ਮੌੜ ਹਲਕੇ ਵਿਚ ਕਾਂਗਰਸ ਨੇ ਇਕ ਵਾਰ ਫੇਰ ਸਿਆਸੀ ਝੱਲ ਖਿਲਾਰੀ, ਵੋਟਾਂ ਬਾਰਾਂ ਲੀਡਰ ਅਠਾਰਾਂ
ਬਠਿੰਡਾ, 5 ਜੂਨ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਲੋਕ ਸਭਾ ਹਲਕਾ ਬਠਿੰਡਾ ਦੀ ਚੋਣ ਵਿਚ ਮੋੜ ਵਿਧਾਨ ਸਭਾ ਅੰਦਰ ਕਾਂਗਰਸ ਨੇ ਖੂਬ ਝੱਲ ਖਿਲਾਰੀ ਕਿਉਕਿ ਕਾਂਗਰਸ ਦੀ ਵੱਡੀ ਟੀਮ ਅਤੇ ਦਰਜਣਾਂ ਆਪੇ ਬਣੇ ਇੰਚਾਰਜ ਹੋਣ ਦੇ ਬਾਵਜੂੁਦ ਹਲਕੇ ਅੰਦਰੋ ਕਾਂਗਰਸ ਉਮੀਦਵਾਰ ਨੂੰ ਮਹਿਜ 18201 ਵੋਟ ਪਈ ਜੋ ਅਕਾਲੀ ਦਲ ਦੀ ਜੈਤੂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਵੋਟ ਨਾਲ ਕਾਫੀ ਘੱਟ ਦੇ ਨਾਲੋਸ ਨਾਲ ਬਲਕਿ ਰਨਰਅੱਪ ਰਹੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਨੂੰ ਮਿਲੀ ਵੋਟ ਨਾਲੋ ਕਾਫੀ ਘੱਟ ਸੀ ਜਦਕਿ ਆਪ ਉਮੀਦਵਾਰ ਖੁੱਡੀਆ ਦੀ ਹਲਕੇ ਅੰਦਰੋ ਵੋਟ ਜੈਤੂ ਉਮੀਦਵਾਰ ਸ੍ਰੀਮਤੀ ਬਾਦਲ ਨਾਲੋ ਵੀ ਜਿਆਦਾ ਸੀ। ਕਾਂਗਰਸ ਲਈ ਸਿਖਲਾਈ ਕੇਂਦਰ ਵਜੋ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਮੌੜ ਅੰਦਰ ਭਾਵੇਂ ਪਿਛਲੇ ਲੰਬੇ ਸਮੇਂ ਤੋ ਕਾਂਗਰਸੀ ਕਦੇ ਵੀ ਰੰਗ ਖੇਡਣ ਵਿਚ ਸਫਲ ਨਹੀ ਹੋਏ, ਜੋ ਹੁਣ ਵੀ ਉਨ੍ਹਾਂ ਨੇ ਆਪਣੀ ਇਹ ਰੀਤ ਬਰਕਰਾਰ ਹੀ ਨਹੀ ਰੱਖੀ ਬਲਕਿ ਇਸ ਵਿਚ ਹੋਰ ਵੀ ਪਛੜ ਕੇ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ ਹਨ ਜਦਕਿ ਲੰਘੀ ਲੋਕ ਸਭਾ ਬਠਿੰਡਾ ਦੀ ਚੋਣ ਤੋ ਪਹਿਲਾ ਹਲਕਾ ਮੌੜ ਅੰਦਰ ਕਾਂਗਰਸੀ ਇਹ ਸੁਨੇਹਾ ਦੇਣ ਵਿਚ ਸਫਲ ਹੋਏ ਸਨ ਕਿ ਇਥੇ ਕਾਂਗਰਸ ਸਿਆਸੀ ਤੌਰ ’ਤੇ ਕਾਫੀ ਬਲਵਾਨ ਹਨ, ਕਿਉਕਿ ਇਸ ਲੋਕ ਸਭਾ ਚੋਣ ਵਿਚ ਲਗਭਗ ਕਾਂਗਰਸ ਦੇ ਸਾਰੇ ਧੜੇ ਇੱਕਠੇ ਹੋਏ ਸਨ, ਪਰ ਹੋਲੀ ਹੋਲੀ ਇਹ ਕਾਫਲਾ ਮੁੜ ਵਿਖਰਦਾ ਨਜਰ ਆਇਆ। ਹਲਕਾ ਮੌੜ ਅੰਦਰ ਕਾਂਗਰਸੀਆਂ ਨੇ ਸਾਬਿਤ ਕੀਤਾ ਕਿ ਵੋਟਾਂ ਬਾਰਾਂ ਲੀਡਰ ਅਠਾਰਾਂ ਵਾਲਾ ਹਾਲ ਹੈ ਕਿਉਕਿ ਦਿੱਲੀ ਦਾ ਚਲਿਆ ਇਥੇ ਆ ਕੇ ਟਿਕਟ ਦੀ ਮੰਗ ਕਰਦਾ ਹੈ। ਜਿਸ ਕਾਰਨ ਉਹ ਆਪਣਾ ਇਕ ਧੜਾ ਬਣਾ ਲੈਦਾ ਹੈ। ਜਿਸ ਤੋ ਬਾਅਦ ਕਾਂਗਰਸ ਵਿਚ ਲਗਾਤਾਰ ਧੜੇਬੰਦੀ ਬਣਦੀ ਜਾਂਦੀ ਹੈ। ਮੋੜ ਹਲਕੇ ਦੇ ਦੋਵੇ ਬਲਾਕ ਰਾਮਪੁਰਾ ਅਤੇ ਮੋੜ ਵਿਚੋ ਭਾਵੇਂ ਰਾਮਪੁਰਾ ਬਲਾਕ ਅੰਦਰ ਤਾਂ ਕਾਂਗਰਸ ਦੀ ਹਾਲਤ ਕੁਝ ਸਥਿਰ ਰਹੀ ਪਰ ਮੋੜ ਅੰਦਰ ਤਾਂ ਕਾਂਗਰਸ ਕਾਫੀ ਪਛੜੀ ਨਜਰ ਆਈ ਜਦਕਿ ਕਾਂਗਰਸੀ ਮੋੜ ਸ਼ਹਿਰ ਦੇ ਉਨ੍ਹਾਂ ਕਾਰੋਬਾਰੀ ਲੋਕਾਂ ਦੀ ਵੀ ਹਮਾਇਤ ਹਾਸਿਲ ਨਾ ਕਰ ਸਕੇ, ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਹਿੱਕ ਡਾਹ ਕੇ ਹਲਕਾ ਵਿਧਾਇਕ ਮਾਈਸਰਖਾਨਾ ਦੀ ਨੰਗੀ ਚਿੱਟੀ ਵਿਰੋਧਤਾ ਕੀਤੀ। ਜਿਸ ਤੋ ਬਾਅਦ ਇਕ ਵਾਰ ਜਾਪਿਆ ਸੀ ਕਿ ਕਾਂਗਰਸ ਸ਼ਾਇਦ ਇਥੇ ਵੱਡੀ ਛਾਪ ਛੱਡੇਗੀ, ਪਰ ਇਸ ਸਭ ਦੇ ਬਾਵਜੂਦ ਵੀ ਆਪ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਕਿਸਮਤ ਦਾ ਧਨੀ ਜਾਪੇ। ਜਿਸ ਦੀ ਅੰਨੀ ਅਤੇ ਐਨੀ ਵਿਰੋਧਤਾ ਦੇ ਬਾਵਜੂਦ ਵੀ 250 ਦੇ ਕਰੀਬ ਹਲਕੇ ਅੰਦਰੋ ਵੋਟ ਵਧਾਉਣ ਵਿਚ ਸਫਲ ਰਿਹਾ, ਬੇਸ਼ੱਕ ਇਸ ਦਾ ਸਿਹਰਾ ਕਾਂਗਰਸ ਵਿਚੋ ਆਪ ਵਿਚ ਆਏ ਕਾਂਗਰਸ ਦੇ ਗਗਨਦੀਪ ਸਿੰਘ ਸਿੱਪੀ ਭਾਕਰ ਵਰਗੇ ਆਗੂਆਂ ਸਿਰ ਵੀ ਬੰਝਦਾ ਹੈ। ਜਿਨ੍ਹਾਂ ਨੇ ਆਖਿਰੀ ਵੇਲੇ ਆਪ ਵਿਚ ਰਲਕੇ ਹਲਕੇ ਦੇ ਪਿੰਡ-ਪਿੰਡ ਉਮੀਦਵਾਰ ਖੁੱਡੀਆ ਦੇ ਪੁੱਤਰ ਨੂੰ ਹਲਕੇ ਦੀਆ ਪੰਚਾਇਤਾਂ ਸਣੇ ਮੋਹਤਬਰਾਂ ਨਾਲ ਮੀਟਿੰਗਾਂ ਕਰਵਾਈਆ, ਭਾਵੇਂ ਆਪ ਦੀ ਸੂਬੇ ਅੰਦਰ ਸਰਕਾਰ ਹੋਣ ਕਾਰਨ ਵੋਟ ਵਧਣਾ ਕੋਈ ਅਚੰਭਾ ਨਹੀ ਪਰ ਇਥੇ ਦਾਦ ਦੇਣੀ ਬਣਦੀ ਹੈ ਅਕਾਲੀ ਦਲ ਦੀ ਜਿਸ ਨੇ ਹਲਕੇ ਅੰਦਰ ਆਪਣੇ ਪੁਰਾਣੇ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਪਹਿਲਾ ਨਾਲੋ ਅਪਣੀ ਵੋਟ ਵਿਚ ਵਾਧਾ ਕਰਨ ਦੇ ਨਾਲ ਜਿੱਤ ਵਿਚ ਵੀ ਵੱਡਾ ਯੋਗਦਾਨ ਪਾਇਆ। ਹਲਕਾ ਮੋੜ ਅੰਦਰਲੇ ਕਾਂਗਰਸ ਆਗੂਆਂ ਦੀ ਕਾਰੁਗਜਾਰੀ ’ਤੇ ਇਕ ਵਾਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਿਸ ਨੂੰ ਧੋਣ ਲਈ ਇਨ੍ਹਾਂ ਨੂੰ ਆਉਦੀਆ ਜਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਅਤੇ ਪੰਚਾਇਤੀ ਚੋਣਾਂ ਵਿਚ ਵੱਡਾ ਕੀਰਤੀਮਾਨ ਸਥਾਪਿਤ ਕਰਕੇ ਪਾਰਟੀ ਦੀ ਸ਼ਾਖ ਨੂੰ ਮੁੜ ਬਹਾਲ ਕਰਨਾ ਪਵੇਗਾ।