ਮੀਤ ਹੇਅਰ ਦੀ ਜਿੱਤ ਦੀ ਖੁਸ਼ੀ 'ਚ ਹਲਕਾ ਭਦੌੜ 'ਚ ਵੰਡੇ ਲੱਡੂ
- ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਆਗੂਆਂ ਵਰਕਰਾਂ ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
- ਸੰਸਦ ਵਿੱਚ ਲੋਕਾਂ ਦੀ ਆਵਾਜ਼ ਬਣਕੇ ਗੂੰਜਣਗੇ ਮੀਤ ਹੇਅਰ : ਮਨੀਸ਼ ਗਰਗ
ਭਦੌੜ (ਬਰਨਾਲਾ) 4 ਜੂਨ 7ਡੇਅ ਨਿੳੂਜ ਸਰਵਿਸ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਹਲਕਾ ਭਦੌੜ ਵਿਖੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਸਣੇ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ 'ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤੇ ਕੰਮਾਂ ਦਾ ਜਮੀਨੀ ਪੱਧਰ 'ਤੇ ਲੋਕਾਂ ਨੂੰ ਲਾਭ ਮਿਲਿਆ ਹੈ, ਜਿਸ ਸਦਕਾ ਹਲਕਾ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੱਡੀ ਲੀਡ ਨਾਲ ਜੇਤੂ ਬਣਾਇਆ ਹੈ। ਹਲਕਾ ਭਦੌੜ ਦੀ ਗੱਲ ਕਰਦਿਆਂ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਹਲਕਾ ਭਦੌੜ 'ਚ ਆਮ ਆਦਮੀ ਪਾਰਟੀ ਨੂੰ 3425, ਕਾਂਗਰਸ ਨੂੰ 1812, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 1547, ਭਾਰਤੀ ਜਨਤਾ ਪਾਰਟੀ ਨੂੰ 1564 ਤੇ ਸ਼੍ਰੋਮਣੀ ਅਕਾਲੀ ਦਲ ਨੂੰ 971 ਵੋਟਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਪਾਰਟੀਆਂ ਨੂੰ ਹਲਕਾ ਭਦੌੜ ਵਿੱਚ ਪਈਆਂ ਕੁੱਲ ਵੋਟਾਂ ਨਾਲੋਂ ਵੀ ਆਮ ਆਦਮੀ ਪਾਰਟੀ ਨੂੰ ਜਿਆਦਾ ਵੋਟਾਂ ਪਈਆਂ ਹਨ। ਇਸ ਮੌਕੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਆਗੂਆਂ, ਵਰਕਰਾਂ ਤੇ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਸੰਸਦ ਵਿੱਚ ਪੁੱਜ ਪੰਜਾਬ ਸਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਅਸ਼ੋਕ ਰਾਮ ਮੀਤ ਪ੍ਰਧਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਬਲਵੀਰ ਸਿੰਘ, ਮੋਨੂੰ ਸ਼ਰਮਾ ਬਲਾਕ ਪ੍ਰਧਾਨ ਭਦੌੜ, ਕੀਰਤ ਸਿੰਗਲਾ ਜੁਆਇੰਟ ਸੈਕਟਰੀ ਲੀਗਲ ਸੈੱਲ ਪੰਜਾਬ, ਮੈਡਮ ਜਸਵੰਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਸੇਵਕ ਸਿੰਘ ਛੰਨਾਂ ਜਿਲਾ ਪ੍ਰਧਾਨ ਐਸ ਸੀ ਵਿੰਗ, ਜੋਗਿੰਦਰ ਸਿੰਘ ਦੀਪਗੜ੍ਹ ਸਰਕਲ ਪ੍ਰਧਾਨ ਸ਼ਕਤੀ ਬੱਤਾ, ਬਾਬੂ ਪੀਨਾ ਨਾਥ, ਲਾਲੀ ਸ਼ਰਮਾ, ਬਿੰਦਰੀ ਸ਼ਰਮਾ, ਸੁਰਜੀਤ ਸਿੰਘ ਟਰੱਕ ਆਪ੍ਰੇਟਰ, ਕਾਲਾ ਸਿੰਘ ਟਰੱਕ ਆਪ੍ਰੇਟਰ, ਮਿੰਕੂ ਆਨੰਦ, 'ਆਪ' ਦੇ ਸੀਨੀਅਰ ਆਗੂ ਹੇਮ ਰਾਜ ਸ਼ਰਮਾ ਦਫਤਰ ਇੰਚਾਰਜ ਭਦੌੜ, ਸੁਖਵਿੰਦਰ ਸਿੰਘ ਪੰਜੂ ਆਪ ਆਗੂ, ਚਮਕੌਰ ਸਿੰਘ ਕੌਰਾ, ਅਮਨਦੀਪ ਸਿੰਘ ਦੀਪਾ ਇੰਚਾਰਜ ਸਪੋਰਟਸ ਵਿੰਗ, ਰਾਜਵਿੰਦਰ ਕੌਰ ਰੂਬੀ, ਗਗਨਦੀਪ ਪੰਜੂ ਬਲਾਕ ਪ੍ਰਧਾਨ ਸ਼ੋਸ਼ਲ ਮੀਡੀਆ, ਡਾ. ਸੁਖਵਿੰਦਰ ਸੋਨੂ ਹਲਕਾ ਪ੍ਰਧਾਨ ਮੁਸਲਿਮ ਵਿੰਗ, ਸਲੀਮ ਖਾਨ ਹਲਕਾ ਸਕੱਤਰ ਮੁਸਲਿਮ ਵਿੰਗ, ਕੁਲਦੀਪ ਸਿੰਘ, ਸੁਰਜੀਤ ਸਿੰਘ, ਵਲੰਟੀਅਰ ਨਛੱਤਰ ਸਿੰਘ, ਗੋਰਾ ਸਿੰਘ, ਵਿੱਕੀ ਸਿੰਘ, ਅਮਰਜੀਤ ਸਿੰਘ ਅੰਬਾ, ਕੁਲਦੀਪ ਸਿੰਘ ਵਿੱਕੀ, ਰਾਜੂ ਸਿੰਘ, ਗੋਪੀ ਸਿੰਘ, ਹਰਸ਼ਦੀਪ ਸਿੰਘ, ਸੁਖਦੀਪ ਖਾਨ, ਗੁਰਜੰਟ ਖਾਨ, ਭੂਰਾ ਖਾਨ, ਜਗਦੀਪ ਖਾਨ, ਹਰਬੰਤ ਸਿੰਘ, ਸੋਨੂ ਸਿੰਗਲਾ ਵਪਾਰੀ ਆਗੂ, ਰਜਿੰਦਰ ਕਾਲਾ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਰਾਜੂ ਭਲੇਰੀਆ, ਕਾਕਾ ਸਿੰਘ ਭਲੇਰੀਆ, ਬਾਬਾ ਗੁਰਦੇਵ ਸਿੰਘ, ਰਾਜਦੀਪ ਸਿੰਘ ਚੀਮਾ, ਦੀਪਕ ਬੋਨੀ ਸ਼ਰਮਾ, ਸੰਜੀਵ ਕੁਮਾਰ ਸੀਪਾ, ਨਰਿੰਦਰ ਸ਼ਰਮਾ, ਬੀਰਬਲ ਦਾਸ ਦੀਪਗੜ੍ਹੀਆਂ ਸਣੇ ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਹਾਜ਼ਰ ਸਨ।