ਵੋਟਾਂ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਹੋਰ ਬਲ
- ਭਦੌੜ ਵਿਖੇ 25 ਪਰਿਵਾਰ 'ਆਪ' 'ਚ ਸ਼ਾਮਿਲ
- ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ ਮੀਤ ਹੇਅਰ : ਪ੍ਰਧਾਨ ਮਨੀਸ਼ ਕੁਮਾਰ ਗਰਗ
ਭਦੌੜ (ਬਰਨਾਲਾ) 30 ਮਈ 7ਡੇਅ ਨਿੳੂਜ ਸਰਵਿਸ :ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ, ਜਿਨਾਂ ਤੋਂ ਮਹਿਜ ਦੋ ਦਿਨ ਪਹਿਲਾਂ ਹਲਕਾ ਭਦੌੜ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਹੇਮਰਾਜ ਸ਼ਰਮਾ, ਕਮਲਜੀਤ ਕੌਰ ਸਰਪੰਚ ਪੱਤੀ ਮੋਹਰ ਸਿੰਘ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਪੱਤੀ ਮੋਹਰ ਸਿੰਘ ਦੇ 25 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜਿਨ੍ਹਾਂ ਨੂੰ ਆਗੂਆਂ ਵੱਲੋਂ ਸਿਰੋਪੇ ਪਹਿਨਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਸਮੇਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ, ਬਿਜਲੀ, ਸਿਹਤ, ਸਿੱਖਿਆ, ਕਿਸਾਨੀ ਆਦਿ ਖੇਤਰਾਂ ਸਣੇ ਹਰ ਵਰਗ ਦੀ ਭਲਾਈ ਲਈ ਬਹੁਤ ਚੰਗਾ ਕੰਮ ਕੀਤਾ ਗਿਆ ਹੈ, ਜੋ ਪਹਿਲੀਆਂ ਸਰਕਾਰਾਂ ਨੇ ਕਦੇ ਨਹੀਂ ਕੀਤਾ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਹੋਰ ਵੱਡੀ ਲੀਡ ਨਾਲ ਜਿੱਤ ਮਿਲੇਗੀ। ਉਨ੍ਹਾਂ ਕਿਹਾ ਕਿ ਮੀਤ ਹੇਅਰ ਨੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਵਜੋਂ ਹਰ ਵਰਗ ਨੂੰ ਮੁੱਖ ਰੱਖਦਿਆਂ ਹੀ ਨੀਤੀਆਂ ਬਣਾਈਆਂ ਤੇ ਉਨਾਂ ਦਾ ਲਾਭ ਜਮੀਨੀ ਪੱਧਰ 'ਤੇ ਲੋਕਾਂ ਤੱਕ ਪਹੁੰਚਾਇਆ। ਹੁਣ ਖੇਡ ਮੰਤਰੀ ਵਜੋਂ ਉਨ੍ਹਾਂ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ, ਜਿਸ ਦਾ ਹਜ਼ਾਰਾਂ ਖਿਡਾਰੀਆਂ ਨੇ ਲਾਭ ਲਿਆ। ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫ਼ਲਾ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਮੀਤ ਹੇਅਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਇਸ ਮੌਕੇ ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਮੋਨੂੰ ਸ਼ਰਮਾ ਬਲਾਕ ਪ੍ਰਧਾਨ ਭਦੌੜ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਮੈਡਮ ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੇਵਕ ਸਿੰਘ ਛੰਨਾਂ ਜਿਲਾ ਪ੍ਰਧਾਨ ਐਸ ਸੀ ਵਿੰਗ, ਜੋਗਿੰਦਰ ਸਿੰਘ ਦੀਪਗੜ੍ਹ ਸਰਕਲ ਪ੍ਰਧਾਨ ਸ਼ਕਤੀ ਬੱਤਾ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਡਾ. ਸੁਖਵਿੰਦਰ ਸੋਨੂ ਹਲਕਾ ਪ੍ਰਧਾਨ ਮੁਸਲਿਮ ਵਿੰਗ, ਸਲੀਮ ਖਾਨ ਹਲਕਾ ਸਕੱਤਰ ਮੁਸਲਿਮ ਵਿੰਗ, ਕੁਲਦੀਪ ਸਿੰਘ, ਸੁਰਜੀਤ ਸਿੰਘ, ਹਰਬੰਤ ਸਿੰਘ, ਸੋਨੂ ਸਿੰਗਲਾ ਵਪਾਰੀ ਆਗੂ, ਬਾਬੂ ਪੀਨਾ ਨਾਥ, ਲਾਲੀ ਸ਼ਰਮਾ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ ਟਰੱਕ ਆਪ੍ਰੇਟਰ, ਕਾਲਾ ਸਿੰਘ ਟਰੱਕ ਆਪ੍ਰੇਟਰ, ਮਿੰਕੂ ਆਨੰਦ, 'ਆਪ' ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ ਦਫਤਰ ਇੰਚਾਰਜ ਭਦੌੜ, ਸੁਖਵਿੰਦਰ ਸਿੰਘ ਪੰਜੂ ਆਪ ਆਗੂ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ, ਰਜਿੰਦਰ ਕਾਲਾ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਰਾਜੂ ਭਲੇਰੀਆ, ਕਾਕਾ ਸਿੰਘ ਭਲੇਰੀਆ, ਬਾਬਾ ਗੁਰਦੇਵ ਸਿੰਘ, ਰਾਜਦੀਪ ਸਿੰਘ ਚੀਮਾ, ਵਲੰਟੀਅਰ ਨਛੱਤਰ ਸਿੰਘ, ਗੋਰਾ ਸਿੰਘ, ਵਿੱਕੀ ਸਿੰਘ, ਅਮਰਜੀਤ ਸਿੰਘ ਅੰਬਾ, ਕੁਲਦੀਪ ਸਿੰਘ ਵਿੱਕੀ, ਰਾਜੂ ਸਿੰਘ, ਗੋਪੀ ਸਿੰਘ, ਹਰਸ਼ਦੀਪ ਸਿੰਘ, ਸੁਖਦੀਪ ਖਾਨ, ਗੁਰਜੰਟ ਖਾਨ, ਭੂਰਾ ਖਾਨ, ਜਗਦੀਪ ਖਾਨ ਸਣੇ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।