੰਘ ਭਲੇਰੀਆ, ਬਾਬਾ ਗੁਰਦੇਵ ਸਿੰਘ, ਰਾਜਦੀਪ ਸਿੰਘ ਚੀਮਾ, ਵਲੰਟੀਅਰ ਨਛੱਤਰ ਸਿੰਘ, ਗੋਰਾ ਸਿੰਘ, ਵਿੱਕੀ ਸਿੰਘ, ਅਮਰਜੀਤ ਸਿੰਘ ਅੰਬਾ, ਕੁਲਦੀਪ ਸਿੰਘ ਵਿੱਕੀ, ਰਾਜੂ ਸਿੰਘ, ਗੋਪੀ ਸਿੰਘ, ਹਰਸ਼ਦੀਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।